Punjab

ਸੁਧੀਰ ਸੂਰੀ ਨੇ ਪੁੱਤਰਾਂ ਨੇ ਕੀਤਾ ਇਹ ਕਾਰਾ, ਕਾਰੋਬਾਰੀ ਤੰਗ ਆ ਕੇ ਪਹੁੰਚਿਆ ਪੁਲਿਸ ਕੋਲ

ਅੰਮ੍ਰਿਤਸਰ ਵਿੱਚ ਨਵੰਬਰ 2022 ‘ਚ ਕਤਲ ਕੀਤੇ ਗਏ ਸੁਧੀਰ ਸੂਰੀ ਦਾ ਨਾਮ ਇਕ ਵਾਰ ਫਿਰ ਚਰਚਾ ਵਿੱਚ ਹੈ। ਉਸ ਦੇ ਦੋਵੇਂ ਪੁੱਤਰਾਂ ‘ਤੇ ਰੰਗਦਾਰੀ ਤਹਿਤ ਪੈਸੇ ਵਸੂਲਣ ਦਾ ਦੋਸ਼ ਲੱਗਾ ਹੈ। ਉਸ ਦੇ ਦੋਵੇਂ ਪੁੱਤਰ ਪਾਰਸ ਸੂਰੀ ਅਤੇ ਮਾਣਕ ਸੂਰੀ ਉੱਪਰ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਇਕ ਕਾਰੋਬਾਰੀ ਕੋਲੋ 6 ਲੱਖ ਰੁਪਏ ਵਸੂਲੇ ਹਨ। ਇਸ ਤੋਂ ਬਾਅਦ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਨ੍ਹਾਂ ਸਭ ਨੇ ਮਿਲ ਕੇ 26 ਜੂਨ ਨੂੰ ਦੀਪ ਕੰਪਲੈਕਸ ਵਿਚ ਕਾਰੋਬਾਰੀ ਦੀ ਦੁਕਾਨ ਵਿੱਚ ਦਾਖਲ ਹੋ ਕੇ ਚਾਰ ਲੈਪਟਾਪ ਅਤੇ ਤੀਹ ਮੋਬਾਇਲ ਫੋਨ ਵੀ ਲੁੱਟੇ ਹਨ। ਇਸ ਤੋਂ ਬਾਅਦ ਕਾਰੋਬਾਰੀ ਵੱਲੋਂ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਇਹ ਸਾਰੇ ਮੁਲਜ਼ਮ ਫਰਾਰ ਹੋ ਗਏ ਸਨ। ਕਾਰੋਬਾਰੀ ਦੀ ਸ਼ਿਕਾਇਤ ‘ਤੇ ਪੁਲਿਸ ਨੇ 5 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।  ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸੀਪੀ ਰਣਜੀਤ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਦੱਸਿਆ ਕਿ ਕਾਰੋਬਾਰੀ ਕਸ਼ਮੀਰ ਐਵੀਨਿਊ ਦਾ ਰਹਿਣ ਵਾਲਾ ਸੀ, ਉਸ ਨੇ ਥਾਣਾ ਸਿਵਲ ਲਾਈਨ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਕੋਰਟ ਰੋਡ ‘ਤੇ ਦੀਪ ਕੰਪਲੈਕਸ ਵਿੱਚ ਉਸ ਦੀ ਦੂਕਾਨ ਅਤੇ ਉਹ ਲੈਪਟਾਪ ਅਤੇ ਮੋਬਾਇਲ ਵੇਚਣ ਦਾ ਕੰਮ ਕਰਦਾ ਹੈ।

ਉਸ ਨੇ ਦੱਸਿਆ ਕਿ ਸੂਰੀ ਦਾ ਲੜਕਿਆਂ ਨੇ ਉਸ ਨੂੰ ਧਮਕਾਇਆ ਕਿ ਉਹ ਆਪਣੀ ਦੁਕਾਨ ਦੇ ਅੰਦਰ ਜਾਅਲੀ ਪਤੇ ‘ਤੇ ਸਿਮ ਵੇਚਦਾ ਹੈ। ਇਸ ਤੋਂ ਬਾਅਦ ਪਾਰਸ ਸੂਰੀ ਅਤੇ ਮਾਣਕ ਸੂਰੀ ਦੇ ਨਾਲ ਉਸ ਦੇ ਤਿੰਨ ਹੋਰ ਸਾਥੀਆਂ ਦੁਕਾਨ ‘ਤੇ ਆ ਕੇ ਚਾਰ ਲੈਪਟਾਪ ਅਤੇ 30 ਮੋਬਾਇਲ ਲੁੱਟ ਲਏ। ਉਹ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਕਾਰੋਬਾਰੀ ਕਮਲਕਾਂਤ ਨੂੰ ਇਕ ਸੁੰਨਸਾਨ ਜਗਾ ਤੇ ਬੁਲਾ ਕੇ 6 ਲੱਖ ਰੁਪਏ ਰੰਗਦਾਰੀ ਵਜੋਂ ਵਸੂਲ ਕਰ ਲਏ। ਉਨ੍ਹਾਂ ਨੇ ਕਾਰੋਬਾਰੀ ਨੂੰ ਧਮਕਾ ਕੇ ਦੱਸਿਆ ਕਿ ਉਸ ਦੇ ਪੰਦਰਾਂ ਲੱਖ ਰੁਪਏ ਆਪਣੇ ਖਾਤੇ ਵਿੱਚ ਲਿਖ ਲਏ ਹਨ।

ਇਹ ਵੀ ਪੜ੍ਹੋ –   ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਵਸ ਸ਼ਰਧਾ ਨਾਲ ਮਨਾਇਆ ਗਿਆ