The Khalas Tv Blog Punjab ਪਿਤਾ ਦੇ ਦਿਹਾਂਤ ਤੋਂ ਬਾਅਦ ਜਲੰਧਰ ‘ਚ ਬਾਦਲ
Punjab

ਪਿਤਾ ਦੇ ਦਿਹਾਂਤ ਤੋਂ ਬਾਅਦ ਜਲੰਧਰ ‘ਚ ਬਾਦਲ

Sukhbir Badal campaigned in Jalandhar

Sukhbir Badal campaigned in Jalandhar ਚੋਣ ਪ੍ਰਚਾਰ ਵਿੱਚ ਸਿਰਫ ਸੋਮਵਾਰ ਦਾ ਦਿਨ ਬਾਕੀ ਰਹਿ ਗਿਆ ਹੈ

‘ਦ ਖ਼ਾਲਸ ਬਿਊਰੋ : ਚੋਣ ਪ੍ਰਚਾਰ ਵਿੱਚ ਸਿਰਫ ਸੋਮਵਾਰ ਦਾ ਦਿਨ ਬਾਕੀ ਰਹਿ ਗਿਆ ਹੈ ਤੇ ਐਤਵਾਰ ਨੂੰ ਵੱਖ ਵੱਖ ਪਾਰਟੀਆਂ ਦੇ ਲੀਡਰਾਂ ਨੇ ਚੋਣ ਪ੍ਰਚਾਰ ਦੀਆਂ ਧੂੜਾਂ ਪੱਟ ਦਿੱਤੀਆਂ। ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪਹਿਲੀ ਵਾਰ ਜਨਤਕ ਤੌਰ ਉੱਤੇ ਜਲੰਧਰ ਚੋਣ ਪ੍ਰਚਾਰ ਵਿੱਚ ਪਹੁੰਚੇ।

ਚੋਣ ਪ੍ਰਚਾਰ ਦੌਰਾਨ ਸੁਖਬੀਰ ਬਾਦਲ ਨੇ ਕਾਂਗਰਸ ਦੇ ਨਾਲ ਨਾਲ ਆਮ ਅਦਮੀ ਪਾਰਟੀ ਨੂੰ ਵੀ ਘੇਰਿਆ।  ਸੁਖਬੀਰ ਬਾਦਲ ਨੇ ਕਿਹਾ ਕਿ ਪਹਿਲਾ ਕਾਂਗਰਸ ਨੇ ਪੰਜਾਬ ਦੀ ਜਨਤਾ ਨਾਲ ਝੂਠ ਬੋਲ ਕੇ ਸਰਕਾਰ ਬਣਾਈ ਤਾਂ ਹੁਣ ਆਮ ਆਦਮੀ ਪਾਰਟੀ ਨੇ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ। ਇੱਕ ਸਾਲ ਦੀ ਕਾਰਗੁਜ਼ਾਰੀ ‘ਤੇ ਵੀ ਸੁਖੀਬੀਰ ਬਾਦਲ ਨੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਇਹ ਚੋਣ ਜਿੱਤੇ ਤਾਂ ਬੰਗਾ ਤੋਂ ਬਸਪਾ ਦਾ ਉਮੀਦਵਾਰ ਖੜਾ ਕਰਾਂਗੇ।  ਸੁਖਬੀਰ ਬਾਦਲ ਨੇ ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕੀਤਾ। ਉਨ੍ਹਾਂ ਨੇ ਪੰਜਾਬ ਦੇ ਖ਼ਜ਼ਾਨੇ ਦੀ ਸਹੀ ਵਰਤੋਂ ਕੀਤੀ। ਪੰਜਾਬ ਦੇ ਤੀਰਥ ਅਸਥਾਨਾਂ ਨੂੰ ਵਧੀਆ ਬਣਾਇਆ। ਅਕਾਲੀ ਦਲ ਅਤੇ ਬਸਪਾ ਹੀ ਸਿਰਫ਼ ਪੰਜਾਬੀਆਂ ਦੀ ਪਾਰਟੀ ਹੈ, ਬਾਕੀ ਸਾਰੀਆਂ ਪਾਰਟੀਆਂ ਬਾਹਰ ਦੀਆਂ ਹਨ। ਬਾਦਲ ਨੇ ਗਰੀਬਾਂ ਲਈ ਕਈ ਸਕੀਮਾਂ ਕੱਢੀਆਂ ਸਨ। ਕਾਂਗਰਸ ਅਤੇ ਆਪ ਨੇ ਸਕਾਲਰਸ਼ਿਪ ਸਕੀਮ ਨੂੰ ਖ਼ਤਮ ਕਰਕੇ ਸਭ ਤੋਂ ਵੱਡਾ ਪਾਪ ਕੀਤਾ।

Exit mobile version