India

ਅਯੁੱਧਿਆ ਮੰਦਿਰ ਬਣਾਉਣ ਲਈ ਕਈ ਪੀੜੀਆਂ ਤੱਕ ਸੰਘਰਸ਼ ਕੀਤਾ, ਅੱਜ ਫਲ ਮਿਲਿਆ: PM ਮੋਦੀ

‘ਦ ਖ਼ਾਲਸ ਬਿਊਰੋ: ਕਈ ਸਾਲਾਂ ਦਾ ਇੰਤਜ਼ਾਰ ਖਤਮ ਹੋਣ ਤੋਂ ਬਾਅਦ ਅੱਜ ਅਯੁੱਧਿਆ ਵਿੱਚ ਰੋਣਕਾਂ ਲੱਗੀਆਂ ਹੋਈਆਂ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ‘ਜੈ ਸੀਆ ਵਰ ਰਾਮ ਚੰਦਰ’ ਅਤੇ ‘ਜੈ ਸ਼੍ਰੀ ਰਾਮ’ ਦੇ ਜੈਕਾਰਿਆਂ ਨਾਲ ਕੀਤੀ।

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ “ਅੱਜ ਇੱਕ ਨਵੇਂ ਇਤਿਹਾਸ ਦੀ ਸ਼ੁਰੂਆਤ ਹੋ ਗਈ ਹੈ, ਜਿਸ ਨਾਲ ਪੂਰਾ ਭਾਰਤ ਸ਼੍ਰੀ ਰਾਮ ਜੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਰਾਮ ਮੰਦਿਰ ਦੀ ਉਸਾਰੀ ਲਈ ਕਈ ਪੀੜੀਆਂ ਨੇ ਸਦੀਆਂ ਤੱਕ ਅਜ਼ਾਦੀ ਵਾਂਗ ਸੰਘਰਸ਼ ਕੀਤਾ ਹੈ, ਇਹ ਉਸੇ ਦਾ ਹੀ ਫਲ ਮਿਲਿਆ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮ ਮੰਦਰ ਰਾਸ਼ਟਰੀ ਭਾਵਨਾਵਾਂ ਦਾ ਪ੍ਰਤੀਕ ਬਣੇਗਾ ਅਤੇ ਇਹ ਰਾਸ਼ਟਰ ਨੂੰ ਜੋੜਨ ਵਾਲਾ ਹੋਵੋਗਾ। ਉਨ੍ਹਾਂ ਇਹ ਵੀ ਕਿਹਾ ਕਿ ਮੈਂ 130 ਕਰੋੜ ਦੇਸ ਵਾਸੀਆਂ ਦੀ ਤਰਫ਼ ਤੋਂ ਨਮਨ ਕਰਦਾ ਹਾਂ, ਕਿ ਸ਼੍ਰੀ ਰਾਮ ਸਾਡੇ ਅੰਦਰ ਵਸੇ ਹੋਏ ਹਨ ਅਤੇ ਪ੍ਰੇਰਣਾ ਲਈ ਅਸੀਂ ਭਗਵਾਨ ਰਾਮ ਵੱਲ ਦੇਖਦੇ ਹਾਂ”।

 

ਇਸੇ ਦੌਰਾਨ ਸਭ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ ਯੂ.ਪੀ ਦੇ ਮੁੱਖ ਮੰਤਰੀ ਯੋਗੀ ਅਦੱਤਿਆ ਨਾਥ ਨੇ ਕਿਹਾ ਕਿ ਰਾਮ ਮੰਦਿਰ ਦੀ ਉਸਾਰੀ ਸੰਭਵ ਹੋਣ ਦਾ ਸਾਰਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਦਾ ਹੈ, ਕਿਉਂਕਿ ਰਾਮ ਮੰਦਰ ਦੀ ਉਸਾਰੀ ਨੂੰ 500 ਸਾਲ ਦੇ ਸੰਘਰਸ਼ ‘ਤੇ ਇਸ ਮੁੱਦੇ ਨੂੰ, ਭਾਰਤੀ ਅਦਾਲਤ ਅਤੇ ਕਾਰਜਪਾਲਿਕਾ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਹੱਲ ਕਰਨ ਲਈ ਦੁਨੀਆ ਵਿੱਚ ਇੱਕ ਮਿਸਾਲ ਪੇਸ਼ ਕੀਤੀ ਹੈ।