ਬਿਉਰੋ ਰਿਪੋਰਟ – ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਕਿਹਾ ਕਿ ਕਿਸਾਨ ਸਾਂਤਮਈ ਸਵਾਲ-ਜਵਾਬ ਕਰਨ ਲਈ ਹਰਿਆਣਾ ਦੇ ਪੰਜਾਖੜਾ ਸਾਹਿਬ ਦੇ ਨੇੜੇ ਵਿਧਾਇਕ ਪਵਨ ਸੈਣੀ ਕੋਲ ਗਏ ਸੀ ਪਰ ਹਰਿਆਣਾ ਦੀ ਪੁਲਿਸ ਵੱਲੋਂ ਕਿਸਾਨਾਂ ‘ਤੇ ਜਬਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ‘ਤੇ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਪੰਜੋਖੜਾ ਥਾਣੇ ਦੇ ਵਿਚ ਗ੍ਰਿਫਤਾਰ ਕਰਕੇ ਰੱਖਿਆ ਹੋਇਆ ਹੈ।
ਕਿਸਾਨਾਂ ਦੇ ਟਰੈਕਟਰਾਂ ਨੂੂੰ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਉਹ ਤੁਰੰਤ ਕਿਸਾਨਾਂ ਨੂੰ ਰਿਹਾਅ ਕਰਨ ਅਤੇ ਜਮਹੂਰੀਅਤ ਢੰਗ ਨਾਲ ਕਿਸਾਨਾਂ ਨੂੰ ਗੱਲ ਕਰਨ ਦਾ ਹੱਕ ਦੇਣ। ਜੇਕਰ ਸਰਕਾਰ ਨਹੀਂ ਮਨਦੀ ਤਾਂ ਤਿੱਖਾ ਐਕਸ਼ਨ ਲੈਣ ਤੋਂ ਵੀ ਗੁੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਚੋਣਾਂ ਦਰਮਿਆਨ ਪੁਲਿਸ ਅਤੇ ਸਰਕਾਰ ਕਿਸਾਨਾਂ ‘ਤੇ ਜਬਰ ਕਰ ਰਹੀ ਉਸ ਦੀ ਕਿਸਾਨ ਨਿੰਦਾ ਕਰਦੇ ਹਨ।
ਇਹ ਵੀ ਪੜ੍ਹੋ – ਬੀਬੀ ਜਗੀਰ ਕੌਰ ਖਿਲਾਫ ਰਚੀ ਗਈ ਸਾਜ਼ਿਸ਼! ਨਹੀਂ ਕਿਹਾ ਜਾ ਸਕਦਾ ਕਾਤਲ!