ਬਿਉਰੋ ਰਿਪੋਰਟ – ਮਾਨਸਾ ਦੇ ਪਿੰਡ ਪੋਹਾ ਤੋਂ ਹਿਮਾਚਲ ਦੇ ਊਨਾ ਦੇ ਪੀਰਨਿਗਾਹੇ ਜਾ ਰਹੇ ਸ਼ਰਧਾਲੂਆਂ ਦੀ ਟਰੈਕਟਰ ਟ੍ਰਾਲੀ ਸੜਕ ’ਤੇ ਪਲਟ ਗਈ। ਇਸ ਹਾਦਸੇ ਵਿੱਚ 25 ਸ਼ਰਧਾਲੂ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਏ ਹਨ ਜਿੰਨਾਂ ਨੂੰ ਊਨਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਇਨ੍ਹਾਂ ਵਿੱਚ 4 ਤੋਂ 11 ਸਾਲ ਦੇ ਬੱਚੇ ਵੀ ਸ਼ਾਮਲ ਹਨ।
ਦੱਸਿਆ ਜਾ ਰਿਹਾ ਹੈ ਕਿ ਟ੍ਰਾਲੀ ਵਿੱਚ ਤਕਰੀਬਨ 35 ਸ਼ਰਧਾਲੂ ਸਵਾਰ ਸਨ। ਹਾਦਸੇ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਚੱਲ ਸਕਿਆ। SSP ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਾਰੇ ਸ਼ਰਧਾਲੂ ਮਾਨਸਾ ਦੇ ਪਿੰਡ ਪੋਹਾ ਦੇ ਰਹਿਣ ਵਾਲੇ ਹਨ। ਉਹ ਧਾਰਮਿਕ ਥਾਂ ਪੀਰਨਿਗਾਹ ਮੱਥਾ ਟੇਕਣ ਦੇ ਬਾਅਦ ਪੰਜਾਬ ਪਰਤ ਰਹੇ ਸਨ। ਇਸੇ ਦੌਰਾਨ ਟ੍ਰਾਲੀ ਪਲਟ ਗਈ। ਇਸ ਦੇ ਬਾਅਦ ਚੀਕਾਂ ਦੀਆਂ ਅਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ।