ਰੂਸ : ਸਾਡੇ ਦੇਸ਼ ਦੇ ਉੱਤਰੀ ਖਿੱਤੇ ਵਿੱਚ ਤਾਪਮਾਨ 1 ਜਾਂ 2 ਡਿਗਰੀ ਹੈ ਤੇ ਕਾਂਬਾ ਛਿੜਿਆ ਹੋਇਆ ਹੈ ਪਰ ਦੁਨੀਆ ਵਿੱਚ ਇੱਕ ਥਾਂ ਇਸ ਤਰਾਂ ਦੀ ਵੀ ਹੈ,ਜਿਥੇ ਤਾਪਮਾਨ -40 ਡਿਗਰੀ ਤੱਕ ਹੈ ਤੇ ਇਹ ਥਾਂ ਦੁਨੀਆ ਦੇ ਸਭ ਤੋਂ ਠੰਡੇ ਇਲਾਕਿਆਂ ਵਜੋਂ ਜਾਣੀ ਜਾਂਦੀ ਹੈ।ਇਸ ਸਾਲ ਰੂਸ ਦੇ ਇਸ ਇਲਾਕੇ ਦੇ ਸਾਈਬੇਰੀਅਨ ਸ਼ਹਿਰਾਂ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਇਥੋਂ ਤੱਕ ਕਿ ਇਲਾਕੇ ਦੇ ਯਾਕੁਤਸਕ ਸ਼ਹਿਰ ਵਿੱਚ ਇਸ ਹਫ਼ਤੇ ਤਾਪਮਾਨ -50 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਰੂਸ ਦੀ ਰਾਜਧਾਨੀ ਮਾਸਕੋ ਤੋਂ 5,000 ਕਿਲੋਮੀਟਰ ਪੂਰਬ ਵਿੱਚ ਸਥਿਤ ਮਾਈਨਿੰਗ ਟਾਊਨ ਦੇ ਨਿਵਾਸੀ ਇਸ ਸਾਲ ਭਿਆਨਕ ਠੰਡ ਦਾ ਸਾਹਮਣਾ ਕਰ ਰਹੇ ਹਨ ਤੇ ਇਸ ਸ਼ਹਿਰ ਦਾ ਤਾਪਮਾਨ ਲਗਾਤਾਰ -40 ਚੱਲ ਰਿਹਾ ਹੈ। ਇਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਸਾਡੇ ਸ਼ਹਿਰ ਅਕਸਰ ਬਰਫੀਲੀ ਧੁੰਦ ਵਿੱਚ ਘਿਰੇ ਰਹਿੰਦੇ ਹਨ। ਠੰਡ ਨਾਲ ਨਜਿੱਠਣ ਲਈ ਕੋਈ ਖਾਸ ਰਾਜ਼ ਨਹੀਂ ਹੈ। ਬਸ ਪਰਤਾਂ ਵਿਚ ਗਰਮ ਕੱਪੜੇ ਪਹਿਨੋ।
ਇਸ ਤੋਂ ਇਲਾਵਾ ਓਮਯਾਕੋਨ,ਰੂਸ ਵਿੱਚ ਇੱਕ ਅਜਿਹੀ ਥਾਂ ਹੈ,ਜੋ ਕਿ ਆਰਕਟਿਕ ਸਰਕਲ ਤੋਂ ਕੁਝ ਸੌ ਮੀਲ ਦੀ ਦੂਰੀ ‘ਤੇ ਸਥਿਤ ਹੈ। ਇਸ ਜਗਾ ‘ਤੇ ਪੂਰੀ ਤਰਾਂ ਹਨੇਰਾ ਛਾਇਆ ਰਹਿੰਦਾ ਹੈ। ਸਰਦੀਆਂ ਦੌਰਾਨ ਤਾਪਮਾਨ ਔਸਤਨ -58 ਹੁੰਦਾ ਹੈ। ਹਾਲਾਂਕਿ 1933 ਵਿੱਚ ਇੱਕ ਫਰਵਰੀ ਨੂੰ ਜਦੋਂ ਇਥੇ ਪਾਰਾ ਬਹੁਤ ਥੱਲੇ ਚਲਾ ਗਿਆ ਸੀ ਤਾਂ ਓਮਯਾਕੋਨ ਨੇ ਧਰਤੀ ਉੱਤੇ ਸਭ ਤੋਂ ਠੰਡੇ ਸਥਾਨ ਵਜੋਂ ਆਪਣਾ ਖਿਤਾਬ ਹਾਸਲ ਕੀਤਾ ਸੀ।
ਇੱਥੇ ਆਰਕਟਿਕ ਠੰਡ ਤੋਂ ਬਚਣ ਲਈ ਲੋਕ ਕਈ ਢੰਗ ਵਰਤਦੇ ਹਨ। ਜ਼ਿਆਦਾਤਰ ਲੋਕ Out House ਦੀ ਵਰਤੋਂ ਕਰਦੇ ਹਨ, ਕਿਉਂਕਿ Indoor plumbing ਜੰਮ ਜਾਂਦੀ ਹੈ। ਕਾਰਾਂ ਨੂੰ ਗਰਮ ਗੈਰੇਜਾਂ ਵਿੱਚ ਰੱਖਿਆ ਜਾਂਦਾ ਹੈ ਜਾਂ ਬਾਹਰ ਛੱਡੇ ਜਾਣ ਦੀ ਸੂਰਤ ਵਿੱਚ ਹਰ ਸਮੇਂ start ਰੱਖਿਆ ਜਾਂਦਾ ਹੈ। ਜੰਮੀ ਹੋਏ ਜ਼ਮੀਨ ਵਿੱਚ ਫਸਲਾਂ ਨਹੀਂ ਉਗਦੀਆਂ, ਇਸ ਲਈ ਲੋਕਾਂ ਕੋਲ ਖਾਣ ਲਈ ਮਾਸਾਹਾਰੀ ਖੁਰਾਕ ਹੀ ਇੱਕ ਬਦਲ ਹੁੰਦਾ ਹੈ,ਜਿਸ ਵਿੱਚ ਰੇਂਡੀਅਰ ਮੀਟ, ਜੰਮੀ ਹੋਈ ਮੱਛੀ ਤੋਂ ਕੱਚਾ ਮਾਸ ਅਤੇ ਮੈਕਰੋਨੀ ਦੇ ਨਾਲ ਘੋੜੇ ਦੇ ਖੂਨ ਦੇ ਬਰਫ਼ ਦੇ ਕਿਊਬ ਕੁਝ ਸਥਾਨਕ ਲੋਕਾਂ ਦੀ ਖੁਰਾਕ ਦਾ ਅਹਿਮ ਹਿੱਸਾ ਹਨ।