ਬਿਉਰੋ ਰਿਪੋਰਟ – ਸ੍ਰੀ ਫਤਿਹਗੜ੍ਹ ਦੀ ਪਵਿੱਤਰ ਧਰਤੀ ‘ਤੇ ਇੱਕ ਪੁੱਤਰ ਦੀ ਕਰਤੂਤ ਨੇ ਪਿਉ-ਪੁੱਤ ਦੇ ਰਿਸ਼ਤੇ ਨੂੰ ਨਾ ਸਿਰਫ਼ ਸ਼ਰਮਸਾਰ ਕੀਤਾ ਬਲਕਿ ਤਾਰ-ਤਾਰ ਕਰਕੇ ਰੱਖ ਦਿੱਤਾ । ਸਰਹੱਦ ਦੇ ਨਜ਼ਦੀਕ ਪਿੰਡ ਰਾਜਿੰਦਰ ਗੜ੍ਹ ਵਿੱਚ ਸੁਖਪ੍ਰੀਤ ਸਿੰਘ ਨੇ ਜਾਇਦਾਦ ਦੇ ਲਾਲਚ ਵਿੱਚ ਪਿਤਾ ਦਾ ਬੇਰਹਮੀ ਨਾਲ ਕਤਲ ਕਰਕੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ ਭੈਣ ਨੂੰ ਪਿਤਾ ਦੇ ਬਾਰੇ ਝੂਠੀ ਜਾਣਕਾਰੀ ਦਿੱਤੀ ਜਿਸ ਦਾ ਖੁਲਾਸਾ ਜਲਦ ਹੋ ਗਿਆ ।
ਸੁਖਪ੍ਰੀਤ ਦਾ ਪਿਤਾ ਬਲਜਿੰਦਰ ਸਿੰਘ ਕਾਫੀ ਦਿਨਾਂ ਤੋਂ ਲਾਪਤਾ ਸੀ,ਪੁੱਤਰ ਨੇ ਭੈਣ ਨੂੰ ਇਹ ਜਾਣਕਾਰੀ ਦਿੱਤੀ ਤਾਂ ਉਸ ਨੂੰ ਸ਼ੱਕ ਹੋਇਆ । ਉਸ ਨੇ ਪੁਲਿਸ ਨੂੰ ਦੱਸਿਆ ਤਾਂ ਤਲਾਸ਼ ਸੁਰੂ ਹੋਈ ਜਲਦ ਹੀ ਬਲਜਿੰਦਰ ਦੀ ਲਾਸ਼ ਭਾਖੜਾ ਨਹਿਰ ਤੋਂ ਬਰਾਮਦ ਹੋਈ ਉਨ੍ਹਾਂ ਦੇ ਹੱਥ ਪਿਛੇ ਕਰਕੇ ਬੰਨ੍ਹੇ ਹੋਏ ਸਨ,ਮੂੰਹ ‘ਤੇ ਕੱਪੜਾ ਬੰਨ੍ਹਿਆ ਹੋਇਆ ਸੀ ।
ਬਲਜਿੰਦਰ ਸਿੰਘ ਦੀ ਧੀ ਐਨੀਪ੍ਰੀਤ ਕੌਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਭਰਾ ਸੁਖਪ੍ਰੀਤ ਸਿੰਘ ਪਿਤਾ ਤੋਂ 12 ਕਿੱਲੇ ਜ਼ਮੀਨ ਨੂੰ ਲੈ ਕੇ ਲੜਦਾ ਸੀ । ਪਤਨੀ ਨਾਲ ਮਿਲ ਕੇ ਉਸ ਨੇ ਪਿਤਾ ‘ਤੇ ਪੇਚਕਸ ਨਾਲ ਹਮਲਾ ਵੀ ਕੀਤਾ ਸੀ । ਭੈਣ ਨੇ ਦੱਸਿਆ ਇੱਕ ਵਾਰ ਕਣਕ ਦੀ ਵਾਢੀ ਵੇਲੇ ਭਰਾ ਸੁਖਪ੍ਰੀਤ ਨੇ ਘਰ ਵਿੱਚ ਕਲੇਸ਼ ਕੀਤਾ ਸੀ । ਪੁਲਿਸ ਨੂੰ ਜਦੋਂ ਭੈਣ ਦੇ ਸਾਰੇ ਬਿਆਨਾਂ ‘ਤੇ ਸ਼ੱਕ ਹੋਇਆ ਤਾਂ ਸੁਖਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ ।