Punjab

ਮੋਗਾ ‘ਚ ਨਸ਼ਿਆਂ ਦੇ ਖ਼ਿਲਾਫ਼ ਨਗਰ ਪੰਚਾਇਤ ਦਾ ਸਖ਼ਤ ਐਕਸ਼ਨ , SGPC ਵੱਲੋਂ ਫੈਸਲੇ ਦਾ ਸਵਾਗਤ

Strict action of Nagar Panchayat against drugs in Moga, decision welcomed by SGPC

 ਮੋਗਾ : ਪੰਜਾਬ ਦੇ ਮੋਗਾ ਦੀ ਇੱਕ ਨਗਰ ਪੰਚਾਇਤ ਨੇ ਨਸ਼ਿਆਂ ਖਿਲਾਫ ਸਖਤ ਕਾਰਵਾਈ ਕੀਤੀ ਹੈ। ਨਗਰ ਪੰਚਾਇਤ ਦੀ ਕੋਈ ਵੀ ਮੈਂਬਰ ਕੌਂਸਲ ਹੁਣ ਐਨਡੀਪੀਐਸ ਦੇ ਮੁਲਜ਼ਮਾਂ ਨਾਲ ਨਹੀਂ ਖੜ੍ਹੇਗੀ। ਨਗਰ ਪੰਚਾਇਤ ਬੱਧਨੀ ਕਲਾਂ ਮੋਗਾ ਦੇ ਇਸ ਫੈਸਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਵੀ ਸਵਾਗਤ ਕੀਤਾ ਹੈ।

ਮੋਗਾ ਅਧੀਨ ਆਉਂਦੀ ਨਗਰ ਪੰਚਾਇਤ ਬੱਧਨੀ ਕਲਾਂ ਨੇ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਹੈ। ਨਗਰ ਪੰਚਾਇਤ ਨੇ ਆਪਣੇ ਸਦਨ ਵਿੱਚ ਫੈਸਲਾ ਕੀਤਾ ਹੈ ਕਿ ਸ਼ਹਿਰ ਬੱਧਨੀ ਕਲਾਂ ਵਿੱਚ ਨੌਜਵਾਨਾਂ ਦੇ ਉੱਜਵਲ ਭਵਿੱਖ ਦੇ ਮੱਦੇਨਜ਼ਰ ਕੋਈ ਵੀ ਐਮਸੀ ਧਾਰਾ ਐਨਡੀਪੀਐਸ ਅਧੀਨ ਕਿਸੇ ਵੀ ਕੇਸ ਦੀ ਪੈਰਵੀ ਨਹੀਂ ਕਰੇਗਾ। ਐਨਡੀਪੀਐਸ ਕੇਸਾਂ ਵਿੱਚ ਕੋਈ ਵੀ ਮੈਂਬਰ ਕੌਂਸਲ ਸ਼ਹਿਰ ਵਿੱਚ ਨਸ਼ਾ ਤਸਕਰਾਂ ਦੀ ਜ਼ਮਾਨਤ ਨਹੀਂ ਕਰਵਾਏਗਾ।

ਮੁਕੰਮਲ ਬਾਈਕਾਟ ਦਾ ਐਲਾਨ

ਨਗਰ ਕੌਂਸਲ ਦਾ ਕਹਿਣਾ ਹੈ ਕਿ ਸ਼ਹਿਰ ਦੇ ਕਈ ਘਰ ਨਸ਼ਿਆਂ ਨਾਲ ਬਰਬਾਦ ਹੋ ਚੁੱਕੇ ਹਨ। ਅਜਿਹੀ ਸਥਿਤੀ ਵਿੱਚ ਜੇਕਰ ਕੋਈ ਵੀ ਐਮਸੀ ਕਿਸੇ ਵੀ ਨਸ਼ਾ ਤਸਕਰੀ ਦੀ ਪੈਰਵੀ ਜਾਂ ਜ਼ਮਾਨਤ ਕਰਦਾ ਹੈ ਤਾਂ ਉਸ ਦਾ ਪੰਚਾਇਤੀ ਤੌਰ ’ਤੇ ਮੁਕੰਮਲ ਬਾਈਕਾਟ ਕੀਤਾ ਜਾਵੇਗਾ।

ਐਸਜੀਪੀਸੀ ਨੇ ਸਵਾਗਤ ਕੀਤਾ

ਪਿੰਡ ਦੇ ਇਸ ਫੈਸਲੇ ਦਾ SGPC ਨੇ ਸੁਆਗਤ ਕੀਤਾ ਹੈ । SGPC ਦੇ ਬੁਲਾਰੇ ਹਰਭਜਨ ਸਿੰਘ ਨੇ ਪਿੰਡ ਵਾਲਿਆਂ ਦੇ ਫੈਸਲੇ ਦੀ ਤਾਰੀਫ ਕਰਦੇ ਹੋਏ ਕਿਹਾ ਅਜਿਹੇ ਫੈਸਲੇ ਹੋਣ ਪਿੰਡ ਵਾਲਿਆਂ ਨੂੰ ਵੀ ਲੈਣੇ ਚਾਹੀਦੇ ਹਨ ।

ਇਸ ਤੋਂ ਪਹਿਲਾਂ ਸੰਗਰੂਰ ਦੇ ਇੱਕ ਪਿੰਡ ਨੇ ਨਵੇਂ ਸਾਲ ਤੋਂ ਦੁਕਾਨਾਂ ‘ਤੇ ਤੰਬਾਕੂ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਰੋਕ ਲੱਗਾ ਦਿੱਤੀ ਸੀ । ਸੰਗਰੂਰ ਦੇ ਸੁਨਾਮ ਅਧੀਨ ਆਉਣ ਵਾਲੇ ਪਿੰਡ ਝਾੜੋਂ ਦੇ ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਅਤੇ ਗਰਾਮ ਪੰਚਾਇਤ ਨੇ ਮਿਲਕੇ ਇਹ ਫੈਸਲਾ ਲਾਗੂ ਕੀਤਾ ਸੀ । ਇਸ ਫੈਸਲੇ ਮੁਤਾਬਿਕ 1 ਜਨਵਰੀ 2023 ਤੋਂ ਪਿੰਡ ਦੀਆਂ ਦੁਕਾਨਾਂ ‘ਤੇ ਤੰਬਾਕੂ,ਬੀੜੀ,ਸਿਗਰਟ,ਜਰਦੇ ਦੇ ਸਮਾਨ ਨਹੀਂ ਵਿਕੇਗਾ । ਫੜੇ ਗਏ ਤਾਂ 7 ਦਿਨ ਤੱਕ ਦੁਕਾਨ ਬੰਦ ਰਹੇਗੀ ਅਤੇ 5 ਹਜ਼ਾਰ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ ।

ਇਸ ਤੋਂ ਇਲਾਵਾ ਗਰਾਮ ਪੰਚਾਇਤ ਨੇ ਇਹ ਵੀ ਸਾਫ ਕਰ ਦਿੱਤਾ ਸੀ ਕਿ ਸਿਰਫ਼ ਵੇਚਣ ਵਾਲੇ ‘ਤੇ ਹੀ ਪਾਬੰਦੀ ਨਹੀਂ ਹੈ ਇਸ ਨੂੰ ਖਾਉਣ ਵਾਲਿਆਂ ‘ਤੇ ਵੀ ਕਾਰਵਾਈ ਕੀਤੀ ਜਾਵੇਗੀ । ਪਿੰਡ ਦੀਆਂ ਸੱਥਾਂ,ਬੱਸ ਸਟੈਂਡ,ਸਕੂਲ ਅਤੇ ਜਨਤਕ ਥਾਵਾਂ ‘ਤੇ ਸਿਗਰਟ ਪੀਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।