India

48 ਸਾਲਾਂ ਬਾਅਦ ਅਰਬ ਸਾਗਰ ’ਚ ਤੂਫਾਨ! 75kmph ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ; ਕੱਛ ਵਿੱਚ ਖ਼ਾਲੀ ਕਰਵਾਏ ਘਰ

ਬਿਉਰੋ ਰਿਪੋਰਟ: ਅਰਬ ਸਾਗਰ ਵਿੱਚ 48 ਸਾਲ ਬਾਅਦ ਅਗਸਤ ’ਚ ਚੱਕਰਵਾਤੀ ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਸਵੇਰੇ ਦੱਸਿਆ ਕਿ ਇਹ ਤੂਫਾਨ 12 ਘੰਟਿਆਂ ’ਚ ਗੁਜਰਾਤ ਦੇ ਨੇੜੇ ਦੇਖਿਆ ਜਾ ਸਕਦਾ ਹੈ।

ਤੂਫ਼ਾਨ ਦਾ ਸਭ ਤੋਂ ਵੱਧ ਅਸਰ ਗੁਜਰਾਤ ਦੇ ਕੱਛ ’ਚ ਦੇਖਣ ਨੂੰ ਮਿਲੇਗਾ। ਇੱਥੇ 65 ਤੋਂ 75 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਤੂਫ਼ਾਨ ਕਾਰਨ ਰਾਜਕੋਟ, ਜਾਮਨਗਰ, ਪੋਰਬੰਦਰ, ਜੂਨਾਗੜ੍ਹ, ਦਵਾਰਕਾ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਕੱਛ ਅਤੇ ਰਾਜਕੋਟ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ। ਕੱਛ ਵਿੱਚ ਕੱਚੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰ ਖ਼ਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਕਲੈਕਟਰ ਨੇ ਕਿਹਾ ਹੈ ਕਿ ਲੋੜ ਪੈਣ ’ਤੇ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ।

ਗੁਜਰਾਤ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਇੱਥੇ 4 ਦਿਨਾਂ ਵਿੱਚ 32 ਲੋਕਾਂ ਦੀ ਜਾਨ ਜਾ ਚੁੱਕੀ ਹੈ। NDRF-SDRF ਤੋਂ ਬਾਅਦ ਫੌਜ ਨੂੰ ਵੀ ਤਾਇਨਾਤ ਕੀਤਾ ਗਿਆ ਹੈ।

अरब सागर में बना साइक्लोनिक सर्कुलेशन।

ਅਗਸਤ ਵਿੱਚ 80 ਸਾਲਾਂ ਵਿੱਚ ਸਿਰਫ 3 ਵਾਰ ਆਇਆ ਤੂਫ਼ਾਨ

ਮੌਸਮ ਵਿਭਾਗ ਨੇ ਕਿਹਾ ਹੈ ਕਿ ਬਹੁਤ ਘੱਟ ਮਾਮਲਿਆਂ ਵਿੱਚ, ਅਗਸਤ ਵਿੱਚ ਅਰਬ ਸਾਗਰ ਵਿੱਚ ਚੱਕਰਵਾਤੀ ਤੂਫ਼ਾਨ ਦੇਖਿਆ ਜਾਂਦਾ ਹੈ। ਅਗਸਤ ਵਿੱਚ ਅਰਬ ਸਾਗਰ ਤੋਂ ਹੁਣ ਤੱਕ ਸਿਰਫ਼ ਤਿੰਨ ਤੂਫ਼ਾਨ ਹੀ ਨਿਕਲੇ ਹਨ। ਪਹਿਲਾ 1944 ਵਿੱਚ, ਦੂਜਾ 1964 ਵਿੱਚ ਅਤੇ ਤੀਜਾ 1976 ਵਿੱਚ ਆਇਆ ਸੀ। ਇਹ ਤਿੰਨੇ ਤੂਫ਼ਾਨ ਤਟ ’ਤੇ ਪਹੁੰਚਦਿਆਂ ਹੀ ਕਮਜ਼ੋਰ ਹੋ ਗਏ ਸਨ। ਹਾਲਾਂਕਿ 132 ਸਾਲਾਂ ’ਚ ਅਗਸਤ ਮਹੀਨੇ ’ਚ ਬੰਗਾਲ ਦੀ ਖਾੜੀ ’ਚ 28 ਤੂਫਾਨ ਆ ਚੁੱਕੇ ਹਨ।