India

ਬੀਜੇਪੀ ਦੇ ਕਰੀਬੀ ਰਹੇ ZEE ਦੇ ਮਾਲਿਕ ਬਗਾਵਤ ‘ਤੇ ਉਤਰੇ! ਹਰਿਆਣਾ ‘ਚ ਕਾਂਗਰਸ ਦੇ ਹੱਕ ‘ਚ ਪ੍ਰਚਾਰ!

ਬਿਉਰੋ ਰਿਪੋਰਟ – ਲੋਕ ਸਭਾ ਚੋਣਾਂ ਵਿੱਚ ਬਾਗੀ ਸੁਰ ਵਿਖਾਉਣ ਵਾਲੇ ZEE ਟੀਵੀ ਦੇ ਮਾਲਿਕ ਸੁਭਾਸ਼ ਚੰਦਰਾ (DOCTOR SUBHASH CHANDRA) ਨੇ ਹਰਿਆਣਾ ਵਿਧਾਨ ਸਭਾ ਚੋਣਾਂ (HARYANA ASSEMBLY ELECTION 2024) ਨੂੰ ਲੈਕੇ ਇਕ ਵਾਰ ਮੁੜ ਤੋਂ ਬੀਜੇਪੀ ਖਿਲਾਫ ਮੋਰਚਾ ਖੋਲ ਦਿੱਤਾ ਹੈ। ਉਹ ਹਿਸਾਰ ਹਲਕੇ ਦੀਆਂ ਸੀਟਾਂ ‘ਤੇ ਬੀਜੇਪੀ ਦੇ ਉਮੀਦਵਾਰਾਂ ਦੇ ਖਿਲਾਫ ਪ੍ਰਚਾਰ ਕਰ ਰਹੇ ਹਨ। ਆਦਮਪੁਰ ਸੀਟ ਤੋਂ ਭਜਨ ਲਾਲ ਦੇ ਪੋਤਰੇ ਅਤੇ ਕੁਲਦੀਪ ਭਿਸ਼ਨੋਈ ਦੇ ਪੁੱਤਰ ਭਵਏ ਭਿਸ਼ਨੋਈ ਦੇ ਖਿਲਾਫ ਡਾਕਟਰ ਸੁਭਾਸ਼ ਚੰਦਰਾ ਨੇ ਕਾਂਗਰਸ ਦੇ ਉਮੀਦਵਾਰ ਚੰਦਰ ਪ੍ਰਕਾਸ਼ ਦੀ ਹਮਾਇਤ ਕੀਤੀ ਅਤੇ ਉਨ੍ਹਾਂ ਦੇ ਲਈ ਪ੍ਰਚਾਰ ਵੀ ਕਰ ਰਹੇ ਹਨ। ਚੰਦਰ ਪ੍ਰਕਾਸ਼ ਰਿਟਾਇਡ IAS ਅਫਸਰ ਹਨ ਅਤੇ ਰਾਜਸਭਾ ਦੇ ਸਾਬਕਾ ਮੈਂਬਰ ਰਾਮਜੀ ਲਾਲ ਦੇ ਭਤੀਜੇ ਹਨ ਜੋ ਕਿਸੇ ਵੇਲੇ ਭਜਨ ਲਾਲ ਦੇ ਸਭ ਤੋਂ ਕਰੀਬੀ ਸੀ।

ਸਿਰਫ ਇੰਨਾਂ ਹੀ ਨਹੀਂ ਹਿਸਾਰ ਵਿਧਾਨ ਸਭਾ ਹਲਕੇ ਵਿੱਚ ਸੁਭਾਸ਼ ਚੰਦਰਾ ਇੱਕ ਸਮੇਂ ਆਪਣੇ ਸਭ ਤੋਂ ਧੁੱਰ ਵਿਰੋਧੀ ਰਹੀ ਅਜ਼ਾਦ ਉਮੀਦਵਾਰ ਜਿੰਦਲ ਗਰੁੱਪ ਦੀ ਮਾਲਕਿਨ ਸਵਿਤਰੀ ਜਿੰਦਰ (SAVITRI JINDAL) ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ। 2014 ਵਿੱਚ ਸੁਭਾਸ਼ ਚੰਦਰਾ ਆਪ ਹਿਸਾਰ ਤੋਂ ਬੀਜੇਪੀ ਦੀ ਟਿਕਟ ‘ਤੇ ਚੋਣ ਲੜਨਾ ਚਾਹੁੰਦੇ ਸਨ ਪਰ ਪਾਰਟੀ ਨੇ ਕਮਲ ਗੁਪਤਾ ਨੂੰ ਟਿਕਟ ਦਿੱਤੀ, ਇਸ ਦੇ ਬਾਵਜੂਦ ਸੁਭਾਸ਼ ਚੰਦਰਾ ਨੇ ਕਾਂਗਰਸ ਦੀ ਉਮੀਦਵਾਰ ਰਹੀ ਸਵਿਤਰੀ ਜਿੰਦਲ ਦੇ ਖਿਲਾਫ ਪ੍ਰਚਾਰ ਕੀਤਾ ਅਤੇ ਹਰਾਇਆ।

ਇਸ ਤੋਂ ਬਾਅਦ ਹਾਲਾਂਕਿ ਬੀਜੇਪੀ ਦੀ ਹਮਾਇਤ ਨਾਲ ਡਾ.ਸੁਭਾਸ਼ ਚੰਦਰਾ ਹਰਿਆਣਾ ਤੋਂ ਰਾਜ ਸਭਾ ਗਏ ਅਤੇ ਦੂਜੀ ਵਾਰ ਵੀ ਰਾਜਸਥਾਨ ਤੋਂ ਉਨ੍ਹਾਂ ਨੇ ਬੀਜੇਪੀ ਦੀ ਹਮਾਇਤ ਨਾਲ ਰਾਜ ਸਭਾ ਦੇ ਲਈ ਉਮੀਦਵਾਰੀ ਪੇਸ਼ ਕੀਤੀ ਸੀ ਪਰ ਉਹ ਹਾਰ ਗਏ ਸਨ। ਇਸ ਹਾਰ ਦੇ ਪਿੱਛੇ ਸੁਭਾਸ਼ ਚੰਦਰਾ ਨੇ ਬੀਜੇਪੀ ਨੂੰ ਦੋਸ਼ੀ ਦੱਸਿਆ ਸੀ, ਸਿਰਫ਼ ਇੰਨਾ ਹੀ ਨਹੀਂ ਕੰਪਨੀ ਦੇ ਮੁਸ਼ਕਿਲ ਸਮੇਂ ਮੋਦੀ ਸਰਕਾਰ ਵੱਲੋਂ ਮਦਦ ਨਾ ਮਿਲਣ ਤੋਂ ਵੀ ਸੁਭਾਸ਼ ਚੰਦਰਾ ਕਾਫੀ ਨਰਾਜ਼ ਸਨ।

