‘ਦ ਖ਼ਾਲਸ ਬਿਊਰੋ : ਕਰਨਾਟਕ ਦੇ ਉਡੁਪੀ ਵਿੱਚ ਸਰਕਾਰੀ ਪੀਯੂ ਕਾਲਜ ਵਿੱਚ ਹਿਜਾਬ ਪਹਿਨਣ ਵਾਲੀਆਂ ਵਿਦਿਆਰਥਣਾਂ ਨੂੰ ਐਂਟਰੀ ਕਰਨ ਤੋਂ ਇਨਕਾਰ ਕਰਨ ਦਾ ਮਾਮਲਾ ਗਰਮ ਹੋ ਰਿਹਾ ਹੈ। ਕਰਨਾਟਕ ਦੇ ਸਿੱਖਿਆ ਮੰਤਰੀ ਬੀਸੀ ਨਾਗੇਸ਼ ਨੇ ਇਸ ਮੁੱਦੇ ‘ਤੇ ਕਿਹਾ ਹੈ ਕਿ ਵਿਦਿਆਰਥਣਾਂ ਪਹਿਲਾਂ ਹਿਜਾਬ ਨਹੀਂ ਪਹਿਨਦੀਆਂ ਸਨ ਅਤੇ ਇਹ ਸਮੱਸਿਆ 20 ਦਿਨ ਪਹਿਲਾਂ ਹੀ ਸ਼ੁਰੂ ਹੋਈ ਸੀ। ਕਰਨਾਟਕ ਦੇ ਉਡੁਪੀ ਦੇ ਕੁੰਦਾਪੁਰ ਇਲਾਕੇ ਵਿੱਚ ਸਥਿਤ ਇਸ ਕਾਲਜ ਦੀਆਂ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਹਿਜਾਬ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਹੈ।
ਵਿਦਿਆਰਥਣਾਂ ਨੇ ਕਿਹਾ, “ਹਿਜਾਬ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਸਾਡੇ ਸੀਨੀਅਰਜ਼ ਵੀ ਹਿਜਾਬ ਪਹਿਨ ਕੇ ਇਸੇ ਕਾਲਜ ਵਿੱਚ ਪੜ੍ਹੇ ਸਨ। ਹੁਣ ਅਚਾਨਕ ਇਹ ਨਵਾਂ ਨਿਯਮ ਕਿਵੇਂ ਆ ਗਿਆ? ਜੇਕਰ ਅਸੀਂ ਹਿਜਾਬ ਪਹਿਨਦੇ ਹਾਂ ਤਾਂ ਕੀ ਸਮੱਸਿਆ ਹੈ? ਹੁਣ ਤੱਕ ਕੋਈ ਸਮੱਸਿਆ ਨਹੀਂ ਸੀ। ਇਸ ਨੂੰ ਲੈ ਕੇ ਕਈ ਵਿਦਿਆਰਥੀ-ਵਿਦਿਆਰਥਣਾਂ ਵਿੱਚ ਰੋਸ ਹੈ।