The Khalas Tv Blog India ਸ਼੍ਰੀਨਗਰ ਅੱਤਵਾਦ ਦੀਆਂ ਗਤੀਵਿਧੀਆਂ ਤੋਂ ਹੋਇਆ ਮੁਕਤ, IG ਵਿਜੇ ਕੁਮਾਰ ਦਾ ਦਾਅਵਾ
India

ਸ਼੍ਰੀਨਗਰ ਅੱਤਵਾਦ ਦੀਆਂ ਗਤੀਵਿਧੀਆਂ ਤੋਂ ਹੋਇਆ ਮੁਕਤ, IG ਵਿਜੇ ਕੁਮਾਰ ਦਾ ਦਾਅਵਾ

‘ਦ ਖ਼ਾਲਸ ਬਿਊਰੋ:- ਜੰਮੂ-ਕਸ਼ਮੀਰ ਦਾ ਸ਼੍ਰੀਨਗਰ ਹੁਣ ਅੱਤਵਾਦ ਦੀਆਂ ਗਤੀਵਿਧੀਆਂ ਤੋਂ ਮੁਕਤ ਹੋ ਗਿਆ ਹੈ ਕਿਉਂਕਿ ਹੁਣ ਸ੍ਰੀਨਗਰ ਦਾ ਕੋਈ ਵਸਨੀਕ ਅੱਤਵਾਦੀਆਂ ਦੇ ਸੰਗਠਨ ਵਿੱਚ ਸ਼ਾਮਿਲ ਨਹੀਂ ਹੈ, ਇਸ ਸਬੰਧੀ ਜਾਣਕਾਰੀ ਪੁਲਿਸ ਦੇ IG ਅਫਸਰ ਵਿਜੇ ਕੁਮਾਰ ਨੇ ਦਿੱਤੀ ਹੈ।

IG ਵਿਜੇ ਕੁਮਾਰ ਨੇ ਇਹ ਬਿਆਨ,  ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਇਸ਼ਫਾਕ ਰਾਸ਼ਿਦ ਖਾਨ ਦੇ ਮਾਰੇ ਜਾਣ ਤੋਂ ਬਾਅਦ ਦਿੱਤਾ ਹੈ।

 

ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸ਼੍ਰੀਨਗਰ ਜਿਲ੍ਹੇ ਵਿੱਚ ਕੋਈ ਵੀ ਨਾਗਰਿਕ ਅੱਤਵਾਦ ਗਤੀਵਿਧੀਆਂ ਵਿੱਚ ਸ਼ਾਮਿਲ ਨਹੀਂ ਹੈ। ਲਸ਼ਕਰ-ਏ-ਤੋਇਬਾ ਦੇ ਕਮਾਂਡਰ ਇਸ਼ਫਾਕ ਰਾਸ਼ਿਦ ਖਾਨ ਬਾਰੇ ਜਾਣਕਾਰੀ ਦਿੰਦਿਆਂ IG ਵਿਜੇ ਕੁਮਾਰ ਨੇ ਕਿਹਾ ਕਿ ਉਹ ਸ਼੍ਰੀਨਗਰ ਦੇ ਸੋਜ਼ਾਇਥ ਇਲਾਕੇ ਦਾ ਰਹਿਣ ਵਾਲਾ ਸੀ ਜੋ ਕੁਝ ਦਿਨ ਪਹਿਲਾਂ ਰਣਬੀਰਗੜ੍ਹ ਇਲਾਕੇ ‘ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਮਾਰਿਆ ਗਿਆ ਸੀ। ਇਸੇ ਤੋਂ ਇਲਾਵਾਂ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦਾ ਰਹਿਣ ਵਾਲਾ ਐਜਾਜ਼ ਅਹਿਮਦ ਭੱਟ ਵੀ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਮਾਰਿਆ ਜਾ ਚੁੱਕਿਆ ਹੈ।

 

ਕੁਝ ਹਫਤੇ ਪਹਿਲਾਂ IG ਵਿਜੈ ਕੁਮਾਰ ਨੇ ਬਿਆਨ ਦਿੰਦਿਆਂ ਕਿਹਾ ਸੀ ਕਿ ਸ਼੍ਰੀਨਗਰ ਅੱਤਵਾਦ ਤੋਂ ਉਦੋ ਤੱਕ ਮੁਕਤ ਨਹੀਂ ਹੋ ਸਕਦਾ ਜਦੋਂ ਤੱਕ ਹੋਰਨਾਂ ਜ਼ਿਲ੍ਹਿਆਂ ਤੋਂ ਅੱਤਵਾਦੀ ਇੱਥੇ ਆਉਂਦੇ ਰਹਿਣਗੇ।

Exit mobile version