ਪਾਕਿਸਤਾਨ ਵਿੱਚ 100 ਰੁਪਏ ਕਿੱਲੋ ਹਇਆ ਖੰਡ ਦਾ ਰੇਟ
‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਭਾਰਤ ਵਿੱਚ ਵਧ ਰਹੀ ਲਗਾਤਾਰ ਮਹਿੰਗਾਈ ਨੇ ਆਮ ਬੰਦੇ ਦਾ ਲੱਕ ਤੋੜ ਕੇ ਰੱਖਿਆ ਹੋਇਆ ਹੈ। ਕੀ ਰਸੋਈ ਗੈਸ ਤੇ ਕੀ ਡੀਜ਼ਲ-ਪੈਟਰੋਲ, ਰੇਟ ਆਸਮਾਨ ਛੂਹ ਰਹੇ ਹਨ। ਉੱਧਰ, ਗੁਆਂਢੀ ਮੁਲਕ ਪਾਕਿਸਤਾਨ ਦੇ ਕਈ ਇਲਾਕਿਆਂ ਵਿੱਚ ਖੰਡ ਦਾ ਰੇਟ 100 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ। ਰਮਜ਼ਾਨ ਦੇ ਆਗਮਨ ਵੀ ਹੋਣ ਵਾਲਾ ਹੈ ਤੇ ਉਨ੍ਹਾਂ ਦਿਨਾਂ ਵਿੱਚ ਇਹ ਰੇਟ ਹੋਰ ਵਧਣ ਦੇ ਆਸਾਰ ਹਨ।
ਪਾਕਿਸਤਾਨ ਦੇ ਅਖ਼ਬਾਰ ਡਾਉਨ ‘ਚ ਛਪੀ ਇੱਕ ਰਿਪੋਰਟ ਅਨੁਸਾਰ ਪਾਕਿਸਤਾਨ ਸ਼ੂਗਰ ਮਿੱਲ ਐਸੋਸੀਏਸ਼ਨ (PSMA) ਨੇ ਕਿਹਾ ਹੈ ਕਿ ਖੰਡ ਦੀ ਕੀਮਤ ਵਧਣ ਦਾ ਕਾਰਨ ਵਿਚੋਲੇ ਖਪਤਕਾਰਾਂ ਅਤੇ ਮਿੱਲ ਮਾਲਕਾਂ ਨੂੰ ਲੁੱਟ ਰਹੇ ਹਨ।
ਖੰਡ ਦੀਆਂ ਪੁਰਾਣੀਆਂ ਮਿਲਾਂ ਦੀਆਂ ਕੀਮਤਾਂ 88 ਤੋਂ 89 ਰੁਪਏ ਰੁਪਏ ਪ੍ਰਤੀ ਕਿੱਲੋ ਦੇ ਵਿਚਕਾਰ ਹਨ। ਮਿੱਲ ਐਸੋਸੀਏਸ਼ਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਵਿਚੋਲੇ ਕੁਝ ਖਾਸ ਖੇਤਰਾਂ ਵਿਚ ਖੜ੍ਹੀ ਫਸਲ ਨੂੰ ਖਰੀਦ ਕੇ ਅਤੇ ਨਕਦ ਪੈਮੇਂਟ ਤੋਂ ਬਾਅਦ ਗੰਨੇ ਦੀਆਂ ਕੀਮਤਾਂ ਨੂੰ ਨਕਲੀ ਤੌਰ ‘ਤੇ ਵਧਾ ਰਹੇ ਹਨ। ਉਨ੍ਹਾਂ ਦੱਸਿਆ ਕਿ ਖੰਡ ਉਤਪਾਦਨ ਲਾਗਤ ਦਾ ਵੱਡਾ ਹਿੱਸਾ ਗੰਨੇ ਦੀ ਕੀਮਤ ਹੈ ਜੋ ਔਸਤਨ 250 ਰੁਪਏ ਪ੍ਰਤੀ 40 ਕਿੱਲੋਗ੍ਰਾਮ ਦੇ ਨਾਲ ਵਧੀ ਹੈ। ਪਿਛਲੇ ਸਾਲ ਇਹ ਮੁਸ਼ਕਿਲ ਨਾਲ 200 ਰੁਪਏ ਪ੍ਰਤੀ 40 ਕਿਲੋ ਦੇ ਅੰਕ ਨੂੰ ਪਾਰ ਕਰ ਸਕੀ ਸੀ।
ਪਾਕਿਸਤਾਨ ਪੰਜਾਬ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਖੰਡ ਦੀ ਕੀਮਤ ਵਿੱਚ 10 ਰੁਪਏ ਪ੍ਰਤੀ ਕਿਲੋ ਤੋਂ ਵੱਧ ਵਾਧਾ ਗੰਨੇ ਦੇ ਰੇਟ ਵਿੱਚ 50 ਰੁਪਏ ਪ੍ਰਤੀ 40 ਕਿਲੋਗ੍ਰਾਮ ਵਾਜਬ ਨਹੀਂ ਹੈ।