India Lifestyle

ਕੋਵੀਸ਼ੀਲਡ ਦੇ ਬਾਅਦ ਕੋ-ਵੈਕਸੀਨ ਦੇ ਸਾਇਡ ਅਫੈਕ ਦਾ ਦਾਅਵਾ! ਸਾਹ ਲੈਣ ਤੋਂ ਇਲਾਵਾ 2 ਹੋਰ ਖ਼ਤਰੇ! PM ਮੋਦੀ ਨੇ ਵੀ ਲਾਈ ਸੀ ਇਹ ਵੈਕਸੀਨ

ਬਿਉਰੋ ਰਿਪੋਰਟ – ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ ਕੋ-ਵੈਕਸੀਨ ਦੇ ਸਾਇਡ ਅਫੈਕਟ ਹਨ। ਇਹ ਗੱਲ ਇਕੋਨਾਮਿਕਸ ਟਾਇਮਸ ਨੇ ਸਾਇੰਸ ਜਰਨਲ ਸਪ੍ਰਿੰਗਰਲਿੰਕ ਵਿੱਚ ਪਬਲਿਸ਼ ਹੋਈ ਰਿਪੋਰਟ ਦੇ ਹਵਾਲੇ ਦੱਸੀ ਹੈ। ਰਿਸਰਚ ਦੇ ਮੁਤਾਬਿਕ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਹੋਈ ਸਟੱਡੀ ਵਿੱਚ ਹਿੱਸਾ ਲੈਣ ਵਾਲੇ ਤਕਰੀਬਨ 1/3 ਲੋਕਾਂ ਵਿੱਚ ਕੋ-ਵੈਕਸੀਨ ਦੇ ਸਾਇਡ ਅਫੈਕਟ ਵੇਖੇ ਗਏ ਹਨ। ਇੰਨਾਂ ਲੋਕਾਂ ਨੂੰ ਸਾਹ ਨਾਲ ਜੁੜੇ ਇਨਫੈਕਸ਼, ਬਲੱਡ ਕਲਾਟਿੰਗ ਅਤੇ ਸਕਿਨ ਨਾਲ ਜੁੜੀ ਬਿਮਾਰੀਆਂ ਵੇਖੀਆਂ ਗਈਆਂ ਹਨ। ਇਹ ਬਿਮਾਰੀਆਂ 12 ਤੋਂ 15 ਸਾਲ ਦੇ ਬੱਚਿਆਂ ਵਿੱਚ ਸਾਹਮਣੇ ਆਈ ਹੈ, ਇਸ ਤੋਂ ਇਲਾਵਾ ਜਿਹੜੇ ਲੋਕ ਐਲਰਜੀ ਦਾ ਸਾਹਮਣਾ ਕਰ ਰਹੇ ਹਨ ਉਨ੍ਹਾਂ ਨੂੰ ਕੋ-ਵੈਕਸੀਨ ਨਾਲ ਖ਼ਤਰਾ ਹੈ।

ਹਾਲਾਂਕਿ ਕੁਝ ਦਿਨ ਪਹਿਲਾਂ ਕੋ-ਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈਕਸ ਨੇ ਕਿਹਾ ਸੀ ਕਿ ਉਨ੍ਹਾਂ ਦੀ ਬਣਾਈ ਵੈਕਸੀਨ ਸੁਰੱਖਿਅਤ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੋ-ਵੈਕਸੀਨ ਦੀ ਡੋਜ਼ ਲਗਾਈ ਸੀ।

ਵੈਕਸੀਨ ਨਾਲ 3 ਪਰੇਸ਼ਾਨੀਆਂ

1. ਲੋਕਾਂ ਵਿੱਚ ਸਾਹ ਸਬੰਧੀ ਪਰੇਸ਼ਾਨੀ – ਰਿਸਰਚ ਕਰਨ ਵਾਲੇ ਸ਼ੰਖ ਸ਼ੁਭਰਾ ਚਕਰਵਰਤੀ ਨੇ ਕਿਹਾ ਅਸੀਂ ਉਨ੍ਹਾਂ ਲੋਕਾਂ ਦਾ ਡੇਟਾ ਇਕੱਠਾ ਕੀਤਾ ਜਿੰਨਾਂ ਨੂੰ ਵੈਕਸੀਨ ਲੱਗੇ ਇੱਕ ਸਾਲ ਹੋ ਗਿਆ ਸੀ। 1,024 ਲੋਕਾਂ ‘ਤੇ ਰਿਸਰਚ ਹੋਈ ਇੰਨਾਂ ਵਿੱਚੋਂ 635 ਛੋਟੇ ਬੱਚੇ ਅਤੇ 291 ਲੋਕ 18 ਸਾਲ ਤੋਂ ਉੱਤੇ ਸਨ। ਰਿਸਰਚ ਮੁਤਾਬਿਕ 304 (47.9%) ਬੱਚਿਆਂ ਅਤੇ 124 (42.6%) 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਸਾਹ ਸਬੰਧੀ ਇਨਫੈਕਸ਼ਨ ਵੇਖਿਆ ਗਿਆ। ਇਸ ਵਿੱਚ ਲੋਕਾਂ ਨੂੰ ਸਿਰਦਰਦ ਅਤੇ ਖਾਂਸੀ ਵਰਗੀ ਪਰੇਸ਼ਾਨੀਆਂ ਆ ਰਹੀਆਂ ਹਨ।

