‘ਦ ਖ਼ਾਲਸ ਬਿਊਰੋ:- ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੰਮੂ ਕਸ਼ਮੀਰ ਦੇ ਦੋ ਨਵੇ ਮੁੱਦੇ ਚੁੱਕੇ ਹਨ। ਇੱਕ ਤਾਂ ਗੁਰਦੁਆਰਾ ਪ੍ਰਬੰਧਕ ਬੋਰਡ ਨੂੰ ਭੰਗ ਕਰਨ ਦਾ, ਸਿਵਲ ਸਰਵਿਸ ਕਮਿਸ਼ਨ ਦੇ ਸਿੱਖਾਂ ਨਾਲ ਜੁੜੀ ਨਿਯੁਕਤੀ ਦਾ।

ਗੁਰਦੁਆਰਾ ਪ੍ਰਬੰਧਕ ਬੋਰਡ ਨੂੰ ਭੰਗ ਕਰਨ ਦੇ ਮੁੱਦੇ ‘ਤੇ ਬੋਲਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ  ਜੰਮੂ ਕਸ਼ਮੀਰ ਵਿੱਚ ਅੱਜ 8 ਜੁਲਾਈ ਨੂੰ ਗੁਰਦੁਆਰਾ ਪ੍ਰਬੰਧ ਬੋਰਡ ਦੀ ਮਿਆਦ ਖਤਮ ਹੋਣ ਜਾ ਰਹੀ ਹੈ। ਕੋਰੋਨਾਵਾਇਰਸ ਕਰਕੇ ਚੋਣਾਂ ਨਹੀਂ ਹੋ ਸਕੀਆਂ, ਜਿਸ ਕਰਕੇ  ਪ੍ਰਸ਼ਾਸਨ ਵੱਲੋਂ ਗੁਰਦੁਆਰਾ ਪ੍ਰਬੰਧ ਬੋਰਡ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ  ਪ੍ਰਸ਼ਾਸ਼ਨ ਵੱਲੋਂ ਬੋਰਡ ਨੂੰ ਭੰਗ ਕਰਨ ਦੀ ਬਜਾਏ ਉਸ ਦੀ ਮਿਆਦ ਵਿੱਚ 6 ਮਹੀਨੇ ਜਾਂ ਇੱਕ ਸਾਲ ਲਈ ਵਾਧਾ ਕੀਤਾ ਜਾਣਾ ਚਾਹੀਦਾ ਹੈ। ਜੇਕਰ ਸਰਕਾਰ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦੀ ਤਾਂ ਇੱਕ ਦੋ ਦਿਨ੍ਹਾਂ ਅੰਦਰ ਚੋਣਾਂ ਕਰਵਾ ਕੇ ਮੈਂਬਰਾਂ ਚੁਣ ਕੇ ਬੋਰਡ ‘ਚ ਕਾਰਜਸ਼ੀਲ ਕੀਤੇ ਜਾਣ।  ਇਹਨਾਂ ਦੋਵੇ ਮੁੱਦਿਆਂ ‘ਤੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਨਾਲ ਹੋ ਰਹੇ ਧੱਕੇ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਸ਼ਾਸ਼ਨ ਵੱਲੋਂ ਅਜਿਹਾ ਕਰਨਾ ਸਿੱਧੇ ਤੌਰ ‘ਤੇ ਸਿੱਖਾਂ ਨਾਲ ਧੱਕਾ ਹੈ।

 

ਜਥੇਦਾਰ ਹਰਪ੍ਰੀਤ ਸਿੰਘ ਮੁਤਾਬਿਕ, 1947 ਤੋਂ ਲੈ ਕੇ ਅੱਜ ਤੱਕ ਜੰਮੂ ਕਸ਼ਮੀਰ ਵਿੱਚ Civil Service Commission ਵਿੱਚ ਇੱਕ ਸਿੱਖ ਨੂੰ ਮੈਂਬਰ ਜ਼ਰੂਰ ਬਣਦਾ ਆ ਰਿਹਾ। ਉਹਨਾਂ ਕਿਹਾ ਕਿ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਉਥੇ ਸਿਵਲ ਸਰਵਿਸ ਕਮਿਸ਼ਨ ‘ਚ ਕਿਸੇ ਸਿੱਖ ਮੈਂਬਰ ਨੂੰ ਰੱਖਿਆ ਗਿਆ ਹੋਵੇ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਧੇ ਤੌਰ ‘ਤੇ ਭਾਰਤ ਸਰਕਾਰ ਦੀ ਧਰਮ ਵਿੱਚ ਦਖਲ ਅੰਦਾਜੀ ਨਹੀਂ ਹੋਣੀ ਚਾਹੀਦੀਂ।

ਜਥੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮਸਲਿਆਂ ‘ਤੇ SGPC ਦੇ ਪ੍ਰਬੰਧਕਾਂ ਨੇ ਭਾਰਤ ਸਰਕਾਰ ਨੂੰ ਚਿੱਠੀ ਲਿੱਖ ਕੇ ਭੇਜ ਦਿੱਤੀ ਹੈ।