India

ਇਸ ਕੇਂਦਰੀ ਮੰਤਰੀ ਨੇ ਕਿਸਾਨਾਂ ਦੀ ਤੁਲਨਾ ‘ਕੁੱਤੇ’ ਨਾਲ ਕੀਤੀ ! ਖਹਿਰਾ ਨੇ ਦਿੱਤੀ ਬੀਜੇਪੀ ਨੂੰ ਵੱਡੀ ਨਸੀਹਤ

ਦ ਖ਼ਾਲਸ ਬਿਊਰੋ : 18 ਅਗਸਤ ਤੋਂ ਲੈਕੇ 20 ਅਗਸਤ ਦੇ ਵਿਚਾਲੇ ਕਿਸਾਨਾਂ ਨੇ ਲਖੀਮਪੁਰ ਖਿਰੀ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੀ  ਗ੍ਰਿਫਤਾਰੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ ਇਸ ਤੋਂ ਭੜਕੇ ਟੇਨੀ ਨੇ ਕਿਸਾਨਾਂ ਖਿਲਾਫ਼ ਵਿਵਾਦਿਤ ਟਿਪਣੀ ਕੀਤੀ ਹੈ। ਉਸ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਸਾਨਾਂ ਦੀ ਤੁਲਨਾ ‘ਕੁੱਤੇ’ ਨਾਲ ਕੀਤੀ। ਪਹਿਲਾਂ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਹੁਣ ਸੁਖਪਾਲ ਖਹਿਰਾ ਨੇ ਬੀਜੇਪੀ ਨੂੰ ਸਖ਼ਤ ਨਸੀਅਤ ਦਿੱਤੀ ਹੈ।

ਸੁਖਪਾਲ ਖਹਿਰਾ ਦਾ ਬੀਜੇਪੀ ਨੂੰ ਸਵਾਲ

ਸੁਖਪਾਲ ਖਹਿਰਾ ਨੇ ਅਜੈ ਮਿਸ਼ਰਾ ਟੇਨੀ ਦੇ ਬਿਆਨ ‘ਤੇ ਟਵੀਟ ਕਰਦੇ ਹੋਏ ਲਿਖਿਆ ‘ਕਿ ਮੁਗਲਾਂ ਅਤੇ ਅੰਗਰੇਜ਼ਾਂ ਨੇ ਵੀ ਕਿਸਾਨਾਂ ਦਾ ਮਜ਼ਾਕ ਨਹੀਂ ਉਡਾਇਆ ਸੀ। ਜਿਸ ਤਰ੍ਹਾਂ ਨਾਲ ਸੱਤਾ ਦੇ ਨਸ਼ੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਨੇ ਉਨ੍ਹਾਂ ਨੂੰ ‘ਕੁੱਤਾ’ ਕਹਿ ਕੇ ਉਡਾਇਆ ਹੈ। ਨਿਰਦੋਸ਼ ਕਿਸਾਨਾਂ ਅਤੇ ਪੱਤਰਕਾਰਾਂ ਨੂੰ ਪਹਿਲਾਂ ਮਾ ਰ ਦੇ ਹੋ ਫਿਰ ਉਨ੍ਹਾਂ ਨੂੰ ‘ਕੁੱਤੇ’ ਕਹਿੰਦੇ ਹੋ ਅਜਿਹੇ ਆਗੂ ਸ਼ਰਮਨਾਕ ਹਨ।  ਜੇਕਰ ਬੀਜੇਪੀ ਵਿੱਚ ਇਨਸਾਨੀਅਤ ਦਾ ਜ਼ਰਾ ਵੀ ਸਤਿਕਾਰ ਹੈ ਤਾਂ ਉਸ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ।  ਉਧਰ ਰਾਜ ਮੰਤਰੀ ਟੇਨੀ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਖਿਲਾਫ ਵੀ ਵਿਵਾਦਿਤ ਟਿਪਣੀ ਕੀਤੀ ਸੀ ਜਿਸ ਦਾ ਜਵਾਬ ਵੀ ਟਿਕੈਤ ਵੱਲੋਂ ਆ ਗਿਆ ਹੈ ।