2. ਸਕਿਨ ਨਾਲ ਜੁੜੀ ਬਿਮਾਰੀਆਂ ਵੇਖਿਆ ਗਈਆਂ

ਸਟੱਡੀ ਵਿੱਚ ਸਾਹਮਣੇ ਆਇਆ ਹੈ 10 ਫੀਸਦੀ ਟੀਨਏਜਰ ਨੂੰ ਸਕਿਨ ਨਾਲ ਜੁੜੀਆਂ ਬਿਮਾਰੀਆਂ ਹੋਈਆਂ ਹਨ। ਨਵਰਸ ਸਿਸਟਮ ਨਾਲ ਜੁੜੇ ਡਿਸ ਆਰਡਰ (4.7%) ਅਤੇ ਜਨਰਲ ਡਿਸਆਰਡਰ (10.2%) ਵੇਖੇ ਗਏ। ਉਧਰ 18 ਸਾਲ ਤੋਂ ਵੱਧ ਦੇ ਵਿੱਚ ਜਰਨਲ ਡਿਸਆਰਡ (8.9%), ਮਾਸਪੇਸ਼ੀਆਂ ਅਤੇ ਹੱਡਿਆ ਨਾਲ ਜੁੜੇ ਰੋਗ (5.8%) ਰਹੇ।

3. ਗੁਲਿਅਨ ਬੇਰੀ ਸਿੰਡਰੋਮ (GBS) ਵੀ ਹੋ ਸਕਦਾ ਹੈ

ਕੋ-ਵੈਕਸੀਨ ਦੇ ਸਾਇਡ ਅਫੈਕਟ ‘ਤੇ ਹੋਈ ਸਟੱਡੀ ਵਿੱਚ 4.6% ਕੁੜੀਆਂ ਵਿੱਚ ਪੀਰੀਅਡਸ ਦੀ ਪਰੇਸ਼ਾਨੀ ਵੇਖੀ ਗਈ ਹੈ। 2.7 ਫੀਸਦੀ ਲੋਕਾਂ ਨੂੰ ਅੱਖਾਂ ਨਾਲ ਜੁੜੀ ਪਰੇਸ਼ਆਨੀ ਦਾ ਸਾਹਮਣਾ ਕਰਨਾ ਪਿਆ ਹੈ

 

ਕੀ ਹੁੰਦਾ ਹੈ ਗੁਲਿਅਨ ਬੇਰੀ ਸਿਨਡਰੋਮ

ਗੁਲਿਅਨ ਬੇਰੀ ਸਿੰਡਰੋਮ ਇੱਕ ਅਜਿਹੀ ਬਿਮਾਰੀ ਹੈ ਜੋ ਲਕਵੇ ਵਾਂਗ ਸਰੀਰ ਦੇ ਵੱਡੇ ਹਿੱਸੇ ਨੂੰ ਖਤਮ ਕਰ ਦਿੰਦੀ ਹੈ, ਗੁਲਿਅਨ ਬੇਰੀ ਸਿੰਡਰੋਮ ਇੱਕ ਬਹੁਤ ਹੀ ਘੱਤ ਸਾਹਮਣੇ ਆਉਣ ਵਾਲੀ ਬਿਮਾਰੀ ਹੈ।

 

ਕੰਪਨੀ ਦੀ ਸਫਾਈ

2 ਮਈ ਨੂੰ ਕੰਪਨੀ ਨੇ ਕਿਹਾ ਸੀ ਕਿ ਕੋ-ਵੈਕਸੀਨ ਦੀ ਸੁਰੱਖਿਆ ਦੀ ਚੈਕਿੰਗ ਸਿਹਤ ਵਿਭਾਗ ਨੇ ਕੀਤੀ ਸੀ। ਵੈਕਸੀਨ ਬਣਾਉਣ ਤੋਂ ਲਗਾਉਣ ਤੱਕ ਲਗਾਤਾਰ ਇਸ ਦੀ ਸੇਫਟੀ ਨੂੰ ਵੇਖਿਆ ਗਿਆ। ਕੋ-ਵੈਕਸੀਨ ਦੇ ਟਰਾਇਲ ਨਾਲ ਜੁੜੀ ਸਾਰੀ ਸੁਰੱਖਿਆ ਦਾ ਧਿਆਨ ਰੱਖਿਆ ਗਿਆ। ਨਤੀਜੇ ਵੀ ਚੰਗੇ ਆਏ ਸਨ।