Punjab

ਹੱਥ ਆ ਗਿਆ ਸੁਖਬੀਰ, ਇਸ ਬੀਬੀ ਨੇ ਕੱਢ ‘ਤੀ ਗੰਦੀ ਗਾ ਲ਼

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਆਪਣੀ 100 ਦਿਨ ਦੀ ਪੰਜਾਬ ਯਾਤਰਾ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਕਿਸ ਕਦਰ ਮਹਿੰਗੀ ਪੈ ਸਕਦੀ ਹੈ, ਇਹ ਸ਼ਾਇਦ ਸੁਖਬੀਰ ਨੇ ਵੀ ਨਹੀਂ ਸੋਚਿਆ ਹੋਣਾ। ਲੋਕ ਪੰਜਾਬ ਦੇ ਵੱਖ ਵੱਖ ਮੁੱਦਿਆਂ ਉੱਤੇ ਸੁਖਬੀਰ ਬਾਦਲ ਨੂੰ ਘੇਰ ਘੇਰ ਕੇ ਭੁਲੇਖੇ ਕੱਢ ਰਹੇ ਹਨ। ਪਰ ਕੱਲ੍ਹ ਜੋ ਮਲੋਟ ਪਹੁੰਚਣ ਉੱਤੇ ਸੁਖਬੀਰ ਦੇ ਪ੍ਰੋਗਰਾਮ ਗੱਲ ਪੰਜਾਬ ਦੀ ਵਿੱਚ ਪਹੁੰਚੀ ਇਕ ਬੀਬੀ ਨੇ ਕੀਤੀ, ਸ਼ਾਇਦ ਹੀ ਸੁਖਬੀਰ ਬਾਦਲ ਕਦੇ ਭੁਲਾ ਸਕਣਗੇ।

ਦਰਅਸਲ ਸੁਖਬੀਰ ਬਾਦਲ ਜਦੋਂ ਆਪਣਾ ਪ੍ਰੋਗਰਾਮ ਮੁਕਾ ਕੇ ਪੂਰੇ ਲਾਮ-ਲਸ਼ਕਰ ਨਾਲ ਬਾਹਰ ਜਾਣ ਲਈ ਨਿਕਲੇ ਤਾਂ ਆਪਣੇ ਸਵਾਲਾਂ ਵਾਲੀ ਪਰਚੀ ਨਾਲ ਲੈ ਕੇ ਪਹੁੰਚੀ ਇਸ ਬੀਬੀ ਨੇ ਸੁਖਬੀਰ ਬਾਦਲ ਨੂੰ ਘੇਰ ਲਿਆ। ਉਸਨੇ ਕਈ ਸਵਾਲ ਕਰਨੇ ਚਾਹੇ, ਪਰ ਮੌਕੇ ਦੀ ਫੋਰਸ ਨੇ ਕਿਸੇ ਹੀਲੇ ਬੀਬੀ ਨੂੰ ਸੁਖਬੀਰ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੀਬੀ ਨੇ ਵੀ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਝਾੜ ਦਿੱਤਾ ਕਿ ਦੂਰ ਰਹੋ, ਮੈਨੂੰ ਸਵਾਲ ਕਰਨ ਦਿਓ।ਪਰ ਬਾਂਹ ਛੁਡਾ ਕੇ ਇਕ ਤਰ੍ਹਾਂ ਭੱਜੇ ਸੁਖਬੀਰ ਨੂੰ ਨਾ ਤਾਂ ਕੋਈ ਗੱਲ ਅਹੁੜੀ ਤੇ ਨਾ ਹੀ ਕੋਈ ਜਵਾਬ।

ਸੁਖਬੀਰ ਦੇ ਇਸ ਤਰ੍ਹਾਂ ਜਾਣ ਤੋਂ ਖਫਾ ਤੇ ਗੁੱਸੇ ਨਾਲ ਭਰੀ ਹੋਈ ਇਸ ਬੀਬੀ ਨੇ ਕਿਹਾ ਕਿ ਸਾਡੀਆਂ ਜਮੀਨਾਂ ਦੱਬੀਆਂ ਨੇ ਤੇ ਹੁਣ ਸਾਡੇ ਉੱਤੇ ਹੀ ਪਰਚੇ ਪਾਏ ਹੋਏ ਹਨ।ਗੁੱਸੇ ਵਿੱਚ ਲਾਲ ਬੀਬੀ ਨੇ ਬਹੁਤ ਗੰਦੀ ਗਾਲ ਸੁਖਬੀਰ ਦੀ ਪਿੱਠ ਉੱਤੇ ਕੱਢੀ ਤੇ ਉਹੀ ਗਾਲ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਵੀ ਝੋਲੀ ਪਾ ਦਿੱਤੀ।

ਇਸ ਬੀਬੀ ਨੇ ਦੋਸ਼ ਲਾਇਆ ਕਿ ਇਨ੍ਹਾਂ ਦੀ ਸਰਕਾਰ ਵੇਲੇ ਸਾਡੇ ਉੱਤੇ ਧੌਲੇ ਚਿੰਗਰੇ ਹਲਕਾ ਲੰਬੀ ਵਿੱਚ ਅੱਠ ਪਰਚੇ ਹੋਏ ਹਨ। ਇਹ ਬੀਬੀ ਧੌਲੇ ਪਿੰਡ ਸੀ।ਇਸ ਬੀਬੀ ਨੇ ਦੋਸ਼ ਲਾਇਆ ਕਿ ਇਨ੍ਹਾਂ ਨੇ ਨਸ਼ਿਆਂ ‘ਤੇ ਲਾ ਕੇ ਮੁੰਡੇ ਮਰਵਾਏ ਹਨ।ਬੀਬੀ ਨੇ ਦੋਸ਼ ਲਾਇਆ ਕਿ ਮੇਰਾ ਲੜਕਾ ਵੀ ਇਨ੍ਹਾਂ ਨੇ ਹੀ ਮਰਵਾਇਆ ਹੈ।

ਸੁਖਬੀਰ ਬਾਦਲ ਬੇਸ਼ੱਕ ਆਪਣੇ ਕਾਫਿਲੇ ਦੇ ਸਹਾਰੇ ਮਲੋਟ ਤੋਂ ਅਗਾਂਹ ਚਲੇ ਗਏ, ਪਰ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣੀ ਇਸ ਬੀਬੀ ਦੀ ਵੀਡੀਓ ਵਿੱਚ ਸੁਖਬੀਰ ਨੂੰ ਕੀਤੇ ਗਏ ਤਿੱਖੇ ਸਵਾਲ ਇਕ ਵਾਰ ਤਾਂ ਬਾਦਲ ਪਰਿਵਾਰ ਨੂੰ ਜਰੂਰ ਸੋਚਣ ਲਈ ਮਜ਼ਬੂਰ ਕਰਨਗੇ ਕਿ ਇਹ ਯਾਤਰਾ ਉੰਨੀ ਸੌਖੀ ਨਹੀਂ ਜਿੰਨੀ ਸੌਖੀ ਸੋਚ ਕੇ ਪਲਾਨ ਤਿਆਰ ਕੀਤਾ ਗਿਆ ਸੀ। ਬਾਕੀ ਸਮਾਂ ਦੱਸੇਗਾ ਨੜਿੰਨਵੇਂ ਤੋਂ ਸੌਵੇਂ ਦਿਨ ਤੱਕ ਪਹੁੰਚਿਆਂ ਪਹੁੰਚਿਆਂ ਸੁਖਬੀਰ ਬਾਦਲ ਨਾਲ ਕਿਹੜੇ ਤਜੁਰਬੇ ਹੁੰਦੇ ਹਨ।