Manoranjan Punjab

ਫ਼ਿਲਮ ‘ਸੁੱਚਾ ਸੂਰਮਾ’ ਟੀਮ ਪਹੁੰਚੀ ਅਸਲੀ ਸੁੱਚਾ ਸਿੰਘ ਦੇ ਪਿੰਡ! ਗ੍ਰਾਮ ਪੰਚਾਇਤ ਨੂੰ ਦਾਨ ਕੀਤੇ 1 ਲੱਖ, ਬਜ਼ੁਰਗਾਂ ਦਾ ਲਿਆ ਆਸ਼ੀਰਵਾਦ

ਬਿਉਰੋ ਰਿਪੋਰਟ: ਬੱਬੂ ਮਾਨ ਦੀ ਆਗਮੀ ਫ਼ਿਲਮ ‘ਸੁੱਚਾ ਸੂਰਮਾ’ ਦੀ ਟੀਮ ਨੇ ਇਸਦੀ ਰਿਲੀਜ਼ ਤੋਂ ਪਹਿਲਾਂ ਫ਼ਿਲਮ ਦੇ ਨਾਇਕ ਸੁੱਚਾ ਸੂਰਮਾ ਦੇ ਪਿੰਡ ਦਾ ਦੌੌਰਾ ਕੀਤਾ। ਇਸ ਦੌਰਾਨ ਟੀਮ ਨੇ ਸਥਾਨਕ ਭਾਈਚਾਰੇ ਨਾਲ ਜੁੜਨ ਦੀ ਕਵਾਇਦ ਕੀਤੀ। ਟੀਮ ਨੇ ਪਿੰਡ ਵਾਸੀਆਂ ਨਾਲ ਸਾਰਥਕ ਗੱਲਬਾਤ ਕੀਤੀ ਅਤੇ ਬਜ਼ੁਰਗਾਂ ਦਾ ਆਸ਼ੀਰਵਾਦ ਲਿਆ। ਇਹ ਫਿਲਮ 20 ਸਤੰਬਰ, 2024 ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ।

ਇਸ ਮੌਕੇ ਸਤਿਕਾਰ ਅਤੇ ਧੰਨਵਾਦ ਦੇ ਚਿੰਨ੍ਹ ਵਜੋਂ, ਸਾਗਾ ਸਟੂਡੀਓ ਨੇ ‘ਸੁੱਚਾ ਸੂਰਮਾ’ ਟੀਮ ਦੇ ਨਾਲ ਪਿੰਡ ਦੀ ਗ੍ਰਾਮ ਪੰਚਾਇਤ ਨੂੰ 1 ਲੱਖ ਰੁਪਏ ਦਾ ਯੋਗਦਾਨ ਪਾਇਆ। ਇਹ ਦਾਨ ਪਿੰਡ ਦੀ ਅਮੀਰ ਸੱਭਿਆਚਾਰਕ ਵਿਰਾਸਤ ਲਈ ਟੀਮ ਦੀ ਸ਼ਲਾਘਾ ਅਤੇ ਫ਼ਿਲਮ ਨੂੰ ਪ੍ਰੇਰਿਤ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਦਾ ਪ੍ਰਤੀਕ ਹੈ।

ਸਾਗਾ ਸਟੂਡੀਓਜ਼ ਅਤੇ ਸੈਵਨ ਕਲਰਜ਼ ਇਸ ਫ਼ਿਲਮ ਨੂੰ ਇਕੱਠੇ ਪੇਸ਼ ਕਰ ਰਹੇ ਹਨ। ਇਸ ਲੋਕ ਕਥਾ ਦੇ ਮਹਾਨਾਇਕ ਦਾ ਅਦਭੁਤ ਤੇ ਅਨੂਠਾ ਅਨੁਭਵ ਥੀਏਟਰ ਵਿੱਚ ਹੀ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ। ਜਿਵੇਂ ਬਾਲੀਵੁੱਡ ਵਿੱਚ ਖ਼ਾਨਾਂ ਦਾ ਅਤੇ ਦੱਖਣ ਵਿੱਚ ਰਜਨੀਕਾਂਤ ਦਾ ਦਬਦਬਾ ਹੈ, ਓਸੇ ਤਰ੍ਹਾਂ ਪੰਜਾਬ ਵਿੱਚ ਬੱਬੂ ਮਾਨ ਨੇ ਇਸ ਫ਼ਿਲਮ ਦੀ ਸਫਲਤਾ ਨਾਲ ਪੰਜਾਬੀ ਫਿਲਮ ਉਦਯੋਗ ਨੂੰ ਹਿਲਾ ਦਿੱਤਾ ਹੈ। ਉਨ੍ਹਾਂ ਦੇ ਵਿਸ਼ਾਲ ਫੈਨਬੇਸ ਨੇ ਬੇਹੱਦ ਵਧੀਆ ਪ੍ਰਤੀਕਿਰਿਆ ਦਿੱਤੀ ਹੈ, ਜਿਸ ਨਾਲ ‘ਸੁੱਚਾ ਸੂਰਮਾ’ ਵੱਡੇ ਪਰਦੇ ’ਤੇ ਆਉਣ ਤੋਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਇਸ ਫਿਲਮ ਦਾ ਨਿਰਦੇਸ਼ਨ ਅਮਿਤੋਜ ਮਾਨ ਨੇ ਕੀਤਾ ਹੈ ਅਤੇ ਇਸ ਫਿਲਮ ਵਿੱਚ ਡੀ.ਓ.ਪੀ ਦੇ ਤੌਰ ਤੇ ਇੰਦਰਜੀਤ ਬੰਸਲ ਨੇ ਕੰਮ ਕੀਤਾ ਹੈ। ਸੁੱਚਾ ਸੂਰਮਾ ਦਾ ਸੰਗੀਤ ਸਾਗਾ ਮਿਊਜ਼ਿਕ ਦੇ ਅਧਿਕਾਰਕ ਹੈਂਡਲਜ਼ ’ਤੇ ਰਿਲੀਜ਼ ਕੀਤਾ ਜਾਵੇਗਾ। ਇਸ ਫਿਲਮ ਵਿੱਚ ਸਾਰੇ ਵੱਖ-ਵੱਖ ਕਲਾਕਾਰਾਂ ਦੇ ਜਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਣਗੇ ਅਤੇ ਕੋਈ ਸਧਾਰਨ ਚਿਹਰੇ ਨਹੀਂ ਹੋਣਗੇ। ਪਾਵਰਫੁਲ ਵਿਸ਼ਾ ਅਤੇ ਵਧੀਆ ਕਲਾਕਾਰਾਂ ਦੁਆਰਾ ਨਿਭਾਈਆਂ ਗਈਆਂ ਭੂਮਿਕਾਵਾਂ ਇੱਕ ਇਤਿਹਾਸ ਰਚਣ ਜਾ ਰਹੀਆਂ ਹਨ।