International Manoranjan Punjab

ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਖ਼ੁਸ਼ਖ਼ਬਰੀ! ਅੱਜ ਸਟੇਫਲਾਨ ਡਾਨ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਵੇਗਾ 7ਵਾਂ ਗਾਣਾ!

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਅੱਜ ਉਨ੍ਹਾਂ ਦਾ 7ਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਮੂਸੇਵਾਲਾ ਦਾ ਨਵਾਂ ਗੀਤ ‘ਡਿਲੇਮਾ’ ਬ੍ਰਿਟਿਸ਼ ਗਾਇਕ ਸਟੇਫਲਾਨ ਡੌਨ ਨਾਲ ਹੈ ਅਤੇ ਉਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਜਾਵੇਗਾ। ਸਟੀਫਲੋਨ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਮਤੇ ਇਸ ਦਾ ਪ੍ਰਚਾਰ ਕਰ ਰਹੀ ਹੈ। ਇੰਨਾ ਹੀ ਨਹੀਂ, ਇਸ ਦੇ ਲਈ ਉਹ ਲੰਡਨ ਦੀਆਂ ਸੜਕਾਂ ’ਤੇ ਵੀ ਨਿਕਲੀ ਸੀ।

ਸਟੇਫਲਾਨ ਡੌਨ ਨੇ ਲੰਡਨ ਦੀਆਂ ਸੜਕਾਂ ’ਤੇ ਗੀਤ ਦਾ ਪ੍ਰਚਾਰ ਵੀ ਕੀਤਾ। ਹਜ਼ਾਰਾਂ ਲੋਕ ਸਾਊਥ ਹਾਲ ਪਹੁੰਚੇ। ਸਟੇਫਲਾਨ ਨੇ ਗੀਤ ਨੂੰ ਪ੍ਰਮੋਟ ਕਰਨ ਲਈ ਟੀ-ਸ਼ਰਟਾਂ ਵੀ ਪ੍ਰਿੰਟ ਕਰਵਾਈਆਂ ਹਨ, ਜਿਸ ਵਿੱਚ ਇੱਕ ਪਾਸੇ ਉਸ ਦੀ ਤਸਵੀਰ ਛਪੀ ਹੈ ਅਤੇ ਪਿਛਲੇ ਪਾਸੇ ਸਿੱਧੂ ਮੂਸੇਵਾਲਾ ਦੀ ਤਸਵੀਰ ਛਪੀ ਹੈ।

ਸਟੇਫਲਾਨ ਵੱਲੋਂ ਆਪਣੇ ਸੋਸ਼ਲ ਮੀਡੀਆ ’ਤੇ ਪਾਈ ਗਈ ਵੀਡੀਓ ’ਚ ਸਿੱਧੂ ਮੂਸੇਵਾਲਾ ਦਾ ਪਿੰਡ ਦਿਖਾਇਆ ਗਿਆ ਹੈ। ਜਿਸ ਕਾਰਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਗੀਤ ’ਚ ਸਿੱਦੂ ਦੇ ਪਿੰਡ ਮੂਸੇਵਾਲਾ ਦੇ ਸ਼ਾਟ ਹੋ ਸਕਦੇ ਹਨ। ਇਸ ਪੋਸਟ ਵਿੱਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਨਜ਼ਰ ਆ ਰਹੇ ਹਨ। ਉਸੇ ਪੋਸਟ ਵਿੱਚ #justiceforsidhumoosewala ਦੇ ਉਹ ਸ਼ਾਟ ਵੀ ਹਨ।

ਇਹ ਵੀ ਪੜ੍ਹੋ – PM ਮੋਦੀ ਤੱਕ ਪਹੁੰਚਿਆ ਦਿੱਲੀ ਜਲ ਸੰਕਟ ਦਾ ਮੁੱਦਾ, ਦਿੱਲੀ ਦੇ ਮੰਤਰੀਆਂ ਨੇ ਲਿਖਿਆ ਪੱਤਰ