ਸੁਭਾਸ਼ ਚੰਦਰਾ ਦੇ ਬੀਜੇਪੀ ਖਿਲਾਫ ਬਾਗੀ ਸੁਰ ਬੀਜੇਪੀ ਲਈ ਹੈਰਾਨ ਕਰਨ ਵਾਲੇ ਹਨ। ਹਾਲਾਂਕਿ ਹਰਿਆਣਾ ਬੀਜੇਪੀ ਦੇ ਇੰਚਾਰਜ ਨੇ ਕਿਹਾ ਚੰਦਰਾ ਕਦੇ ਵੀ ਬੀਜੇਪੀ ਦੇ ਮੈਂਬਰ ਨਹੀਂ ਸਨ।
ਸੁਭਾਸ਼ ਚੰਦਰਾ ਨੇ ਕੁਝ ਦਿਨ ਪਹਿਲਾਂ ਹੀ ਇੱਕ ਟਵੀਟ ਨਾਲ ਆਪਣੀ ਨਰਾਜ਼ਗੀ ਵੱਲ ਇਸ਼ਾਰਾ ਕਰ ਦਿੱਤਾ ਸੀ। ਹਿਸਾਰ ਤੋਂ ਬੀਜੇਪੀ ਦੇ ਉਮੀਦਵਾਰ ਕਮਲ ਗੁਪਤਾ ਬਾਰੇ ਉਨ੍ਹਾਂ ਨੇ ਲਿਖਿਆ ਸੀ ਕਿ ਮੈਨੂੰ ਕਮਲ ਗੁਪਤਾ ਦਾ 3 ਦਿਨ ਪਹਿਲਾਂ ਫੋਨ ਆਇਆ ਅਤੇ ਕਿਹਾ ਭਾਈ ਸਾਬ੍ਹ ਵਧਾਈ ਹੋਵੇ, ਮੈਂ ਪੁੱਛਿਆ ਕਿਸ ਗੱਲ ਦੀ ਵਧਾਈ ਗੁਪਤਾ ਜੀ? ਤੁਹਾਡੇ ਛੋਟੇ ਭਰਾ ਨੂੰ ਟਿਕਟ ਮਿਲਣ ਦੀ। ਸੁਭਾਸ਼ ਚੰਦਰਾ ਨੇ ਕਿਹਾ ਮੈਂ ਪੁੱਛਿਆ ਛੋਟੇ ਭਰਾ ਕੀ 5 ਸਾਲ ਬਾਅਦ ਫੋਨ ਕਰਦਾ ਹੈ? ਘੱਟੋ-ਘੱਟ ਤੀਜ ਤਿਓਹਾਰ ਤੇ ਫੋਨ ਕਰਦਾ ਹੈ।

SEBI ਚੀਫ ਮਾਧਬੀ ਪੁਰੀ ਬੁੱਚ ਨੂੰ ਲੈਕੇ ਵੀ ਜਦੋਂ ਕਾਂਗਰਸ ਬੀਜੇਪੀ ਖਿਲਾਫ ਹਮਲਾਵਰ ਸੀ ਤਾਂ ਜ਼ੀ ਦੇ ਫਾਊਂਡਰ ਡਾਕਟਰ ਸੁਭਾਸ਼ ਚੰਦਰਾ ਨੇ ਮਾਧਵੀ ਅਤੇ ਉਨ੍ਹਾਂ ਦੇ ਪਤੀ ਨੂੰ ਸਭ ਤੋਂ ਭ੍ਰਿਸ਼ਟ ਦੱਸਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮਾਧਵੀ ਦੀ ਵਜ੍ਹਾ ਕਰਕੇ ZEE ਅਤੇ ਸੋਨੀ ਦੀ ਡੀਲ ਨਹੀਂ ਹੋ ਸਕੀ। ਇਸ ਤੋਂ ਪਹਿਲਾਂ 2022 ਵਿੱਚ ਜਦੋਂ ਜ਼ੀ ਮੀਡੀਆ ਮੁਸ਼ਕਿਲ ਦੌਰ ਵਿੱਚ ਗੁਜ਼ਰ ਰਿਹਾ ਸੀ ਤਾਂ ਡਾ. ਸੁਭਾਸ ਚੰਦਰਾ ਨੇ ਬਿਨਾਂ ਮੁਕੇਸ਼ ਅੰਬਾਨੀ ਦਾ ਨਾਂ ਲਏ ਇਸ਼ਾਰਾ ਕੀਤਾ ਸੀ ਕਿ ਕੁਝ ਸਰਕਾਰ ਦੇ ਤਾਕਤਵਰ ਲੋਕ ਉਨ੍ਹਾਂ ਦੇ ਮੀਡੀਆ ਹਾਊਸ ਤੇ ਕਬਜ਼ਾ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ –  ਫਾਜ਼ਿਲਕਾ ਦੀ ਦਲੇਰ ਮਾਂ, ਆਪਣੀ ਜਾਨ ਗਵਾਈ ਪਰ ਬੱਚਿਆਂ ਨੂੰ ਦਿੱਤਾ ਜੀਵਨਦਾਨ