‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਫਿਰੋਜਪੁਰ ਵਿਚ ਰੈਲੀ ਦੌਰਾਨ ਸੁਖਬੀਰ ਬਾਦਲ ਇਕ ਵਾਰ ਫਿਰ ਜਬਾਨ ਦਾ ਟਪਲਾ ਖਾ ਗਏ। ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਕਿਹਾ ਕਿ ਜੇ ਇਸ ਵਾਰ ਗਲਤੀ ਕਰ ਲਈ ਤਾਂ ਦੇਖ ਲਿਓ ਕਿਵੇਂ ਪਛਤਾ ਰਹੇ ਹੋ।
ਉਨ੍ਹਾਂ ਕਿਹਾ ਕਿ ਤੁਹਾਡੀਆਂ ਨਹਿਰਾਂ 6 ਮਹੀਨੇ ਚੱਲਦੀਆਂ ਨੇ, ਸਰਕਾਰ ਬਣਾ ਦਿਓ, 6 ਮਹੀਨੇ ਦੀ ਥਾਂ 24 ਮਹੀਨੇ ਕਰ ਦਿਆਂਗੇ।ਹਾਲਾਂਕਿ ਸੁਖਬੀਰ ਉਸ ਵੇਲੇ ਜੋਸ਼ ਵਿਚ ਸਨ ਤੇ ਉਨ੍ਹਾਂ ਨੇ ਇਸ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ।ਉਨ੍ਹਾਂ ਕਿਹਾ ਕਿ ਸਰਕਾਰ ਬਣਾ ਦਿਓ ਕੋਈ ਕੰਮ ਔਖਾ ਨਹੀਂ ਹੈ, ਕਿਵੇਂ 24 ਘੰਟੇ ਬਿਜਲੀ ਆਉਂਦੀ ਹੈ, ਮੈਂ ਤੁਹਾਡੇ ਖਾਲੇ ਬਣਾ ਕੇ ਦਿਆਂਗਾ। ਉਨ੍ਹਾਂ ਕਿਹਾ ਕਿ ਤੁਹਾਨੂੰ ਤਾਂ ਮੇਰੇ ਕੰਮ ਕਰਨ ਦਾ ਪਤਾ ਹੀ ਹੈ।