ਅਯੁੱਧਿਆ : ਭੋਜਪੁਰੀ ਅਦਾਕਾਰਾ ਆਮਰਪਾਲੀ ਦੂਬੇ (Amrapali Dubey) ਦਾ ਚੋਰੀ ਹੋਇਆ ਸਾਰਾ ਸਾਮਾਨ ਪੁਲਿਸ ਨੇ ਬਰਾਮਦ ਕਰ ਲਿਆ ਹੈ। ਇਸ ਦੇ ਲਈ ਅਦਾਕਾਰਾ ਨੇ ਸੀਐਮ ਯੋਗੀ (CM Yogi) ਦਾ ਧੰਨਵਾਦ ਕੀਤਾ ਹੈ। ਅਭਿਨੇਤਰੀ ਨੇ ਕਿਹਾ ਕਿ ਉਸਨੂੰ ਉਮੀਦ ਨਹੀਂ ਸੀ ਕਿ 24 ਘੰਟਿਆਂ ਦੇ ਅੰਦਰ ਚੋਰੀ ਹੋਇਆ ਸਮਾਨ ਬਰਾਮਦ ਹੋ ਜਾਵੇਗਾ। ਇੱਥੋ ਤੱਕ ਮਿਲੇ ਸਮਾਨ ਵਿੱਚੋਂ ਇੱਕ ਲਿਪਸਟਿਕ ਤੱਕ ਵੀ ਗਾਇਬ ਨਹੀਂ ਹੋਈ। ਸਾਰਾ ਸਮਾਨ ਮਿਲ ਗਿਆ ਹੈ।
ਅਯੁੱਧਿਆ ਦੇ ਏ.ਐਸ.ਪੀ, ਮਧੂਬਨ ਸਿੰਘ ਨੇ ਕਿਹਾ ਕਿ ਥਾਣਾ ਕੋਤਵਾਲੀ ਨਗਰ ਦੇ ਸ਼ੇਨ ਅਵਧ ਹੋਟਲ ‘ਚ ਭੋਜਪੁਰੀ ਅਦਾਕਾਰਾ ਆਮਰਪਾਲੀ ਦੂਬੇ ਦੇ ਗਹਿਣੇ ਅਤੇ ਮੋਬਾਈਲ ਚੋਰੀ ਹੋ ਗਏ। ਸੂਚਨਾ ਤੋਂ ਬਾਅਦ ਜਾਂਚ ਲਈ ਟੀਮ ਬਣਾਈ ਗਈ। ਕੁਝ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਚੋਰੀ ਦਾ ਸਾਰਾ ਸਮਾਨ ਬਰਾਮਦ ਹੋ ਗਿਆ।
थाना कोतवाली नगर में शाने अवध होटल में भोजपुरी अभिनेत्री आम्रपाली दूबे के जेवरात और मोबाइल चोरी हो गया था। सूचना के बाद जांच के लिए टीम का गठन किया गया। कुछ CCTV फुटेज देखने के बाद 2 अभियुक्तों को गिरफ़्तार किया गया और चोरी का पूरा सामान बरामद कर लिया गया: मधुबन सिंह, ASP,अयोध्या pic.twitter.com/uykhv2oTyz
— ANI_HindiNews (@AHindinews) November 25, 2022
ਪੁਲਿਸ ਦਾ ਕਹਿਣਾ ਹੈ ਕਿ ਚੋਰ ਅਕਸਰ ਅਯੁੱਧਿਆ ਵਿੱਚ ਧਰਮਸ਼ਾਲਾ ਅਤੇ ਹੋਟਲਾਂ ਵਿੱਚ ਠਹਿਰਦੇ ਹਨ। ਸੀਸੀਟੀਵੀ ਫੁਟੇਜ ਰਾਹੀਂ ਅਮਰਪਾਲੀ ਦੂਬੇ ਦਾ ਸਮਾਨ ਚੋਰੀ ਕਰਨ ਵਾਲੇ ਤਾਮਿਲਨਾਡੂ ਦੇ ਪਿਓ-ਪੁੱਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਕੋਲੋਂ ਕਰੀਬ 25 ਲੱਖ ਦੇ ਗਹਿਣੇ ਅਤੇ ਆਮਰਪਾਲੀ ਦੂਬੇ ਅਤੇ ਉਸ ਦੀ ਮਾਂ ਦਾ ਮੋਬਾਈਲ ਫੋਨ ਬਰਾਮਦ ਹੋਇਆ ਹੈ।
भोजपुरी अभिनेत्री आम्रपाली दुबे के कमरे से मोबाइल और ज्वेलरी चोरी, अभिनेत्री ने बताया कि वो बहुत डरी हुई हूं। अयोध्या की बताई जा रही घटना। pic.twitter.com/D6i3WlvfFs
— Shiv Maurya (@shivmaurya00) November 25, 2022
ਦੱਸ ਦੇਈਏ ਕਿ ਆਮਰਪਾਲੀ ਦੂਬੇ ਕੋਤਵਾਲੀ ਨਗਰ ਸਿਵਲ ਲਾਈਨ ਇਲਾਕੇ ਦੇ ਹੋਟਲ ਸ਼ੇਨ ਅਵਧ ਵਿੱਚ ਰੁਕੀ ਸੀ। ਉਹ ਇੱਥੇ ਆਪਣੀ ਮਾਂ ਕੋਲ ਰਹਿ ਰਹੀ ਸੀ। ਰਾਤ ਨੂੰ ਸੌਂਦੇ ਸਮੇਂ ਉਹ ਆਪਣੇ ਕਮਰੇ ਨੂੰ ਤਾਲਾ ਲਗਾਉਣਾ ਭੁੱਲ ਗਈ ਅਤੇ ਹੋਟਲ ‘ਚ ਸ਼ਰਧਾਲੂ ਬਣ ਕੇ ਆਇਆ ਚੋਰ ਉਸ ਦਾ ਬੈਗ ਅਤੇ ਮੋਬਾਈਲ ਫੋਨ ਚੁੱਕ ਕੇ ਰਫੂਚੱਕਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਜ਼ਰੀਏ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਨੇ ਜਲਦਬਾਜ਼ੀ ‘ਚ ਕਈ ਟੀਮਾਂ ਬਣਾ ਕੇ ਵੀਰਵਾਰ ਦੇਰ ਰਾਤ ਉਸ ਨੂੰ ਗ੍ਰਿਫਤਾਰ ਕਰ ਲਿਆ।