International Khaas Lekh

ਦੁਨੀਆ ਦੇ ਅਜਿਹੇ ਇਲਾਕੇ ਜਿਥੇ 6 ਮਹੀਨੇ ਰਹਿੰਦੀ ਹੈ ਰਾਤ ਤੇ 6 ਮਹੀਨੇ ਦਿਨ

ਦ ਖਾਲਸ ਬਿਊਰੋ (ਗੁਲਜਿੰਦਰ ਕੌਰ ) :   ਸਾਡੇ ਦੇਸ਼ ਵਿੱਚ ਹਰ ਮੌਸਮ ਵਿੱਚ ਹਰ ਰੰਗੇ ਬਿਖਰਦਾ ਹੈ ਤੇ ਹਰ ਰੁੱਤ ਆਪਣਾ ਪ੍ਰਭਾਵ ਛੱਡਦੀ ਹੈ ਪਰ ਤੁਸੀਂ ਸ਼ਾਇਦ ਜਾਣ ਕੇ ਹੈਰਾਨ ਹੋਵੋਗੇ ਕਿ ਦੁਨੀਆ ਵਿੱਚ ਕੁੱਝ ਥਾਵਾਂ ਇਸ ਤਰਾਂ ਦੀਆਂ ਵੀ ਹਨ,ਜਿਥੇ ਮੌਸਮ ਦਾ ਮਿਜ਼ਾਜ ਕੁਝ ਅਜਿਹਾ ਹੈ ਕਿ 6-6 ਮਹੀਨਿਆਂ ਤੱਕ ਸੂਰਜ ਨਹੀਂ ਚੜ੍ਹਦਾ ਹੈ ਤੇ ਪਾਰਾ ਵੀ -25 ਡਿਗਰੀ ਤੱਕ ਚਲਾ ਜਾਂਦਾ ਹੈ।

ਸਾਡੀ ਧਰਤੀ ‘ਤੇ ਕੁਝ ਦੇਸ਼ ਅਜਿਹੇ ਹਨ ਜਿੱਥੇ 6 ਮਹੀਨੇ ਦਿਨ ਅਤੇ 6 ਮਹੀਨੇ ਰਾਤਾਂ ਹੁੰਦੀਆਂ ਹਨ। ਨਾਰਵੇ, ਗ੍ਰੀਨਲੈਂਡ, ਫਿਨਲੈਂਡ, ਅਲਾਸਕਾ ਕੁਝ ਅਜਿਹੇ ਦੇਸ਼ ਅਤੇ ਸਥਾਨ ਹਨ,ਜਿੱਥੇ ਲੰਬੇ ਦਿਨ ਅਤੇ ਰਾਤਾਂ ਹੁੰਦੀਆਂ ਹਨ। ਯੂਰੋਪ ‘ਤੇ ਉੱਤਰੀ ਅਮਰੀਕਾ ਮਹਾਦੀਪ ਵਿੱਚ ਪੈਂਦੇ ਇਹਨਾਂ ਖੂਬਸੂਰਤ ਦੇਸ਼ਾਂ ਵਿੱਚ ਅਜਿਹਾ ਹੋਣ ਦਾ ਕਾਰਨ ਇਹਨਾਂ ਦੀ ਉੱਤਰੀ ਧਰੁਵ ‘ਤੇ ਸਥਿਤੀ ਹੈ,ਜਿਸ ਕਾਰਨ ਉੱਤਰੀ ਧਰੂਵ ਛੇ ਮਹੀਨਿਆਂ ਤੱਕ ਸੂਰਜ ਵੱਲ ਝੁਕਿਆ ਰਹਿੰਦਾ ਹੈ,ਜਿਸ ਕਾਰਨ ਆਰਕਟਿਕ ਸਰਕਲ ਦੇ ਨੇੜੇ ਦੇ ਸਥਾਨਾਂ ਵਿੱਚ ਛੇ ਮਹੀਨਿਆਂ ਤੱਕ ਲਗਾਤਾਰ ਦਿਨ ਦਾ ਚਾਨਣ ਰਹਿੰਦਾ ਹੈ,ਜਦੋਂ ਕਿ ਦੱਖਣੀ ਧਰੁਵ ਛੇ ਮਹੀਨੇ ਸੂਰਜ ਤੋਂ ਦੂਰ ਰਹਿੰਦਾ ਹੈ ਅਤੇ ਉਥੇ ਛੇ ਮਹੀਨਿਆਂ ਲਈ ਰਾਤ ਰਹਿੰਦੀ ਹੈ।

ਇਥੇ ਦਾ ਮੌਸਮ ਤੇ ਹਾਲਾਤ ਇਥੋਂ ਦੇ ਲੋਕਾਂ ਦੇ ਰਹਿਣ-ਸਹਿਣ ‘ਤੇ ਕਾਫੀ ਅਸਰ ਪਾਉਂਦੇ ਹਨ । ਜਦੋਂ ਇੱਥੇ ਸੂਰਜ ਨਹੀਂ ਚੜ੍ਹਦਾ ਹੈ, ਉਸ ਤੋਂ ਪਹਿਲਾਂ ਲੋਕ ਵਿਟਾਮਿਨ ਡੀ, ਵਿਟਾਮਿਨ ਸੀ ਅਤੇ ਓਮੇਗਾ ਬੀ12 ਦੇ ਸਪਲੀਮੈਂਟ ਇਕੱਠੇ ਕਰਦੇ ਹਨ, ਤਾਂ ਜੋ ਸਰੀਰ ਵਿੱਚ ਜ਼ਰੂਰੀ ਚੀਜ਼ਾਂ ਦੀ ਕਮੀ ਨਾ ਹੋਵੇ। ਹਰ ਕੋਈ ਹਰ ਰੋਜ਼ ਕੁਝ ਸਮੇਂ ਲਈ ਘਰ ਵਿੱਚ ਐਲਈਡੀ ਲਾਈਟਾਂ ਨੂੰ ਦੇਖਦਾ ਹੈ, ਤਾਂ ਜੋ ਉਹ ਸਰੀਰ ਵਿੱਚ ਸੂਰਜ ਦੀ ਰੌਸ਼ਨੀ ਦੀ ਕਮੀ ਨੂੰ ਪੂਰਾ ਕਰ ਸਕੇ। ਉਹ ਰੁੱਖਾਂ ਅਤੇ ਪੌਦਿਆਂ ਦੇ ਅੱਗੇ ਵੀ ਉਹੀ ਲਾਈਟਾਂ ਲਗਾਉਂਦੇ ਹਨ, ਤਾਂ ਜੋ ਉਹ ਜ਼ਿੰਦਾ ਰਹਿ ਸਕਣ।