ਟਿਕੈਤ ਨੇ ਟੇਨੀ ਨੂੰ ਦਿੱਤਾ ਜਵਾਬ

ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਖਿਲਾਫ਼ ਵਿਵਾਦਿਤ ਟਿਪਣੀ ਕਰਦੇ ਹੋਏ ਕਿਹਾ ਜਦੋਂ ਹਾਥੀ ਚਲਦਾ ਹੈ ਤਾਂ ਕੁੱਤੇ ਭੌਂਕ ਦੇ ਰਹਿੰਦੇ ਹਨ।  ਕਈ ਵਾਰ ਸੜਕ ‘ਤੇ ਕੁੱਤੇ ਭੌਂਕ ਦੇ ਹਨ ਕਈ ਵਾਰ ਉਹ ਕਾਰ ਦੇ ਪਿੱਛੇ ਭੱਜ ਦੇ ਹਨ, ਪਰ ਉਹ ਉਨ੍ਹਾਂ ਦਾ ਸੁਭਾਅ ਹੁੰਦਾ ਹੈ । ਇਸ ਲਈ ਮੈਂ ਕੁਝ ਨਹੀਂ ਕਹਿਣਾ ਆਪਣੇ ਸੁਭਾਅ ਮੁਤਾਬਿਕ ਵਤੀਰਾ ਕਰਦੇ ਹਨ।  ਅਜੈ ਮਿਸ਼ਰਾ ਨੇ ਕਿਹਾ ਮੈਂ ਰਾਕੇਸ਼ ਟਿਕੈਤ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ,ਉਹ 2 ਕੋਡੀ ਦਾ ਆਦਮੀ ਹੈ।  2 ਵਾਰ ਚੋਣ ਲੜੀ ਜ਼ਮਾਨਤ ਜ਼ਬਤ ਹੋ ਗਈ। ਜੇਕਰ ਅਜਿਹਾ ਸ਼ਖ਼ਸ ਕਿਸੇ ਦਾ ਵਿਰੋਧ ਕਰਦਾ ਹੈ ਤਾਂ ਕੋਈ ਮਤਲਬ ਨਹੀਂ ਬਣਦਾ ਹੈ।

ਇਸ ਦੇ ਜਵਾਬ ਵਿੱਚ ਟਿਕੈਟ ਨੇ ਵੀ ਪਲਟਵਾਰ ਕੀਤਾ, ਉਨ੍ਹਾਂ ਕਿਹਾ ‘ਆਦਮੀ ਨੂੰ ਗੁੱਸਾ ਤਾਂ ਆਉਂਦਾ ਹੀ ਹੈ,ਉਸ ਦਾ ਪੁੱਤ ਪਿਛਲੇ 1 ਸਾਲ ਤੋਂ ਜੇਲ੍ਹ ਵਿੱਚ ਬੰਦ ਹੈ। ਉਨ੍ਹਾਂ ਦੇ ਘਰ ਵੀ ਲੜਾਈ ਹੋ ਰਹੀ ਹੈ।  ਰਾਕੇਸ਼ ਟਿਕੈਤ ਨੇ ਕਿਹਾ ਟੇਨੀ ਦੇ ਇੰਨਾਂ ਬਿਆਨਾਂ ਦੀ ਵਜ਼੍ਹਾ ਕਰਕੇ ਉਸ ਦਾ ਪੁੱਤ ਜੇਲ੍ਹ ਵਿੱਚ ਬੰਦ ਹੈ। ਟੇਨੀ 120 B ਦਾ ਮੁਲਜ਼ਮ ਹੈ। ਟਿਕੈਤ ਨੇ ਕਿਹਾ ਅਸੀਂ ਤਾਂ ਪਹਿਲੇ ਹੀ ਦਿਨ ਤੋਂ ਕਿਹਾ ਸੀ ਕਿ ਜੋ ਗਲਤ ਆਦਮੀ ਹੋਵੇ ਉਸ ਤੋਂ 21 ਫੁੱਟ ਦੀ ਦੂਰੀ ‘ਤੇ ਚੱਲਣਾ ਚਾਹੀਦਾ ਹੈ ਅਸੀਂ ਤਾਂ ਗਲਤ ਆਦਮੀ ਨੂੰ ਨਜ਼ਦੀਕ ਵੀ ਨਹੀਂ ਆਉਣ ਦਿੰਦੇ ਹਾਂ’।