International

ਸ੍ਰੀਲੰਕਾ ਦਾ ਆਰਥਿਕ ਸੰ ਕਟ ਸੋਸ਼ਲ ਮੀਡੀਆ ‘ਤੇ ਪੈ ਰਿਹੈ ਭਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀਲੰਕਾ ਵਿੱਚ ਵਿਗ ੜੇ ਆਰਥਿਕ ਹਾਲਾਤਾਂ ਦੌਰਾਨ ਲੋਕਾਂ ਦਾ ਭਾਰੀ ਰੋਹ ਸੜਕਾਂ ’ਤੇ ਨਜ਼ਰ ਆ ਰਿਹਾ ਹੈ ਤੇ ਹਿੰ ਸਕ ਪ੍ਰਦ ਰਸ਼ਨ ਹੋ ਰਹੇ ਹਨ। ਆਰਥਿਕ ਸੰਕ ਟ ਨਾਲ ਜੂਝ ਰਹੇ ਸ਼੍ਰੀਲੰਕਾ ਵਿੱਚ ਅੱਜ ਹੋਣ ਵਾਲੇ ਵਿਰੋਧ ਪ੍ਰ ਦਰਸ਼ਨਾਂ ਤੋਂ ਪਹਿਲਾਂ ਹੀ ਪੂਰੇ ਦੇਸ਼ ਵਿੱਚ ਐਮਰ ਜੈਂਸੀ ਲਗਾ ਦਿੱਤੀ ਗਈ ਹੈ। ਸਿਲੋਨ ਟੂਡੇ ਮੁਤਾਬਕ ਡਿਪਾਰਟਮੈਂਟ ਆਫ ਗਵਰਨਮੈਂਟ ਇਨਫਰਮੇਸ਼ਨ ਨੇ 36 ਘੰਟਿਆਂ ਦਾ ਕਰ ਫਿਊ ਲਗਾਇਆ ਹੈ ਜੋ 2 ਅਪ੍ਰੈਲ ਦੀ ਸ਼ਾਮ 6 ਵਜੇ ਤੋਂ ਲੈ ਕੇ 4 ਅਪ੍ਰੈਲ ਸਵੇਰੇ 6 ਵਜੇ ਤੱਕ ਲਾਗੂ ਰਹੇਗਾ।

ਸ੍ਰੀਲੰਕਾ ਸਰਕਾਰ ਨੇ ਦੇਸ਼ ਵਿਆਪੀ ਜਨਤਕ ਐਮਰਜੈਂਸੀ ਦਾ ਐਲਾਨ ਕਰਨ ਅਤੇ 36 ਘੰਟੇ ਦਾ ਕਰ ਫਿਊ ਲਗਾਉਣ ਤੋਂ ਬਾਅਦ ਅੱਜ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਵਟਸਐਪ, ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਪਾਬੰ ਦੀ ਲਗਾ ਦਿੱਤੀ ਹੈ। ਇਹ ਕਦਮ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਭਿ ਆਨਕ ਆਰਥਿਕ ਸੰਕ ਟ ਕਾਰਨ ਸਰਕਾਰ ਵਿਰੋਧੀ ਪ੍ਰਦ ਰਸ਼ਨਾਂ ਕਾਰਨ ਚੁੱਕਿਆ ਗਿਆ ਹੈ।

ਉੱਧਰ ਯੂਕਰੇਨ ਦੀ ਦੱਖਣੀ ਬੰਦਰਗਾਹ ਓਡੇਸਾ ਵਿੱਚ ਜ਼ੋਰਦਾਰ ਧਮਾ ਕਿਆਂ ਦੀਆਂ ਖ਼ਬਰਾਂ ਆ ਰਹੀਆਂ ਹਨ। ਇੱਕ ਚਸ਼ਮਦੀਦ ਨੇ ਦੱਸਿਆ ਕਿ ਅੱਜ ਸਵੇਰੇ ਕਾਲੇ ਸਾਗਰ ਦੇ ਤੱਟ ‘ਤੇ ਵਸੇ ਇਸ ਸ਼ਹਿਰ ਵਿੱਚੋਂ ਧੂੰਆਂ ਉੱਠਦਾ ਦੇਖਿਆ ਗਿਆ। ਓਡੇਸਾ ਦੇ ਖੇਤਰੀ ਫੌਜੀ ਪ੍ਰਸ਼ਾਸਨ ਦੇ ਬੁਲਾਰੇ, ਸੇਰਹੀ ਬ੍ਰੈਚੁਕ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ੈਲਟਰਾਂ ਵਿੱਚ ਹੀ ਰਹਿਣ। ਉਨ੍ਹਾਂ ਨੇ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ- “ਅਸੀਂ ਜਿੱਤਾਂਗੇ। ਦੁਸ਼ਮਣ ਨਰ ਕ ‘ਚ ਜਾਣ!”

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀ ਚੇ ਤਾਵਨੀ ਦਿੰਦਿਆਂ ਕਿਹਾ ਕਿ ਰੂਸ ਯੂਕਰੇਨ ਦੇ ਪੂਰਬੀ ਅਤੇ ਦੱਖਣੀ ਖੇਤਰਾਂ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਸ਼ਨੀਵਾਰ ਨੂੰ ਦੇਰ ਰਾਤ ਇੱਕ ਵੀਡੀਓ ਸੰਬੋਧਨ ਵਿੱਚ ਉਨ੍ਹਾਂ ਕਿਹਾ, “ਰੂਸੀ ਫੌਜੀਆਂ ਦਾ ਟੀਚਾ ਕੀ ਹੈ? ਉਹ (ਪੂਰਬ ਵਿੱਚ) ਡੋਨਬਾਸ ਅਤੇ ਯੂਕਰੇਨ ਦੇ ਦੱਖਣੀ ਇਲਾਕੇ, ਦੋਵਾਂ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ”। ਉਨ੍ਹਾਂ ਕਿਹਾ, “ਸਾਡਾ ਟੀਚਾ ਕੀ ਹੈ? ਆਪਣੀ, ਆਪਣੀ ਆਜ਼ਾਦੀ, ਆਪਣੀ ਧਰਤੀ ਅਤੇ ਆਪਣੇ ਲੋਕਾਂ ਦੀ ਰੱਖਿਆ ਕਰਨਾ”।

ਜ਼ੇਲੇਂਸਕੀ ਨੇ ਯੂਕਰੇਨੀ ਬਲਾਂ ਦੀ ਵੀ ਪ੍ਰਸ਼ੰਸਾ ਕੀਤੀ, ਜੋ ਦੱਖਣੀ ਬੰਦਰਗਾਹ ਵਾਲੇ ਸ਼ਹਿਰ ਮਾਰਿਓਪੁਲ ਦੀ ਰੱਖਿਆ ਕਰ ਰਹੇ ਹਨ। ਰੂਸੀ ਫੌਜਾਂ ਨੇ ਇਸ ਸ਼ਹਿਰ ਦੀ ਘੇ ਰਾਬੰਦੀ ਕੀਤੀ ਹੋਈ ਹੈ ਅਤੇ ਇੱਥੇ ਹਫ਼ਤਿਆਂ ਤੋਂ ਚੱਲ ਰਹੀ ਭਾਰੀ ਬੰ ਬਾਰੀ ਕਾਰਨ ਤ ਬਾਹੀ ਮਚੀ ਹੋਈ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਰੂਸ ਨੇ ਐਲਾਨ ਕੀਤਾ ਸੀ ਕਿ ਉਹ ਰਾਜਧਾਨੀ ਕੀਵ ਅਤੇ ਉੱਤਰੀ ਸ਼ਹਿਰ ਚੇਰਨੀਹਿਵ ਦੇ ਆਲੇ ਦੁਆਲੇ ਲ ੜਾਕੂ ਕਾਰਵਾਈਆਂ ਨੂੰ “ਬਹੁਤ ਘੱਟ” ਕਰ ਦੇਵੇਗਾ ਅਤੇ ਇਸ ਦੀ ਬਜਾਏ ਯੂਕਰੇਨ ਦੇ ਪੂਰਬੀ ਖੇਤਰਾਂ ‘ਤੇ ਧਿਆਨ ਕੇਂਦਰਿਤ ਕਰੇਗਾ। ਯੂਕੇ ਦੇ ਰੱਖਿਆ ਮੰਤਰਾਲੇ ਨੇ ਵੀ ਇੱਕ ਖੁਫੀਆ ਅਪਡੇਟ ਵਿੱਚ ਕਿਹਾ ਹੈ ਕਿ ਰੂਸ ਨੇ ਪਿਛਲੇ ਹਫ਼ਤੇ ਵਿੱਚ ਦੱਖਣ-ਪੂਰਬੀ ਯੂਕਰੇਨ ਵੱਲ ਆਪਣੀ ਹਵਾਈ ਗਤੀਵਿਧੀ ਤੇਜ਼ ਕਰ ਦਿੱਤੀ ਹੈ।