The Khalas Tv Blog India ‘ਕਸ਼ਮੀਰ ਫਾਈਲ’ ਨੂੰ ਲੈ ਕੇ ਮਹਿਬੂਬਾ ਮੁਫਤੀ ਨੇ ਦਿੱਤਾ ਬਿਆਨ
India

‘ਕਸ਼ਮੀਰ ਫਾਈਲ’ ਨੂੰ ਲੈ ਕੇ ਮਹਿਬੂਬਾ ਮੁਫਤੀ ਨੇ ਦਿੱਤਾ ਬਿਆਨ

‘ਦ ਖ਼ਾਲਸ ਬਿਊਰੋ :ਇਸ ਸਮੇਂ ਚਰਚਾ ਦਾ ਵਿਸ਼ਾ ਬਣ ਰਹੀ ਫ਼ਿਲਮਨ ‘ਕਸ਼ਮੀਰ ਫਾਈਲ’ ਬਾਰੇ ਬੋਲਦਿਆਂ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਕੇਂਦਰ ਜਿਸ ਹਮਲਾਵਰ ਤਰੀਕੇ ਨਾਲ ਇਸ ਫਿਲਮ ਦਾ ਪ੍ਰਚਾਰ ਕਰ ਰਿਹਾ ਹੈ ਅਤੇ ਕਸ਼ਮੀਰੀ ਪੰਡਿਤਾਂ ਦੇ ਦਰਦ ਨੂੰ ‘ਹਥਿਆਰ’ ਬਣਾ ਰਿਹਾ ਹੈ, ਉਸ ਤੋਂ ਉਸ ਦਾ ‘ਗਲਤ ਇਰਾਦਾ’ ਸਪੱਸ਼ਟ ਹੋ ਜਾਂਦਾ ਹੈ।
ਮਹਿਬੂਬਾ ਮੁਫਤੀ ਨੇ ਕਿਹਾ ਕਿ ਪੁਰਾਣੇ ਜ਼ਖ਼ਮਾਂ ਨੂੰ ਭਰਨ ਅਤੇ ਦੋਵਾਂ ਭਾਈਚਾਰਿਆਂ ਦਰਮਿਆਨ ਅਨੁਕੂਲ ਮਾਹੌਲ ਬਣਾਉਣ ਦੀ ਬਜਾਏ ਕੇਂਦਰ ਇਸ ਤਰਾਂ ਦੀਆਂ ਕੋਝੀਆਂ ਚਾਲਾਂ ਚਲ ਉਨ੍ਹਾਂ ਨੂੰ ਵੱਖ ਕਰ ਰਿਹਾ ਹੈ।

ਮਹਿਬੂਬਾ ਨੇ ਟਵੀਟ ਕੀਤਾ, “ਭਾਰਤ ਸਰਕਾਰ ਜਿਸ ਤਰ੍ਹਾਂ ਹਮਲਾਵਰ ਤਰੀਕੇ ਨਾਲ ‘ਕਸ਼ਮੀਰ ਫਾਈਲਾਂ’ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਕਸ਼ਮੀਰੀ ਪੰਡਤਾਂ ਦੇ ਦਰਦ ਨੂੰ ਹਥਿਆਰ ਬਣਾ ਰਹੀ ਹੈ, ਇਹ ਉਨ੍ਹਾਂ ਦੇ ਇਰਾਦੇ ਨੂੰ ਦਰਸਾਉਂਦਾ ਹੈ।”

Exit mobile version