The Khalas Tv Blog India ਸੂਬਾ ਸਰਕਾਰਾਂ ਦੀ CBI ਜਾਂਚ ਲਈ ਸਹਿਮਤੀ ਹੋਵੇਗੀ ਜ਼ਰੂਰੀ – ਸੁਪਰੀਮ ਕੋਰਟ
India

ਸੂਬਾ ਸਰਕਾਰਾਂ ਦੀ CBI ਜਾਂਚ ਲਈ ਸਹਿਮਤੀ ਹੋਵੇਗੀ ਜ਼ਰੂਰੀ – ਸੁਪਰੀਮ ਕੋਰਟ

‘ਦ ਖ਼ਾਲਸ ਬਿਊਰ :- ਸੁਪਰੀਮ ਕੋਰਟ ਨੇ ਸੂਬਾ ਸਰਕਾਰ ਦੇ ਅਧਿਕਾਰ ਖੇਤਰ ’ਚ ਸੀਬੀਆਈ ਜਾਂਚ ‘ਤੇ ਇੱਕ ਅਹਿਮ ਫੈਸਲਾ ਸੁਣਾਉਂਦਿਆ ਕਿਹਾ ਕਿ ਏਜੰਸੀ ਬਿਨਾਂ ਪ੍ਰਵਾਨਗੀ ਦੇ ਆਪਣੇ ਆਪ ਕਿਸੇ ਕੇਸ ਦੀ ਜਾਂਚ ਨਹੀਂ ਕਰ ਸਕਦੀ ਹੈ। ਕਿਊਂਕਿ ਹੁਣੇ ਪੰਜਾਬ, ਪੱਛਮੀ ਬੰਗਾਲ, ਰਾਜਸਥਾਨ, ਮਹਾਰਾਸ਼ਟਰ, ਝਾਰਖੰਡ ਅਤੇ ਛੱਤੀਸਗੜ੍ਹ ਨੇ ਸੀਬੀਆਈ ਨੂੰ ਆਪਣੀ ‘ਆਮ ਸਹਿਮਤੀ’ ਵਾਪਸ ਲੈ ਲਈ ਸੀ।

ਜਸਟਿਸ ਏ ਐੱਮ ਖਾਨਵਿਲਕਰ ਅਤੇ ਬੀ ਆਰ ਗਵਈ ਦੇ ਬੈਂਚ ਨੇ ਕਿਹਾ ਕਿ ਵਿਵਸਥਾ ਸੰਵਿਧਾਨ ਦੇ ਸੰਘੀ ਸੁਭਾਅ ਮੁਤਾਬਕ ਹੈ ਜਿਸ ਨੂੰ ਇਸ ਦੇ ਬੁਨਿਆਦੀ ਢਾਂਚੇ ’ਚੋਂ ਇੱਕ ਮੰਨਿਆ ਗਿਆ ਹੈ। ਸਿਖਰਲੀ ਅਦਾਲਤ ਨੇ ਦਿੱਲੀ ਵਿਸ਼ੇਸ਼ ਪੁਲੀਸ ਸਥਾਪਨਾ (ਡੀਐੱਸਪੀਈ) ਐਕਟ ਦੀਆਂ ਧਾਰਾਵਾਂ 5 ਅਤੇ 6 ਦਾ ਹਵਾਲਾ ਦਿੱਤਾ, ਜੋ ਹੋਰ ਖੇਤਰਾਂ ਲਈ ਵਿਸ਼ੇਸ਼ ਪੁਲੀਸ ਪ੍ਰਬੰਧ ਦੀਆਂ ਸ਼ਕਤੀਆਂ ਅਤੇ ਅਧਿਕਾਰ ਖੇਤਰ ਦੇ ਵਿਸਥਾਰ ਅਤੇ ਸੂਬਾ ਸਰਕਾਰ ਦੀਆਂ ਸ਼ਕਤੀਆਂ ਅਤੇ ਅਧਿਕਾਰ ਖੇਤਰ ਲਈ ਸਹਿਮਤੀ ਪ੍ਰਦਾਨ ਕਰਦੇ ਹਨ।

ਬੈਂਚ ਨੇ ਕੁੱਝ ਮੁਲਜ਼ਮਾਂ, ਪ੍ਰਾਈਵੇਟ ਅਤੇ ਸਰਕਾਰੀ ਨੌਕਰਸ਼ਾਹਾਂ ਵੱਲੋਂ ਦਾਖ਼ਲ ਊਸ ਅਪੀਲ ’ਤੇ ਇਹ ਗੱਲ ਆਖੀ ਜਿਸ ’ਚ ਊਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਸੀਬੀਆਈ ਜਾਂਚ ਦੀ ਵੈਧਤਾ ਨੂੰ ਇਸ ਆਧਾਰ ’ਤੇ ਚੁਣੌਤੀ ਦਿੱਤੀ ਗਈ ਸੀ ਕਿ ਜਾਂਚ ਲਈ ਸੂਬਾ ਸਰਕਾਰ ਤੋਂ ਪਹਿਲਾਂ ਸਹਿਮਤੀ ਨਹੀਂ ਲਈ ਗਈ ਸੀ।

Exit mobile version