India Punjab

ਸ੍ਰੀ ਦਰਬਾਰ ਸਾਹਿਬ ਯੋਗਾ ਕਰਨ ਵਾਲੀ ਕੁੜੀ ਨੇ ਨਵੀਆਂ ਫੋਟੋਆਂ ਜਾਰੀ ਕੀਤੀ ! ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ, ਇਨਸਾਫ਼ ਕਰੋ ਜੀ।’

ਬਿਉਰੋ ਰਿਪੋਰਟ – ਸ੍ਰੀ ਦਰਬਾਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਨੇ ਵਿਵਾਦ ਵਾਲੇ ਦਿਨ ਦੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਨਾਲ ਹੀ ਕੈਪਸ਼ਨ ਵਿੱਚ ਮੈਸੇਜ ਵੀ ਲਿਖਿਆ ਹੈ। 2 ਦਿਨ ਪਹਿਲਾਂ ਜਿਹੜਾ ਉਸ ਨੇ ਕਦੇ ਵੀ ਗੁਰੂ ਘਰ ਵਿੱਚ ਨਾ ਆਉਣ ਦਾ ਪੋਸਟ ਪਾਇਆ ਸੀ, ਉਸ ‘ਤੇ ਹੁਣ ਅਰਚਨਾ ਦੇ ਤੇਵਰ ਥੋੜੇ ਨਰਮ ਪੈਦੇ ਹੋਏ ਨਜ਼ਰ ਆ ਰਹੇ ਹਨ।

ਨਵੀਆਂ ਤਸਵੀਰਾਂ ਵਿੱਚ ਅਰਚਨਾ ਮਕਵਾਨਾ ਗੁਲਾਬੀ ਸਲਵਾਰ-ਕਮੀਜ਼ ਵਿੱਚ ਨਜ਼ਰ ਆ ਰਹੀ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਇਹ ਤਸਵੀਰ 20 ਜੂਨ 2024 ਦੀਆਂ ਹਨ, ਜਦੋਂ ਉਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਸੀ, ਤਸਵੀਰ ਵਿੱਚ ਉਹ ਪਾਣੀ ਦੀ ਬਾਲਟੀ ਦੇ ਨਾਲ ਸੇਵਾ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਆਪਣੇ ਇੰਸਟਰਾਗਰਾਮ ‘ਤੇ ਪੋਸਟ ਕਰਦੇ ਹੋਏ ਅਰਚਨਾ ਨੇ ਲਿਖਿਆ ‘ਮੈਂ ਵਾਹਿਗੁਰੂ ਜੀ ਦੀ ਇਸ ਪਵਿੱਤਰ ਬਖਸ਼ਿਸ਼ ਸਦਾ ਲਈ ਸ਼ੁਕਰਗੁਜ਼ਾਰ ਹਾਂ।  ਕੁਝ ਤਸਵੀਰਾਂ ਸਾਂਝੀਆਂ ਨਹੀਂ ਕਰਨੀਆਂ ਸਨ ਪਰ ਕਿਉਂਕਿ ਮੇਰੇ ਇਰਾਦੇ ‘ਤੇ ਸਵਾਲ ਉਠਾਏ ਜਾ ਰਹੇ ਹਨ, ਮੈਂ ਆਪਣੇ ਬਚਾਅ ਲਈ ਇਨ੍ਹਾਂ ਨੂੰ ਹੁਣ ਸਾਂਝਾ ਕੀਤਾ ਹੈ। ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ, ਇਨਸਾਫ਼ ਕਰੋ ਜੀ।’

SGPC ਨੇ ਅੰਮ੍ਰਿਤਸਰ ਪੁਲਿਸ ਨੂੰ ਅਰਚਨਾ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਅਰਚਨਾ ਨੂੰ ਅੰਮ੍ਰਿਤਸਰ ਪੁਲਿਸ ਦੇ ਸਾਹਮਣੇ ਪੇਸ਼ ਹੋਕੇ 7 ਦਿਨਾਂ ਵਿੱਚ ਆਪਣਾ ਪੱਖ ਰੱਖਣ ਨੂੰ ਕਿਹਾ ਹੈ। ਜੇਕਰ ਅਰਚਨਾ ਪੇਸ਼ ਨਹੀਂ ਹੁੰਦੀ ਹੈ ਤਾਂ ਪੰਜਾਬ ਪੁਲਿਸ ਗੁਜਰਾਤ ਜਾਕੇ ਪੁੱਛ-ਗਿੱਛ ਕਰੇਗੀ, ਪੰਜਾਬ ਪੁਲਿਸ ਦੇ ਨੋਟਿਸ ਤੋਂ ਬਾਅਦ ਬੀਤੇ ਦਿਨ ਅਰਚਨਾ ਨੇ ਵੀਡੀਓ ਮੈਸੇਜ ਪਾਕੇ ਸੇਵਾਦਾਰਾਂ ਦੇ ਪੱਖਪਾਤੀ ਹੋਣ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਸੀ ਕਿ ਮੇਰੀ ਫੋਟੋ ਸੰਗਤ ਵਿੱਚ ਮੌਜੂਦ ਇੱਕ ਸਿੱਖ ਨੇ ਖਿੱਚੀ ਸੀ। ਉਸ ਨੇ ਮੈਨੂੰ ਮਨਾ ਨਹੀਂ ਕੀਤਾ ਜੇਕਰ ਉਹ ਰੋਕ ਦੇ ਤਾਂ ਮੈਂ ਫੋਟੋ ਡਿਲੀਟ ਕਰ ਦੇਣੀ ਸੀ ਜਦੋਂ ਉਸ ਨੂੰ ਮਰਿਆਦਾ ਬਾਰੇ ਨਹੀਂ ਪਤਾ ਮੈਨੂੰ ਕਿਵੇਂ ਪਤਾ ਹੋ ਸਕਦਾ ਹੈ। SGPC ਨੋਟਿਸ ਵਾਪਸ ਲਏ ਨਹੀਂ ਤਾਂ ਉਹ ਕਾਨੂੰਨੀ ਜੰਗ ਦੇ ਲਈ ਤਿਆਰ ਹੈ। ਇਸ ਦੇ ਜਵਾਬ ਵਿੱਚ SGPC ਨੇ ਕਿਹਾ ਸੀ ਕਿ ਸ੍ਰੀ ਦਰਬਾਰ ਆਉਣ ਵਾਲੇ ਸਾਰੇ ਗੇਟਾਂ ‘ਤੇ ਮਰਿਆਦਾ ਨੂੰ ਲੈਕੇ ਬੋਰਡ ਲੱਗੇ ਹਨ, ਅਰਚਨਾ ਸਿਰਫ ਝੂਠੀ ਪਬਲਿਸਿਟੀ ਦੇ ਲਈ ਅਜਿਹੇ ਬਿਆਨ ਦੇ ਰਹੀ ਹੈ। ਉਹ ਲੋਕਾਂ ਨੂੰ ਗੁਰੂ ਘਰ ਨਾ ਆਉਣ ਲਈ ਭੜਕਾ ਰਹੀ ਹੈ। ਇਸ ਦੌਰਾਨ ਬੀਜੇਪੀ ਦੇ ਆਗੂ ਨੇ SGPC ਨੂੰ ਚਿੱਠੀ ਲਿਖ ਕੇ ਪੁੱਛਿਆ ਹੈ ਕਿ ਜਦੋਂ ਦਰਬਾਰ ਸਾਹਿਬ ਨਮਾਜ਼ ਪੜਨ ਦੀ ਇਜਾਜ਼ਤ ਹੈ ਤਾਂ ਯੋਗਾ ਕਰਨ ਦੀ ਕਿਉਂ ਨਹੀਂ ਹੈ।

