‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਸੁਰਜੀਤ ਜਿਆਣੀ ਨੇ ਕਿਹਾ ਕਿ ਕਿਸਾਨ ਬਹੁਤ ਭੋਲੇ ਹਨ ਤੇ ਇਨ੍ਹਾਂ ਪਿੱਛੇ ਵਿਦੇਸ਼ੀ ਤਾਕਤਾਂ ਕੰਮ ਕਰ ਰਹੀਆਂ ਹਨ। ਇਨ੍ਹਾਂ ਤਾਕਤਾਂ ਦਾ ਖੁਲਾਸਾ ਵੀ ਜਲਦ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਸਮਝ ਆ ਜਾਵੇਗੀ ਕਿ ਇਹ ਕਨੂੰਨ ਠੀਕ ਹਨ ਅਤੇ ਇਸਦੇ ਪਿੱਛੇ ਕੁੱਝ ਲੋਕ ਕੰਮ ਕਰ ਰਹੇ ਹਨ। 26 ਜਨਵਰੀ ਦੀ ਘਟਨਾ ਦੀ ਨਿੰਦਾ ਕਰਦਿਆਂ ਉਨ੍ਹਾਂ 26 ਤਰੀਕ ਦੇ ਟਰੈਕਟਰ ਮਾਰਚ ਦੇ ਹੱਕ ਵਿੱਚ ਆਈਆਂ ਰਾਜਨੀਤਕ ਪਾਰਟੀਆਂ ‘ਤੇ ਵੀ ਨਿਸ਼ਾਨਾ ਕੱਸਿਆ।
