Punjab

ਪਾਣੀ ਦੀ ਨਿਕਾਸੀ ਲਈ ਪੰਪ ਲੈ ਪੁੱਜੇ ਸੁਖਬੀਰ ਬਾਦਲ, ਕਿਸਾਨਾਂ ਦੀਆਂ ਸੁਣੀਆਂ ਮੁਸ਼ਕਲਾਂ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਲੰਬੀ ਵਾਸੀਆਂ ਨਾਲ ਕੱਲ੍ਹ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਅੱਜ ਪਿੰਡ ਲਾਲਬਾਈ ਤੋਂ ਪਾਣੀ ਦੀ ਨਿਕਾਸੀ ਵਾਸਤੇ ਪੰਪ ਅਤੇ ਪਾਈਪਾਂ ਆਦਿ ਦੇਣ ਦੀ ਸ਼ੁਰੂਆਤ ਕੀਤੀ ਹੈ।

ਅੱਜ ਬੱਲੂਆਣਾ ਤੇ ਅਬੋਹਰ ਹਲਕੇ ਦੇ ਪਿੰਡਾਂ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਜਾਣਨ ਲਈ ਉੱਥੇ ਪਹੁੰਚੇ। ਲੰਘੇ ਕੱਲ੍ਹ ਸੁਖਬੀਰ ਬਾਦਲ ਵੱਲੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚ ਭਾਰੀ ਮੀਂਹ ਕਾਰਨ ਖ਼ਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲੈਣ ਲਈ ਲੰਬੀ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਮੁਸ਼ਕਲਾਂ ਸੁਣੀਆਂ ਸਨ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ  ਸੀ ਕਿ ਉਹ ਪੰਜਾਬ ਸਰਕਾਰ ਕੋਲ ਹੜ੍ਹ ਨਾਲ ਪ੍ਰਭਾਵਤ ਫਸਲਾਂ ਦੇ ਮੁਆਵਜ਼ੇ ਲਈ ਆਵਾਜ਼ ਚੁੱਕਣਗੇ। ਇਸ ਦੌਰਾਨ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਆਪਣੇ ਕੋਲੋਂ ਪਾਣੀ ਦੀ ਨਿਕਾਸੀ ਵਾਸਤੇ ਪੰਪ ਅਤੇ ਪਾਈਪਾਂ ਆਦਿ ਦੇਣਗੇ।

ਇਸ ਮੌਕੇ ਉਨ੍ਹਾਂ ਨੇ ਆਪ ਸਰਕਾਰ ਨੂੰ ਵੀ ਘੇਰਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਸਾਡੀ ਸਰਕਾਰ ਹੁੰਦੀ ਸੀ ਤਾਂ ਸਾਰੇ ਕੰਮ ਤੁਰਤ ਹੋ ਜਾਂਦੇ ਸਨ ਪਰ ਇਸ ਸਰਕਾਰ ਨੂੰ ਕੋਈ ਫਿਕਰ ਹੀ ਨਹੀਂ ਹੈ। ਬਾਦਲ ਨੇ ਇਹ ਵੀ ਕਿਹਾ ਸੀ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਤਾਂ ਨਾਲ ਦੀ ਨਾਲ ਅਫ਼ਸਰ ਆ ਜਾਂਦੇ ਸੀ, ਮੋਟਰਾਂ ਲੱਗ ਜਾਂਦੀਆਂ ਸੀ ਤੇ ਗਿਰਦਾਵਰੀਆਂ ਹੋ ਜਾਂਦੀਆਂ ਸੀ। ਮੌਕੇ ਉਤੇ ਸਪੈਸ਼ਲ ਬਿਜਲੀ ਦੇ ਕੇ ਪਾਣੀ ਕੱਢ ਲਿਆ ਜਾਂਦਾ ਸੀ ਅਤੇ ਗਰੀਬਾਂ ਨੂੰ ਨਾਲ ਦੀ ਨਾਲ ਮਕਾਨ ਦੇ ਪੈਸੇ ਮਿਲ ਜਾਂਦੇ ਸਨ ਪਰ ਹੁਣ ਵਾਲੇ ਹਲਾਤ ਵੇਖ ਕੇ ਬੜਾ ਦੁਖ ਹੁੰਦਾ ਹੈ। ਇਹ ਲੋਕ ਜ਼ਮੀਨ ਨਾਲ ਨਹੀਂ ਜੁੜੇ ਹਨ। ਬੜਾ ਅਫਸੋਸ ਹੈ ਕਿ ਇਥੇ ਸਰਕਾਰ ਵੱਲੋਂ ਕੋਈ ਆਇਆ ਹੀ ਨਹੀਂ ਹੈ।

ਉਨ੍ਹਾਂ ਕਿਹਾ ਸੀ ਮੈਨੂੰ ਯਾਦ ਹੈ ਕਿ ਜਦੋਂ ਬਾਦਲ ਸਾਬ੍ਹ ਦੀ ਸਰਕਾਰ ਹੁੰਦੀ ਤਾਂ ਨਾਲ ਦੀ ਨਾਲ ਅਫਸਰ ਆ ਜਾਂਦੇ ਸੀ, ਮੋਟਰਾਂ ਲੱਗ ਜਾਂਦੀਆਂ ਸੀ ਤੇ ਗਿਰਦਾਵਰੀਆਂ ਹੋ ਜਾਂਦੀਆਂ ਸੀ। ਮੌਕੇ ਉਤੇ ਸਪੈਸ਼ਲ ਬਿਜਲੀ ਦੇ ਕੇ ਪਾਣੀ ਕੱਢ ਲਿਆ ਜਾਂਦਾ ਸੀ ਅਤੇ ਗਰੀਬਾਂ ਨੂੰ ਨਾਲ ਦੀ ਨਾਲ ਮਕਾਨ ਦੇ ਪੈਸੇ ਮਿਲ ਜਾਂਦੇ ਸਨ ਪਰ ਹੁਣ ਵਾਲੇ ਹਲਾਤ ਵੇਖ ਕੇ ਬੜਾ ਦੁਖ ਹੁੰਦਾ ਹੈ।

ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਦੀ ਬੇਰੁਖ਼ੀ ਕਾਰਨ ਮਾਲਵੇ ਦੇ ਲੋਕ ਬਹੁਤ ਕਸ਼ਟ ਹੰਢਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦ ਦਿਵਾਉਣ ਦੇ ਬਾਵਜੂਦ, ‘ਆਪ’ ਸਰਕਾਰ ਹੜ੍ਹ ਵਿਰੋਧੀ ਉਪਾਅ ਕਰਨ ਵਿੱਚ ਨਾਕਾਮ ਰਹੀ, ਜਿਸ ਦੇ ਨਤੀਜੇ ਵਜੋਂ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ , ਇਸ ਲਈ ਸੇਵਾ ਕਾਰਜਾਂ ‘ਚ ਮੈਂ ਹਿੱਸਾ ਲਿਆ ਹੈ, ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਦੇ ਪਿੰਡਾਂ ਦੇ ਦੌਰੇ ਦੌਰਾਨ ਖੇਤਾਂ ਤੇ ਘਰਾਂ ਵਿੱਚ ਜਮ੍ਹਾਂ ਹੋਏ ਬਰਸਾਤੀ ਪਾਣੀ ਦੀ ਨਿਕਾਸੀ ਲਈ ਆਪਣੇ ਵੱਲੋਂ ਮੋਟਰ ਪੰਪ ਅਤੇ ਪਾਈਪਾਂ ਦਾ ਇੰਤਜ਼ਾਮ ਕਰ ਰਿਹਾ ਹਾਂ।