ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ (punjab university ) ਵਿੱਚ 28 ਦਿਨਾਂ ਤੋਂ ਚੱਲ ਰਿਹਾ “ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ” (punjab university bachao morcha ) ਅੱਜ ਧਰਨਾ ਖ਼ਤਮ ਹੋ ਗਿਆ। ਵਿਦਿਆਰਥੀ ਸੰਗਠਨਾਂ ਨੇ ਵਾਈਸ ਚਾਂਸਲਰ ਦਫ਼ਤਰ ਅੱਗੇ ਲਗਾਤਾਰ ਧਰਨਾ ਦਿੱਤਾ ਹੋਇਆ ਸੀ ਤੇ ਮੁੱਖ ਮੰਗ ਸੀ ਕਿ ਸੈਨੇਟ ਚੋਣਾਂ ਦਾ ਐਲਾਨ ਕੀਤਾ ਜਾਵੇ।
ਅੱਜ ਵਾਈਸ ਚਾਂਸਲਰ ਪ੍ਰੋ. ਰੇਣੂ ਵਿਗ ਨਾਲ ਵਿਦਿਆਰਥੀ ਨੇਤਾਵਾਂ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਵਾਈਸ ਚਾਂਸਲਰ ਨੇ ਸਪੱਸ਼ਟ ਕੀਤਾ ਕਿ ਸੈਨੇਟ ਚੋਣਾਂ 2026 ਦੇ ਸਤੰਬਰ-ਅਕਤੂਬਰ ਮਹੀਨੇ ਵਿੱਚ ਕਰਵਾਈਆਂ ਜਾਣਗੀਆਂ। ਚੋਣ ਪ੍ਰਕਿਰਿਆ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ ਤੇ ਇਸ ਦਾ ਅਧਿਕਾਰਤ ਐਲਾਨ ਜਨਵਰੀ 2026 ਵਿੱਚ ਕਰ ਦਿੱਤਾ ਜਾਵੇਗਾ।
ਇਸ ਭਰੋਸੇ ਤੋਂ ਬਾਅਦ ਵਿਦਿਆਰਥੀਆਂ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ। ਵੀ. ਸੀ. ਦਫ਼ਤਰ ਦਾ ਗੇਟ ਜੋ 28 ਦਿਨਾਂ ਤੋਂ ਤਾਲਾਬੰਦ ਸੀ, ਅੱਜ ਖੋਲ੍ਹ ਦਿੱਤਾ ਗਿਆ। ਵਿਦਿਆਰਥੀਆਂ ਨੇ ਇਸ ਨੂੰ ਆਪਣੀ ਜਿੱਤ ਦੱਸਿਆ ਤੇ ਕਿਹਾ ਕਿ ਲੰਮੇ ਸੰਘਰਸ਼ ਤੋਂ ਬਾਅਦ ਯੂਨੀਵਰਸਿਟੀ ਦੀ ਲੋਕਤੰਤਰਿਕ ਵਿਵਸਥਾ ਬਹਾਲ ਕਰਨ ਵੱਲ ਪਹਿਲਾ ਕਦਮ ਚੁੱਕਿਆ ਗਿਆ ਹੈ।
ਮੋਰਚੇ ਵਿੱਚ ਸ਼ਾਮਲ ਸੰਗਠਨਾਂ ਵਿੱਚ, Sath, SOI, PUSU, ABVP, NSUI, AISA, SFI ਆਦਿ ਸ਼ਾਮਲ ਸਨ। ਸਾਰਿਆਂ ਨੇ ਇਕੱਠੇ ਹੋ ਕੇ ਇਹ ਸੰਘਰਸ਼ ਚਲਾਇਆ ਸੀ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਜੇਕਰ ਚੋਣਾਂ ਸਮੇਂ ਸਿਰ ਨਾ ਹੋਈਆਂ ਤਾਂ ਫਿਰ ਸੜਕਾਂ ’ਤੇ ਆਉਣਗੇ। ਇਸ ਤਰ੍ਹਾਂ 28 ਦਿਨਾਂ ਦਾ ਸ਼ਾਂਤਮਈ ਪਰ ਜਿੱਦੀ ਧਰਨਾ ਸੈਨੇਟ ਚੋਣਾਂ ਦੇ ਐਲਾਨ ਨਾਲ ਸਫਲਤਾਪੂਰਵਕ ਸਮਾਪਤ ਹੋ ਗਿਆ।

