ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਵੀ ਕਿਸਾਨਾਂ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਹਨ। ਜਿਨ੍ਹਾਂ ਦਾ ਲਾਭ ਚੁੱਕ ਕਿਸਾਨ ਚੋਖੀ ਕਮਾਈ ਕਰ ਸਕਦੇ ਹਨ। ਅਜਿਹੀ ਇੱਕ ਸਕੀਮ ਨੇ ਇੱਕ ਕਿਸਾਨ ਰੋਰਨ ਸਿੰਘ ਨੂੰ ਮਾਲੋਮਾਲ ਕਰ ਦਿੱਤਾ ਹੈ। ਉਹ ਅੱਜ ਆਪਣੇ ਹੀ ਨਹੀਂ ਬਲਕਿ ਹੋਰਨਾਂ ਪਰਿਵਾਰਾਂ ਦਾ ਵੀ ਢਿੱਡ ਭਰ ਰਿਹਾ ਹੈ।
ਦਰਅਸਲ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਕਈ ਆਰਥਿਕ ਮਦਦ ਲਈ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਸਕੀਮ(PMMY) ਚਲਾਈ ਹੋਈ ਹੈ। ਇਸ ਤਹਿਤ ਜਸਮਨ ਨਰਸਰੀ ਚਲਾ ਰਹੇ ਰੋਰਨ ਸਿੰਘ ਦੀ ਮਦਦ ਮਿਲੀ।
ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ, ਸਰਕਾਰ ਨੇ ਨਰਸਰੀ ਕਾਰੋਬਾਰ ਸ਼ੁਰੂ ਕਰਨ ਲਈ ਰੋਰਨ ਸਿੰਘ ਨੂੰ ਪਹਿਲਾ 1 ਲੱਖ ਰੁਪਏ ਦਿੱਤੇ। ਇਸ ਦੌਰਾਨ ਰੋਰਨ ਸਿੰਘ ਨੂੰ ਚੰਗਾ ਲਾਭ ਮਿਲਿਆ। ਉਸ ਦੀ ਕਾਮਯਾਬੀ ਨੂੰ ਦੇਖਦੇ ਹੋਏ ਬੈਂਕ ਨੇ ਲੋਨ ਸੀਮਾ ਵਧਾ ਕੇ 10 ਲੱਖ ਰੁਪਏ ਕਰ ਦਿੱਤੀ।
10 ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ
ਕਿਸਾਨ ਰੋਰਨ ਸਿੰਘ ਅੱਜ ਆਪਣੇ ਨਰਸਰੀ ਦੇ ਕਾਰੋਬਾਰ ਤੋਂ ਚੰਗਾ ਮੁਨਾਫਾ ਕਮਾ ਰਿਹਾ ਹੈ। ਇਸ ਤੋਂ ਇਲਾਵਾ ਉਹ ਇਸ ਰਾਹੀਂ 10 ਲੋਕਾਂ ਨੂੰ ਰੁਜ਼ਗਾਰ ਵੀ ਦੇ ਰਿਹਾ ਹੈ। ਮੌਜੂਦਾ ਸਮੇਂ ਵਿੱਚ ਉਹ ਆਪਣੀ ਕਾਮਯਾਬੀ ਕਾਰਨ ਇਲਾਕੇ ਦੇ ਲੋਕਾਂ ਵਿੱਚ ਚਰਚਾ ਵਿੱਚ ਰਹਿੰਦਾ ਹੈ।
I got 1 lakh rupees under PM Mudra Yojna, and after seeing my success, the Bank increased the limit to 10 lakh rupees, says Roran Singh, a beneficiary of #PMMudrayojna who gave employment to 10 other people. @FinMinIndia pic.twitter.com/wzgu3PQJ0G
— DD News (@DDNewslive) April 8, 2023
ਪ੍ਰਧਾਨ ਮੰਤਰੀ ਮੁਦਰਾ ਯੋਜਨਾ ਕੀ ਹੈ?
ਦੱਸ ਦੇਈਏ ਕਿ ਦੇਸ਼ ਦੇ ਨੌਜਵਾਨਾਂ ਨੂੰ ਸਟਾਰਟ-ਅੱਪ ਅਤੇ ਸਵੈ-ਰੁਜ਼ਗਾਰ ਵੱਲ ਉਤਸ਼ਾਹਿਤ ਕਰਨ ਲਈ ਸਰਕਾਰ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਚਲਾ ਰਹੀ ਹੈ। ਇਸ ਯੋਜਨਾ ਦੇ ਤਹਿਤ, ਸਰਕਾਰ ਪੇਂਡੂ ਖੇਤਰਾਂ ਵਿੱਚ ਗੈਰ-ਕਾਰਪੋਰੇਟ ਛੋਟੇ ਉਦਯੋਗਾਂ ਨੂੰ ਸ਼ੁਰੂ ਕਰਨ ਅਤੇ ਵਿਸਤਾਰ ਕਰਨ ਲਈ 10 ਲੱਖ ਰੁਪਏ ਤੱਕ ਦਾ ਕਰਜ਼ਾ ਪ੍ਰਦਾਨ ਕਰਦੀ ਹੈ।
ਤਿੰਨ ਸ਼੍ਰੇਣੀਆਂ ਵਿੱਚ ਲੋਨ
ਮੁਦਰਾ ਯੋਜਨਾ ਦੇ ਤਹਿਤ ਉਪਲਬਧ ਕਰਜ਼ਿਆਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਸ਼ਿਸ਼ੂ ਲੋਨ, ਕਿਸ਼ੋਰ ਲੋਨ ਅਤੇ ਤਰੁਣ ਲੋਨ ਇਸ ਸਕੀਮ ਦੀਆਂ ਤਿੰਨ ਸ਼੍ਰੇਣੀਆਂ ਹਨ। ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਸ਼ਿਸ਼ੂ ਲੋਨ ਦੇ ਤਹਿਤ 50 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹੋ। ਕਿਸ਼ੋਰ ਲੋਨ ਤਹਿਤ 50 ਹਜ਼ਾਰ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦੇ ਕਰਜ਼ੇ ਉਪਲਬਧ ਹਨ। ਇਸ ਦੇ ਨਾਲ ਹੀ ਤਰੁਣ ਲੋਨ ਦੇ ਤਹਿਤ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਲੋਨ ਲਿਆ ਜਾ ਸਕਦਾ ਹੈ। ਇਸ ਸਕੀਮ ਤਹਿਤ 9 ਤੋਂ 12 ਫੀਸਦੀ ਸਾਲਾਨਾ ਵਿਆਜ ਦਰ ਹੈ।