Punjab

ਫ਼ਾਜ਼ਿਲਕਾ ‘ਚ ਈਵੀਐਮ ਸਟ੍ਰਾਂਗ ਰੂਮ’ਚ ਗੋ ਲੀ ਚੱਲਣ ਨਾਲ ਸਬ ਇੰਸਪੈਕਟਰ ਦੀ ਮੌ ਤ

‘ਦ ਖ਼ਾਲਸ ਬਿਊਰੋ : ਫ਼ਾਜ਼ਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਵਿੱਚ ਈ ਵੀ ਐਮ ਮਸ਼ੀਨਾਂ ਲਈ ਬਣਾਏ ਗਏ ਸਟਰੌਂਗ ਰੂਮ ਉੱਪਰ ਬਤੌਰ ਇੰਚਾਰਜ ਡਿਊਟੀ ਨਿਭਾ ਰਹੇ ਪੰਜਾਬ ਪੁਲਸ ਦੇ ਸਬ ਇੰਸਪੈਕਟਰ ਦੀ ਗੋਲੀ ਲੱਗਣ ਨਾਲ ਮੌ ਤ ਹੋ ਗਈ ।
 ਸਬ ਇੰਸਪੈਕਟਰ ਬਲਦੇਵ ਸਿੰਘ  ਨੂੰ ਗੋ ਲੀ ਲੱਗਣ ਤੋਂ ਬਾਅਦ ਇਲਾਜ ਲਈ ਐਂਬੂਲੈਂਸ ਰਾਹੀਂ ਹਸਪਤਾਲ ਲੈ ਜਾਇਆ ਗਿਆ ਪਰ ਇਸ ਦੌਰਾਨ ਹੀ ਉਸ ਦੀ ਮੌ ਤ ਹੋ ਗਈ । ਮ੍ਰਿ ਤਕ ਸਬ ਇੰਸਪੈਕਟਰ ਦੀ ਪਹਿਚਾਣ ਬਲਦੇਵ ਸਿੰਘ ਵਜੋਂ ਹੋਈ ਹੈ। ਇਸ ਘਟਨਾ ਦਾ ਪਤਾ ਲੱਗਣ ਉਤੇ ਉਚ ਅਧਿਕਾਰੀ ਮੌਕੇ ਉਤੇ ਪਹੁੰਚ ਗਏ। ਪੁ ਲਿਸ ਵੱਲੋਂ ਮਾ ਮਲੇ ਦੀ ਜਾਂਚ ਕੀਤੀ ਜਾ ਰਹੀ ਹੈ।