‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਠੋਰ ਮਨ ਪਿਘਲਣ ਲੱਗਣ ਲੱਗਾ ਹੈ। ਬਾਦਲ ਪਿਛਲੇ ਕਾਫੀ ਸਮੇਂ ਤੋਂ ਬਦਲੇ-ਬਦਲੇ ਨਜ਼ਰ ਆ ਰਹੇ ਹਨ ਪਰ ਉਨ੍ਹਾਂ ਵੱਲੋਂ ਆਪਣੇ ਜਨਮ-ਦਿਨ ਤੋਂ ਕੁੱਝ ਦਿਨ ਪਹਿਲਾਂ ਜਾਰੀ ਕੀਤੀ ਅਪੀਲ ਪੰਜਾਬੀਆਂ ਨੂੰ ਕੀਲ ਸਕਦੀ ਹੈ। ਉਨ੍ਹਾਂ ਨੇ ਅੱਜ ਜਾਰੀ ਕੀਤੀ ਅਪੀਲ ਵਿੱਚ ਆਪਣੇ ਸ਼ੁੱਭਚਿੰਤਕਾਂ ਅਤੇ ਅਕਾਲੀ ਦਲ ਦੇ ਅਹੁਦੇਦਾਰਾਂ ਨੂੰ ਸਨਿਮਰ ਬੇਨਤੀ ਕੀਤੀ ਹੈ ਕਿ ਉਹ ਉਨ੍ਹਾਂ ਦੇ ਜਨਮ ਦਿਨ ‘ਤੇ ਇਸ਼ਤਿਹਾਰਾਂ ਜਾਂ ਹੋਰਨਾਂ ਸਮਾਗਮਾਂ ‘ਤੇ ਖਰਚ ਕੀਤੇ ਜਾਣ ਵਾਲੇ ਪੈਸੇ ਬਚਾ ਕੇ ਮਹਾਂਮਾਰੀ ਅਤੇ ਆਰਥਿਕ ਸੰਕਟ ‘ਤੇ ਪੈਸਾ ਲਾਉਣ। ਉਨ੍ਹਾਂ ਨੇ ਕਿਹਾ ਕਿ ਜਸ਼ਨਾਂ ਦੀ ਬਜਾਏ ਆਪਾਂ ਲੋੜਵੰਦਾਂ ਦੀ ਮਦਦ ਕਰਕੇ ਆਪਣੇ ਸ੍ਰੋਤਾਂ ਦੀ ਬਿਹਤਰ ਢੰਗ ਨਾਲ ਵਰਤੋਂ ਕਰੀਏ।

Related Post
India, International, Punjab, Video
VIDEO-15 March ਨੂੰ SKM ਵੱਲੋਂ ਮੁੜ Chandigarh ਕੂਚ ਦਾ
March 6, 2025