India

ਸਿਹਤ ਮੰਤਰਾਲੇ ਦਾ ਕੋਰੋ ਨਾ ਦੇ ਓਮੀ ਕਰੋਨ ਵੇਰੀਐਂਟ ਨੂੰ ਲੈ ਕੇ ਦਾਅਵਾ

‘ਦ ਖ਼ਾਲਸ ਬਿਊਰੋ :ਕੇਂਦਰ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਭਾਰਤ ਕੋ ਰੋਨਾ ਦੇ ਓਮੀ ਕ੍ਰੋਨ ਵੇਰੀਐਂਟ ਨੂੰ ਜਿਆਦਾ ਫ਼ੈਲਣ ਤੋਂ ਰੋਕਣ ਵਿੱਚ ਕਾਮਯਾਬ ਰਿਹਾ ਹੈ,ਭਾਵੇਂ ਕੋਰੋ ਨਾ ਵਾਇਰਸ ਦੇ ਓਮਿ ਕਰੋਨ ਵੇਰੀਐਂਟ ਦੇ ਦੁਨੀਆ ਭਰ ਵਿੱਚ ਸੰਕਰਮਣ ਦੇ ਮਾਮਲੇ ਪਿਛਲੀਆਂ ਲਹਿਰਾਂ ਦੇ ਮੁਕਾਬਲੇ ਛੇ ਗੁਣਾ ਵੱਧ ਸਨ।ਇਸ ਕਾਰਨ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਘੱਟ ਹੋਈ ਅਤੇ ਪਹਿਲਾਂ ਨਾਲੋਂ ਘੱਟ ਮੌ ਤਾਂ ਹੋਈਆਂ।
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ 15 ਮਾਰਚ ਨੂੰ ਖ਼ਤਮ ਹੋਏ ਹਫ਼ਤੇ ਵਿੱਚ ਔਸਤਨ 3,536 ਮਾਮਲੇ ਸਾਹਮਣੇ ਆਏ ਹਨ। ਸੰਕਰਮਣ ਦੇ ਵਿਸ਼ਵਵਿਆਪੀ ਮਾਮਲਿਆਂ ਵਿੱਚ ਭਾਰਤ ਦਾ ਯੋਗਦਾਨ ਸਿਰਫ 0.21 ਪ੍ਰਤੀਸ਼ਤ ਸੀ। ਉਨ੍ਹਾਂ ਕਿਹਾ ਕਿ ਕਈ ਦੇਸ਼ਾਂ ਵਿੱਚ ਅਜੇ ਵੀ ਕੇਸ ਵੱਧ ਰਹੇ ਹਨ ਜੋ ਪਿਛਲੀਆਂ ਲਹਿਰਾਂ ਨਾਲੋਂ ਜ਼ਿਆਦਾ ਹਨ।