International

ਇਸ ਦੇਸ਼ ਨੇ ਭਾਰਤ ਸਮੇਤ 6 ਹੋਰ ਦੇਸ਼ਾਂ ਦੇ ਨਾਗਰਿਕਾਂ ਲਈ ਵੀਜ਼ਾ ਮੁਕਤ ਸੇਵਾ ਸ਼ੁਰੂ ਕੀਤੀ ! ਪੂਰੀ ਦੁਨੀਆ ਵਿੱਚ ਮਸ਼ਹੂਰ ਹਨ ਇਸ ਦੇਸ਼ ਦੇ ਬੀਚ !

ਬਿਉਰੋ ਰਿਪੋਰਟ : ਸਮੁੰਦਰੀ ਇਲਾਕੇ ਅਤੇ ਸਸਤੇ ਵਿੱਚ ਘੰਮਣ ਦੇ ਸੌਕੀਨਾਂ ਦੇ ਲਈ ਖੁਸ਼ਖਬਰੀ ਹੈ । ਸ਼੍ਰੀਲੰਕਾ ਦੀ ਸਰਕਾਰ ਨੇ ਭਾਰਤ ਸਮਤੇ 6 ਹੋਰ ਦੇਸ਼ਾਂ ਦੇ ਲਈ ਵੀਜ਼ਾ ਮੁਕਤ ਸੇਵਾ ਸ਼ੁਰੂਆਤ ਕੀਤੀ ਹੈ। ਯਾਨੀ ਜੇਕਰ ਹੁਣ ਕਿਸੇ ਸ਼ਖਸ ਕੋਲ ਭਾਰਤੀ ਪਾਸਪੋਰਟ ਹੈ ਤਾਂ ਉਸ ਨੂੰ ਸ਼੍ਰੀਲੰਕਾ ਜਾਣ ਦੇ ਲਈ ਵੀਜ਼ਾ ਲਗਵਾਉਣ ਦੀ ਕੋਈ ਜ਼ਰੂਰਤ ਨਹੀਂ ਹੈ । ਸ਼੍ਰੀ ਲੰਕਾ ਦੀ ਕੈਬਨਿਟ ਨੇ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ ।

ਭਾਰਤ ਤੋਂ ਇਲਾਵਾ ਸ਼੍ਰੀਲੰਕਾ ਨੇ ਜਿੰਨਾਂ ਹੋਰ ਦੇਸ਼ਾਂ ਲਈ ਵੀਜ਼ਾ ਮੁਕਤ ਸੇਵਾ ਸ਼ੁਰੂ ਕੀਤੀ ਹੈ ਉਨ੍ਹਾਂ ਵਿੱਚ ਚੀਨ,ਰੂਸ,ਮਲੇਸ਼ੀਆ,ਜਾਪਾਨ,ਇੰਡੋਨੇਸ਼ੀਆ ਅਤੇ ਥਾਇਲੈਂਡ ਸ਼ਾਮਲ ਹੈ । ਸੈਲਾਨੀਆਂ ਦੀ ਗਿਣਤੀ ਵਧਾਉਣ ਦੇ ਲਈ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਫਿਲਹਾਲ ਸ਼੍ਰੀਲੰਕਾ ਨੇ ਵੀਜ਼ਾ ਮੁਕਤ ਸੇਵਾ ਦੀ ਸ਼ੁਰੂਆਤ ਕੀਤੀ ਹੈ । 31 ਮਾਰਚ 2024 ਤੱਕ ਭਾਰਤ ਸਮੇਤ 7 ਦੇਸ਼ ਇਸ ਦਾ ਲਾਭ ਚੁੱਕ ਸਕਦੇ ਹਨ ।

ਕੋਵਿਡ ਦਾ ਸ਼੍ਰੀਲੰਕਾ ਦੇ ਅਰਥਚਾਰੇ ‘ਤੇ ਬੁਰਾ ਅਸਰ ਪਿਆ ਸੀ । 2022 ਤੱਕ ਇਨ੍ਹਾਂ ਬੁਰਾ ਹਾਲ ਸੀ ਕਿ ਰਾਸ਼ਟਰਪਤੀ ਦੇ ਮਹਿਲ ‘ਤੇ ਲੋਕਾਂ ਨੇ ਕਬਜ਼ਾ ਕਰ ਲਿਆ ਸੀ ਅਤੇ ਉਨ੍ਹਾਂ ਨੂੰ ਭਜਣਾ ਪਿਆ ਸੀ । ਸੈਰ ਸਪਾਟਾ ਸਨਅਤ ਸ਼੍ਰੀਲੰਕਾ ਦੇ ਅਰਥਚਾਰੇ ਦੀ ਸਭ ਤੋਂ ਵੱਡੀ ਤਾਕਤ ਹੈ । ਹੁਣ ਇੱਕ ਵਾਰ ਮੁੜ ਤੋਂ ਸ਼੍ਰੀਲੰਕਾ ਇਸੇ ਦੀ ਬਦੌਲਤ ਖੜਾ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼੍ਰੀ ਲੰਕਾ ਦੇ ਬੀਚ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ । ਇਸ ਤੋਂ ਪਹਿਲਾਂ ਭਾਰਤੀ ਆਪਣੇ ਪਾਸਪੋਰਟ ਦੇ ਜ਼ਰੀਏ 57 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਦੇ ਘੁੰਮ ਸਕਦੇ ਹਨ । ਭਾਰਤ ਦਾ ਪਾਸਪੋਰਟ ਦੁਨੀਆ ਦੇ ਤਾਕਤਵਰ ਪਾਸਪੋਰਟਾਂ ਦੀ ਲਿਸਟ ਵਿੱਚ 80ਵੇਂ ਨੰਬਰ ‘ਤੇ ਹੈ ।

ਇੰਨਾਂ ਦੇਸ਼ਾਂ ਵਿੱਚ ਜਾਣ ਲਈ ਭਾਰਤੀਆਂ ਨੂੰ ਵੀਜ਼ਾ ਦੀ ਜ਼ਰੂਰਤ ਨਹੀਂ

ਕੁੱਕ ਆਇਰਲੈਂਡ,ਫਿਜੀ,ਮਾਰਸ਼ ਆਇਰਲੈਂਡ,ਮਿਕਰੋਨੇਸ਼ੀਆ,ਨਿਯੂ,ਪਲਾਉ ਆਇਰਲੈਂਡ,ਸਮੋਹਾ,ਤੂਵੈਲਿਉ,ਵਨੂੰਅਤੂ ਤੋਂ ਇਲਾਵਾ ਮਿਡਲ ਈਸਟ ਵਿੱਚ ਭਾਰਤ ਨੂੰ ਇਰਾਨ,ਜੋਰਡਨ, ਓਮਾਨ,ਕਤਰ,ਕੈਰੀਬੀਅਨ,ਬਾਰਬੋਡੋਸ,ਬ੍ਰਿਟਿਸ਼ ਵਿਰਜਿਨ ਆਇਰਲੈਂਡ,ਡੋਮੀਨਿਕਾ,ਜਮਾਇਕਾ, ਜਦਕਿ ਏਸ਼ੀਆਂ ਵਿੱਚ ਭੂਟਾਨ,ਕਮਬੋਡੀਆ,ਇੰਡੋਨੇਸ਼ੀਆ,ਕਜ਼ਾਕਿਸਤਾਨ, ਮਾਲਦੀਪ,ਨੇਪਾਲ,ਥਾਇਲੈਂਡ,ਸ਼੍ਰੀਲੰਕਾ ਸ਼ਾਮਲ ਹੈ।