India

ਮਨਸਾ ਦੇਵੀ ਮੰਦਰ ’ਚ ਭਗਦੜ, 6 ਦੀ ਮੌਤ, 29 ਜ਼ਖਮੀ; ਅਫਵਾਹ ਕਾਰਨ ਵਾਪਰਿਆ ਹਾਦਸਾ

ਬਿਊਰੋ ਰਿਪੋਰਟ: ਉਤਰਾਖੰਡ ਦੇ ਹਰਿਦੁਆਰ ਸਥਿਤ ਮਨਸਾ ਦੇਵੀ ਮੰਦਰ ਵਿੱਚ ਐਤਵਾਰ ਸਵੇਰੇ 9:30 ਵਜੇ ਭਗਦੜ ਮੱਚ ਗਈ। ਇਸ ਹਾਦਸੇ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ 29 ਲੋਕ ਜ਼ਖ਼ਮੀ ਹਨ। ਗੜ੍ਹਵਾਲ ਡਿਵੀਜ਼ਨ ਦੇ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਕਿਹਾ ਕਿ ਇਹ ਹਾਦਸਾ ਮੰਦਰ ਵਿੱਚ ਭਾਰੀ ਭੀੜ ਇਕੱਠੀ ਹੋਣ ਕਾਰਨ ਹੋਇਆ।

ਇਸ ਦੇ ਨਾਲ ਹੀ ਪੁਲਿਸ ਨੇ ਕਿਹਾ ਕਿ ਮੰਦਰ ਨੂੰ ਜਾਂਦੇ ਸਮੇਂ ਪੌੜੀਆਂ ’ਤੇ ਬਿਜਲੀ ਦਾ ਕਰੰਟ ਲੱਗਣ ਦੀ ਅਫਵਾਹ ਫੈਲ ਗਈ। ਇਸ ਨਾਲ ਘਬਰਾਹਟ ਫੈਲ ਗਈ ਅਤੇ ਲੋਕ ਭੱਜਣ ਲੱਗੇ।

ਐਸਐਸਪੀ ਪ੍ਰਮੋਦ ਸਿੰਘ ਡੋਵਾਲ ਨੇ ਕਿਹਾ – ਸਾਨੂੰ ਮਨਸਾ ਦੇਵੀ ਮੰਦਰ ਵਿੱਚ ਭਗਦੜ ਵਿੱਚ 35 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਸੀ। ਇਨ੍ਹਾਂ ਲੋਕਾਂ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ। ਇਨ੍ਹਾਂ ਵਿੱਚੋਂ 6 ਲੋਕਾਂ ਦੀ ਮੌਤ ਹੋ ਗਈ। ਬਾਕੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।