‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਨਜਿੰਦਰ ਸਿੰਘ ਸਿਰਸਾ ਅਤੇ ਸੁਖਬੀਰ ਬਾਦਲ ਨੇ ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਸਿਰਸਾ ਨੇ ਕਿਹਾ ਕਿ ਸਿੱਖ ਕੌਮ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਫਤਵਾ ਦਿੱਤਾ ਹੈ। ਦਿੱਲੀ ਦੇ ਲੋਕਾਂ ਦੀ ਬਹੁਤ ਵੱਡੀ ਜਿੱਤ ਹੈ। ਸੁਖਬੀਰ ਬਾਦਲ ਨੇ ਵੀ ਦਿੱਲੀ ਦੀ ਸੰਗਤ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਚੋਣਾਂ ਹਿੰਦੁਸਤਾਨ ਦੇ ਸੰਵਿਧਾਨ ਦੇ ਅਧੀਨ ਹੁੰਦੀਆਂ ਹਨ ਅਤੇ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਾਬਿਲ ਸਮਝਿਆ ਅਤੇ ਉਸਨੂੰ ਜਤਾਇਆ। ਜਿੰਨੀਆਂ ਵੀ ਚੋਣਾਂ ਹੋਈਆਂ ਹਨ, ਹਰ ਵਾਰ ਸੰਗਤ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਫਤਵਾ ਦਿੱਤਾ। ਸਿਰਸਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜ਼ਿੰਮੇਵਾਰੀਆਂ ਬਹੁਤ ਵਧੀਆਂ ਢੰਗ ਦੇ ਨਾਲ ਨਿਭਾਈਆਂ। ਕੈਪਟਨ ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕਾਂਗਰਸ, ਬੀਜੇਪੀ, ‘ਆਪ’ ਨੇ ਅਕਾਲੀ ਦਲ ਨੂੰ ਦਿੱਲੀ ਵਿੱਚ ਹਰਾਉਣ ਦਾ ਪੂਰਾ ਜ਼ੋਰ ਲਾਇਆ ਪਰ ਸੰਗਤ ਨੇ ਉਨ੍ਹਾਂ ਦੀ ਕੋਸ਼ਿਸ਼ ਨੂੰ ਨਕਾਰ ਦਿੱਤਾ। ਸਿੱਖ ਪੰਥ ਨੂੰ ਵੰਡ ਕੇ ਪੰਥ ਵਿਰੋਧੀ ਸ਼ਕਤੀਆਂ ਰਾਜ ਕਰਨਾ ਚਾਹੁੰਦੀਆਂ ਸਨ। ਦਿੱਲੀ ਸੰਗਤ ਨੇ 46 ਸੀਟਾਂ ਵਿੱਚ 27 ਸੀਟਾਂ ਸਾਨੂੰ ਜਤਾਈਆਂ ਹਨ। ਸਾਡੀਆਂ 7 ਸੀਟਾਂ ਧੱਕੇ ਨਾਲ ਹਰਾਈਆਂ ਗਈਆਂ। 30 ਫੀਸਦ ਵੋਟਾਂ ਸਾਡੀ ਪਾਰਟੀ ਦੀਆਂ ਰੱਦ ਕੀਤੀਆਂ ਗਈਆਂ। ਸੁਖਬੀਰ ਬਾਦਲ ਨੇ ਕਿਹਾ ਸਿਰਸਾ ਨੂੰ ਧੱਕੇ ਨਾਲ ਹਰਾਇਆ ਗਿਆ ਹੈ, ਇਸ ਲਈ ਅਸੀਂ ਸਿਰਸਾ ਨੂੰ ਨੋਮੀਨੇਟ (ਨਾਮਜ਼ਦ) ਕਰਾਂਗੇ।
Related Post
India, International, Technology
ਰਿਲਾਇੰਸ-ਡਿਜ਼ਨੀ ਦਾ ਰਲੇਵਾਂ ਮੁਕੰਮਲ! 75 ਕਰੋੜ ਦਰਸ਼ਕਾਂ ਨਾਲ ਦੇਸ਼
November 14, 2024