‘ਦ ਖਾਲਸ ਬਿਊਰੋ:- ਕੋਰੋਨਾਵਾਇਰਸ ਨੇ ਹਰਿਆਣਾ ਦੇ ਥਾਨੇਸਰ ਤੋਂ BJP ਦੇ ਵਿਧਾਇਕ ਸ਼ੁਭਾਸ਼ ਸੁਧਾ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਸ਼ੁਭਾਸ਼ ਸੁਧਾ ਦੀ ਰਿਪੋਰਟ ਪਾਜਿਟਿਵ ਪਾਈ ਗਈ ਹੈ। ਮੌਜੂਦਾ ਸਮੇਂ ‘ਚ ਵਿਧਾਇਕ ਸ਼ੁਭਾਸ਼ ਸੁਧਾ ਨੂੰ COVID-19 ਦੇ ਇਲਾਜ ਲਈ ਹਰਿਆਣਾ ਦੇ ਗੁਰੂਗ੍ਰਾਮ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਿਕ, ਸੂਰਜ ਗ੍ਰਹਿਣ ਵਾਲੇ ਸ਼ੁਭਾਸ਼ ਸੁਧਾ ਨੇ ਕਰੁਕਸ਼ੇਤਰ ਦੇ ਬ੍ਰਹਮ ਸਰੋਵਰ ‘ਚ ਸਾਧੂਆਂ ਨਾਲ ਇਸ਼ਨਾਨ ਕੀਤਾ ਸੀ ਹਾਲਾਕਿ ਉਥੇ ਜਾਣ ਲਈ ਪਹਿਲਾਂ ਤੋਂ ਹੀ ਪਾਬੰਦੀ ਸੀ।

 

ਇਸ ਤੋਂ ਪਹਿਲਾਂ 22 ਜੂਨ ਨੂੰ ਵਿਧਾਇਕ ਸ਼ੁਬਾਸ਼ ਸੁਧਾ ਦੀ ਰਿਪੋਰਟ ਨੈਗਟਿਵ ਆਈ ਸੀ ਉਸ ਤੋਂ ਬਾਅਦ ਸਿਹਤ ਠੀਕ ਨਾ ਹੋਣ ਕਰਕੇ ਉਹਨਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਮੌਜੂਦਾ ਸਮੇਂ ‘ਚ ਵਿਧਾਇਕ ਸ਼ੁਭਾਸ਼ ਸੁਧਾ ਦਾ ਇਲਾਜ ਜਾਰੀ ਹੈ।

ਹਰਿਆਣਾ ‘ਚ ਕੋਰੋਨਾਵਾਇਰਸ ਨੇ ਆਪਣੇ ਪੈਰ ਪੂਰੀ ਤਰ੍ਹਾ ਪਸਾਰ ਲਏ ਹਨ। ਇਸ ਲਈ ਲੋਕਾਂ ਨੂੰ ਪ੍ਰਸ਼ਾਸ਼ਨ ਵੱਲੋਂ ਜੋ ਹਦਾਇਤਾਂ ਕੀਤੀਆਂ ਜਾਦੀਆਂ ਹਨ ਉਹਨਾਂ ਵੱਲ਼ ਲੋਕਾਂ ਨੂੰ ਖਾਸ ਧਿਆਨ ਦੇਣ ਦੀ ਬੇਹੱਦ ਲੋੜ ਹੈ।

Comments are closed.