ਬਿਉਰੋ ਰਿਪੋਰਟ : ਗਾਇਕ ਕੰਵਰ ਗਰੇਵਾਲ ਦੇ ਮਾਕ ਵੀਡੀਓ ਨੂੰ ਟਵੀਟ ਕਰਕੇ ਮੁੱਖ ਮੰਤਰੀ ਮਾਨ ਖਿਲਾਫ ਵਰਤਨ ਦੇ ਇਲਜ਼ਾਮ ਵਿੱਚ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਗ੍ਰਿਫਤਾਰੀ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਆਪ ਪੁਲਿਸ ਸਟੇਸ਼ਨ ਡੱਟ ਗਏ ਹਨ । ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ SSP ਨਾਲ ਫੋਨ ‘ਤੇ ਗੱਲ ਕਰਦੇ ਹੋਏ ਕਿਹਾ ਕਿ ਤੁਸੀਂ ਬੋਲਣ ਦੀ ਅਜ਼ਾਦੀ ਨੂੰ ਵੀ ਹੁਣ ਬੰਦ ਕਰਨਾ ਚਾਹੁੰਦੇ ਹੋ,ਤੁਸੀਂ ਉਸ ਦੇ ਖਿਲਾਫ ਪਰਚਾ ਕਰ ਦਿਉਗੇ ਜੋ ਸਰਕਾਰ ਦੇ ਖਿਲਾਫ ਬੋਲੇਗਾ । ਤੁਸੀਂ ਕਿਵੇਂ ਕਹਿ ਸਕਦੇ ਹੋ ਇਹ ਵੀਡੀਓ ਮਾਕ ਹੈ ਜਾਂ ਨਹੀਂ ਹੈ ? ਤੁਸੀਂ ਇਸ ਦੀ ਜਾਂਚ ਕੀਤੀ ਹੈ ।
ਸੁਖਬੀਰ ਸਿੰਘ ਬਾਦਲ ਨੇ ਚੁਣੌਤੀ ਦਿੰਦੇ ਹੋਏ ਕਿਹਾ ਆਮ ਆਦਮੀ ਪਾਰਟੀ ਨੇ ਮੇਰੇ ਖਿਲਾਫ ਕਈ ਮਾਕ ਵੀਡੀਓ ਜਾਰੀ ਕੀਤੀਆਂ ਹਨ ਮੇਰੇ ਕੋਲ ਹਜ਼ਾਰਾਂ ਅਜਿਹੀਆਂ ਵੀਡੀਓ ਹਨ। ਕੀ ਤੁਸੀਂ ਉਨ੍ਹਾਂ ਸਾਰਿਆਂ ‘ਤੇ ਐਕਸ਼ਨ ਲਿਉਗੇ ? ਕੀ ਤੁਸੀਂ ਉਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕਰੋਗੇ ? ਤੁਸੀਂ ਇਸੇ ਤਰ੍ਹਾਂ ਕਾਨੂੰਨ ਦੀ ਧੱਜਿਆ ਉੱਡਾ ਰਹੇ ਹੋ, ਜੇਕਰ ਰਾਤ ਨੂੰ ਮੁੱਖ ਮੰਤਰੀ ਸ਼ਰਾਬ ਪੀਕੇ ਆਰਡਰ ਕਰ ਦੇਵੇਗਾ ਤਾਂ ਪੁਲਿਸ ਅੱਖਾਂ ਬੰਦ ਕਰਕੇ ਉਸ ਨੂੰ ਅਮਲ ਵਿੱਚ ਲਿਆਏਗੀ ਤਾਂ ਵਰਦੀ ਪਾਉਣ ਦਾ ਕੋਈ ਫਾਇਦਾ ਨਹੀਂ ਹੈ। ਕਿਸੇ ਨੂੰ ਬੰਟੀ ਰੋਮਾਣਾ ਨੂੰ ਇਹ ਵੀਡੀਓ ਭੇਜਿਆ ਸੀ ।
ਸੁਖਬੀਰ ਸਿੰਘ ਬਾਦਲ ਨੇ ਇਲਜ਼ਾਮ ਲਗਾਇਆ ਕਿ ਰਾਤ ਨੂੰ ਸ਼ਰਾਬ ਪੀਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੰਵਰ ਗਰੇਵਾਲ ਨੂੰ ਫੋਨ ਕੀਤਾ ਹੈ,ਉਹ ਮੈਨੂੰ ਦੱਸ ਰਿਹਾ ਸੀ । ਫਿਰ ਤੁਹਾਨੂੰ ਫੋਨ ਆਇਆ ਕਿ ਫੜਕੇ ਅੰਦਰ ਕਰ ਦਿਉ। ਤੁਸੀਂ ਇਹ ਦੱਸੋਂ ਜਿਹੜੀ ਪ੍ਰੋਫੈਸਰ ਬਲਵਿੰਦਰ ਕੌਰ ਆਪਣੀ ਜ਼ਿੰਦਗੀ ਖਤਮ ਕਰਨ ਤੋਂ ਪਹਿਲਾਂ ਹਰਜੋਤ ਬੈਂਸ ਦੇ ਖਿਲਾਫ ਚਿੱਠੀ ਲਿਖ ਕੇ ਗਈ ਹੈ । ਉਸ ਮੰਤਰੀ ਦੇ ਖਿਲਾਫ ਕੋਈ ਪਰਚਾ ਦਰਜ ਕਿਉਂ ਨਹੀਂ ਹੋਇਆ । ਤੁਸੀਂ ਕਿੰਨਾਂ ਚਿਰ ਆਪਣੇ ਮੰਤਰੀ ਨੂੰ ਬਚਾ ਲਿਉਗੇ,ਜੇਕਰ ਸਾਨੂੰ ਹਾਈਕੋਰਟ ਜਾਣਾ ਪਿਆ ਤਾਂ ਜਾਵਾਂਗੇ । ਜੇਕਰ ਤੁਸੀਂ ਅਜਿਹਾ ਧੱਕਾ ਕਰੋਗੇ ਤਾਂ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ । ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਸ ਕੁਰਸੀ ‘ਤੇ ਤੁਹਾਨੂੰ ਜਨਤਾ ਨੇ ਬਿਠਾਇਆ ਹੈ । ਜਤਨਾ ਲਾਉਣ ਨੂੰ ਵੀ ਤਿਆਰ ਹੋਈ ਬੈਠੀ ਹੈ। ਜੇਕਰ ਉਨ੍ਹਾਂ ਉਤਾਰ ਦਿੱਤਾ ਨਾ ਜਿਹੜੇ ਪੁਲਿਸ ਵਾਲੇ ਤੁਹਾਨੂੰ ਸਲੂਟ ਮਾਰ ਰਹੇ ਹਨ ਉਨ੍ਹਾਂ ਨੇ ਹੀ ਘਸੀੜ ਕੇ ਤੁਹਾਨੂੰ ਅੰਦਰ ਥਾਣੇ ਵਿੱਚ ਲੈਕੇ ਜਾਣਾ ਹੈ । ਕਿਉਂਕਿ ਤੁਸੀਂ ਝੂਠੇ ਕੇਸ ਪਾਏ ਹਨ ਲੋਕਾਂ ਨਾਲ ਧੱਕਾ ਕੀਤਾ ਹੈ ।
ਸੁਖਬੀਰ ਸਿੰਘ ਬਾਦਲ ਨੇ SSP ਮੋਹਾਲੀ ਨੂੰ ਕਿਹਾ ਕਿ 6 ਮਹੀਨੇ ਤੋਂ ਇਹ ਵੀਡੀਓ ਚੱਲ ਰਹੀ ਹੈ ਮੇਰੇ ਕੋਲ ਵੀ ਆਈ ਸੀ । ਜੇਕਰ ਤੁਸੀਂ ਪਰਚੇ ਦਰਜ ਕਰਨੇ ਹਨ ਤਾਂ ਫਿਰ ਲਾਈਨਾਂ ਲੱਗ ਜਾਣਗੀਆਂ,ਮੈਂ ਤੁਹਾਡੇ ਫੋਨ ਵੀ ਫੜ ਲੈਂਦਾ ਹਾਂ। ਤੁਸੀਂ ਉਸ ਬੰਦੇ ਨੂੰ ਫੜੋ ਜਿਸ ਨੇ ਵੀਡੀਓ ਮਾਕ ਕੀਤੀ ਹੈ । ਜੇਕਰ ਅਜਿਹਾ ਹੀ ਹੈ ਤਾਂ ਮੈਂ ਤੁਹਾਨੂੰ ਮੇਰੇ ਖਿਲਾਫ ਮਾਕ ਕੀਤੀਆਂ ਵੀਡੀਓ ਦਿੰਦਾ ਹਾਂ ਤੁਸੀਂ ਵੀ ਉਨ੍ਹਾਂ ਦੇ ਖਿਲਾਫ ਕੇਸ ਦਰਜ ਕਰੋ । ਕੀ ਤੁਸੀਂ ਤਿਆਰ ਹੋ ਇਸ ਦੇ ਲਈ ? ਸੁਖਬੀਰ ਸਿੰਘ ਬਾਦਲ ਨੇ ਜਦੋਂ SSP ਨੂੰ ਫੋਨ ‘ਤੇ ਜਦੋਂ ਇਹ ਸਵਾਲ ਕੀਤਾ ਤਾਂ ਉਨ੍ਹਾਂ ਨੇ ਕਿਹਾ ਵੈਰੀਫਾਈ ਕਰਕੇ ਦੱਸਾਂਗੇ । ਸੁਖਬੀਰ ਬਾਦਲ ਨੇ ਪੁੱਛਿਆ ਕਿ ਤੁਸੀਂ ਕਿੰਨੇ ਦੇਰ ਵਿੱਚ ਵੈਰੀਫਾਈ ਕਰ ਲਿਉਗੇ ਇਹ ਵੀ ਦੱਸੋਂ । ਫਿਰ ਸੁਖਬੀਰ ਸਿੰਘ ਬਾਦਲ ਨੇ SSP ਨੂੰ ਪੁਲਿਸ ਸਟੇਸ਼ਨ ਆਉਣ ਦੀ ਅਪੀਲ ਕਰਦੇ ਹੋਏ ਕਿਹਾ ਤੁਸੀਂ ਆਉ ਅਸੀਂ ਆਹਮੋ-ਸਾਹਮਣੇ ਬੈਠ ਕੇ ਗੱਲ ਕਰਾਂਗੇ ।