India

ਮੂਧੇ ਮੂੰਹ ਡਿੱਗਾ ਸ਼ੇਅਰ ਬਜ਼ਾਰ, ਨਿਫਟੀ 1 ਸਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ ਦੇ ਐਲਾਨ ਤੋਂ ਬਾਅਦ, ਦੁਨੀਆ ਭਰ ਦੇ ਸਟਾਕ ਬਾਜ਼ਾਰਾਂ ਵਿੱਚ ਤੂਫਾਨ ਆ ਗਿਆ ਹੈ। ਇਸ ਦੇ ਨਾਲ ਹੀ, ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਸਮੇਤ ਕਈ ਦੇਸ਼ਾਂ ‘ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਦੇਖੀ ਗਈ।

ਸੈਂਸੈਕਸ 3000 ਅੰਕਾਂ (4%) ਤੋਂ ਵੱਧ ਡਿੱਗ ਗਿਆ ਹੈ ਅਤੇ ਲਗਭਗ 72,300 ਦੇ ਪੱਧਰ ’ਤੇ ਵਪਾਰ ਕਰ ਰਿਹਾ ਹੈ। ਨਿਫਟੀ 900 ਅੰਕ (4.50%) ਹੇਠਾਂ ਹੈ। ਇਹ 22,000 ਤੋਂ ਹੇਠਾਂ ਵਪਾਰ ਕਰ ਰਿਹਾ ਹੈ। ਸੈਂਸੈਕਸ ਦੇ ਸਾਰੇ 30 ਸਟਾਕ ਹੇਠਾਂ ਕਾਰੋਬਾਰ ਕਰ ਰਹੇ ਹਨ।

ਟਾਟਾ ਸਟੀਲ, ਟਾਟਾ ਮੋਟਰਜ਼ ਅਤੇ ਇਨਫੋਸਿਸ ਦੇ ਸ਼ੇਅਰ ਲਗਭਗ 10% ਡਿੱਗ ਗਏ ਹਨ। ਟੈਕ ਮਹਿੰਦਰਾ, ਐਚ.ਸੀ.ਐਲ. ਟੈਕ ਅਤੇ ਐਲ ਐਂਡ ਟੀ ਦੇ ਸ਼ੇਅਰਾਂ ਵਿਚ ਵੀ 8% ਦੀ ਗਿਰਾਵਟ ਆਈ ਹੈ। ਐਨ.ਐਸ.ਈ. ਦੇ ਸੈਕਟਰਲ ਸੂਚਕਾਂਕਾਂ ਵਿਚੋਂ, ਨਿਫਟੀ ਮੈਟਲ ਸਭ ਤੋਂ ਵੱਧ 8% ਡਿੱਗਿਆ ਹੈ। ਆਈ.ਟੀ., ਤੇਲ ਅਤੇ ਗੈਸ ਅਤੇ ਸਿਹਤ ਸੰਭਾਲ ਸੂਚਕਾਂਕ ਲਗਭਗ 7% ਡਿੱਗ ਗਏ ਹਨ। ਆਟੋ, ਰੀਅਲਟੀ ਅਤੇ ਮੀਡੀਆ ਸੂਚਕਾਂਕ 5% ਤੋਂ ਵੱਧ ਹੇਠਾਂ ਹਨ।