ਬੀਜੇਪੀ ਦੇ ਅੰਮ੍ਰਿਤਸਰ ਤੋਂ ਆਗੂ ਅਤੇ ਸਾਬਕਾ IAS ਅਧਿਕਾਰੀ ਜਗਮੋਹਨ ਸਿੰਘ ਰਾਜੂ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਲਿਖੀ ਚਿੱਟੀ ਵਿੱਚ ਲਿਖਿਆ ‘ਦੋ ਦਿਨ ਪਹਿਲਾਂ ਮੈਂ ਸੋਸ਼ਲ ਮੀਡੀਆ ‘ਤੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਤੇ ਇੱਕ ਮਹਿਲਾ ਵੱਲੋਂ ਯੋਗ ਦੀ ਤਸਵੀਰ ਵੇਖੀ ਸੀ  ਦਰਸ਼ਨੀ ਡਿਉੜੀ ਵੱਲ ਪਿੱਠ ਕਰ ਕੇ ਯੋਗ ਆਸਨ ਵਿੱਚ ਇਸ ਮਹਿਲਾ ਦੀ ਤਸਵੀਰ ਨੇ ਮੇਰੇ ਵਰਗੇ ਕਰੋੜਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਕ ਪਹੁੰਚਾਈ ਹੈ। ਦੁੱਖੀ ਹੋ ਕੇ ਮੈਂ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਇਸ ਪੋਸਟ ਪਾਕੇ ਇਸ ਦੀ ਸ਼ਖਤ ਨਿੰਦਾ ਕੀਤੀ। ਹੁਣ ਕੁਝ ਲੋਕਾਂ ਨੇ ਮੇਰੀ ਪੋਸਟ ‘ਤੇ ਸਵਾਲ ਪੁੱਛਿਆ ਹੈ ਕਿ ਜੇਕਰ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਵਿੱਚ ਯੋਗਾ ਕਰਨਾ ਬੇਅਦਬੀ ਹੈ ਤਾਂ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਮਾਜ਼ ਅਦਾ ਕਰਨਾ ਬੇਅਦਬੀ ਕਿਉਂ ਨਹੀਂ ਹੈ।

ਜਗਮੋਹਨ ਸਿੰਘ ਰਾਜੂ ਨੇ ਕਿਹਾ ਲੋਕਾਂ ਨੇ ਜਿਹੜਾ ਸਵਾਲ ਕੀਤਾ ਹੈ ਉਹ ਬੇਬੁਨਿਆਦ ਨਹੀਂ ਹੈ, ਮੈਂ ਉਮੀਦ ਕਰਦਾ ਹਾਂ ਕਿ ਇਸ ਦਾ ਜਵਾਬ ਜ਼ਰੂਰ ਮਿਲੇਗਾ। ਸਾਫ ਹੈ ਕਿ ਰਾਜੂ ਦੇ ਇਸ ਸਵਾਲ ਤੋਂ ਬਾਅਦ ਹੁਣ ਇਸ ਨੇ ਸਿਆਸੀ ਰੰਗਤ ਲੈ ਲਈ ਹੈ। ਕੁਝ ਸਮੇਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਬਾਹਰੇ ਕੰਪਲੈਕਸ ਵਿੱਚ ਨਮਾਜ਼ ਪੜੀ ਗਈ ਸੀ ਪਰ ਪਰਿਕਰਮਾ ਵਿੱਚ ਨਮਾਜ਼ ਦਾ ਹੁਣ ਤੱਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ –   CM ਮਾਨ ਪਰਿਵਾਰ ਦੇ ਨਾਲ ਪਹੁੰਚੇ ਡੇਰਾ ਸੱਚ ਖੰਡ ਬੱਲਾਂ! ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ !