International

ਸ਼੍ਰੀਲੰਕਾ ਦੇ ਰਾਸ਼ਟਰਪਤੀ ਮੁਲਕ ਛੱਡ ਕੇ ਭੱਜੇ, ਦੇਸ਼ ‘ਚ ਐਮਰਜੈਂਸੀ

ਦ ਖ਼ਾਲਸ ਬਿਊਰੋ : ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਅੱਜ ਫੌਜ ਦੇ ਜਹਾਜ਼ ਵਿਚ ਦੇਸ਼ ਛੱਡ ਕੇ ਮਾਲਦੀਪ ਪਹੁੰਚ ਗਏ। ਰਾਜਪਕਸ਼ੇ ਨੇ ਦੇਸ਼ ਦੀ ਅਰਥਵਿਵਸਥਾ ਨੂੰ ਨਾ ਸੰਭਾਲਣ ਲਈ ਆਪਣੇ ਅਤੇ ਆਪਣੇ ਪਰਿਵਾਰ ਖ਼ਿ ਲਾਫ਼ ਵੱਧ ਰਹੇ ਜਨਤਕ ਰੋਸ ਕਾਰਨ ਅੱਜ ਆਪਣੇ ਅਸਤੀਫੇ ਦੇਣ ਦਾ ਐਲਾਨ ਕੀਤਾ ਸੀ। ਸ੍ਰੀ ਲੰਕਾ ਹਵਾਈ ਸੈਨਾ ਨੇ ਸੰਖੇਪ ਬਿਆਨ ਵਿੱਚ ਕਿਹਾ ਕਿ 73 ਸਾਲਾ ਨੇਤਾ ਆਪਣੀ ਪਤਨੀ ਅਤੇ ਦੋ ਸੁਰੱਖਿਆ ਅਧਿਕਾਰੀਆਂ ਨਾਲ ਫੌਜ ਦੇ ਜਹਾਜ਼ ਵਿੱਚ ਦੇਸ਼ ਛੱਡ ਗਏ।ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਰਾਸ਼ਟਰਪਤੀ ਦੇ ਜਾਣ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਨਵੀਂ ਸਰਕਾਰ ਵੱਲੋਂ ਗ੍ਰਿ ਫਤਾਰੀ ਦੀ ਸੰਭਾਵਨਾ ਤੋਂ ਬਚਣ ਲਈ ਰਾਜਪਕਸ਼ੇ ਅਸਤੀਫਾ ਦੇਣ ਤੋਂ ਪਹਿਲਾਂ ਵਿਦੇਸ਼ ਜਾਣਾ ਚਾਹੁੰਦੇ ਸਨ। ਵਿੱਤ ਮੰਤਰੀ ਬਾਸਿਲ ਰਾਜਪਕਸ਼ੇ ਨੇ ਵੀ ਸ਼੍ਰੀਲੰਕਾ ਛੱਡਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਰੋਕ ਦਿੱਤਾ ਗਿਆ।

ਰਾਜਪਕਸ਼ੇ ਦੇ ਦੇਸ਼ ਛੱਡਣ ਤੋਂ ਬਾਅਦ ਲੋਕਾਂ ਦਾ ਗੁੱ ਸਾ ਭ ੜਕ ਗਿਆ ਹੈ। ਰਾਜਧਾਨੀ ਕੋਲੰਬੋ ਦੀਆਂ ਸੜਕਾਂ ‘ਤੇ ਪ੍ਰ ਦਰ ਸ਼ਨਕਾਰੀ ਜਮ ਕੇ ਪ੍ਰਦ ਰਸ਼ਨ ਕਰ ਰਹੇ ਹਨ। ਗੋਟਾਬਾਯਾ ਰਾਜਪਕਸ਼ੇ ਦੇ ਦੇਸ਼ ਛੱਡਣ ਮਗਰੋਂ ਸ਼੍ਰੀਲੰਕਾ ਦੇ ਲੋਕ ਗੁੱਸੇ ‘ਚ ਹਨ। ਪ੍ਰਦ ਰਸ਼ਨ ਕਾਰੀਆਂ ਨੇ ਸੰਸਦ ਅਤੇ ਪ੍ਰਧਾਨ ਮੰਤਰੀ ਹਾਊਸ ‘ਤੇ ਧਾਵਾ ਬੋਲ ਦਿੱਤਾ। ਪ੍ਰਦ ਰਸ਼ਨਕਾ ਰੀਆਂ ‘ਤੇ ਲਾ ਠੀ ਚਾਰਜ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਸ਼੍ਰੀਲੰਕਾ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਹੁਕਮ ਦਿੱਤੇ ਗਏ ਹਨ ਕਿ ਪ੍ਰਦ ਰਸ਼ਨ ਕਾਰੀਆਂ ਨੂੰ ਗ੍ਰਿਫ ਤਾਰ ਕੀਤਾ ਜਾਵੇ ਅਤੇ ਉਨ੍ਹਾਂ ਦੇ ਵਾਹਨ ਜ਼ਬਤ ਕੀਤੇ ਜਾਣ। ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਲਾਇਆ ਗਿਆ ਹੈ।

ਦੱਸ ਦਈਏ ਕਿ ਸ਼੍ਰੀਲੰਕਾ ‘ਚ ਭਾਰੀ ਆਰਥਿਕ ਸੰਕਟ ਦੇ ਵਿਚਕਾਰ ਹਫੜਾ-ਦਫੜੀ ਦਾ ਮਾਹੌਲ ਹੈ। ਪਿਛਲੇ ਹਫਤੇ ਰਾਜਪਕਸ਼ੇ ਨੂੰ ਭਾਰੀ ਜਨਤਕ ਰੋਸ ਦੇ ਵਿਚਕਾਰ ਆਪਣੀ ਸਰਕਾਰੀ ਰਿਹਾਇਸ਼ ਤੋਂ ਭੱਜਣਾ ਪਿਆ ਸੀ। ਪ੍ਰਦਰਸ਼ਨਕਾਰੀਆਂ ਨੇ ਰਾਜਧਾਨੀ ਦੀਆਂ ਤਿੰਨ ਮੁੱਖ ਇਮਾਰਤਾਂ – ਰਾਸ਼ਟਰਪਤੀ ਭਵਨ, ਰਾਸ਼ਟਰਪਤੀ ਸਕੱਤਰੇਤ ਅਤੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼, ਟੈਂਪਲ ਟ੍ਰੀਜ਼ ‘ਤੇ ਕਬਜ਼ਾ ਕਰ ਲਿਆ ਹੈ।