India Punjab Religion

ਪਾਕਿ ਦੇ ਨਿਸ਼ਾਨੇ ’ਤੇ ਸੀ ਸ੍ਰੀ ਦਰਬਾਰ ਸਾਹਿਬ, ਭਾਰਤੀ ਫ਼ੌਜ ਨੇ ਕੀਤਾ ਦਾਅਵਾ

ਭਾਰਤੀ ਸੈਨਾ ਦੇ ਅਧਿਕਾਰੀਆਂ ਨੇ ANI ਨੂੰ ਦੱਸਿਆ ਕੇ ਪਾਕਿਸਤਾਨ ਦੇ ਨਿਸ਼ਾਨੇ ’ਤੇ ਸ੍ਰੀ ਦਰਬਾਰ ਸਾਹਿਬ ਸੀ। ਉਨ੍ਹਾਂ ਕਿਹਾ ਕਿ ਭਾਰਤ ਦੇ ਏਅਰ ਡਿਫ਼ੈਸ ਸਿਸਟਮ ਨੇ ਹਰ ਹਮਲੇ ਨੂੰ ਨਾਕਾਮ ਕਰ ਦਿੱਤਾ। ਭਾਰਤੀ ਫੌਜ ਦੇ ਜਵਾਨ ਨੇ ਕਿਹਾ ਕੇ 7 ਮਈ ਨੂੰ ਜਦੋਂ ਅਸੀਂ ਪਾਕਿਸਤਾਨ ਦੇ ਮੁਰੀਦਕੇ ਅਤੇ ਪੀਓਕੇ ਵਿੱਚ ਲਸ਼ਕਰ-ਏ-ਤੋਇਬਾ ਹੈੱਡਕੁਆਰਟਰ ਵਰਗੇ ਟਿਕਾਣਿਆਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ, ਤਾਂ ਸਾਨੂ ਇਹ ਵੀ ਪਤਾ ਸੀ ਕਿ ਪਾਕਿਸਤਾਨ ਜਵਾਬੀ ਕਾਰਵਾਈ ਕਰੇਗਾ ਅਤੇ ਸਾਡੇ ਮੁੱਖ ਹਵਾਈ ਟਿਕਾਣਿਆਂ ਅਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏਗਾ।

ਪਰ ਹੈਰਾਨੀ ਦੀ ਗੱਲ ਹੈ ਕਿ ਕੁਝ ਕਾਮਿਕਾਜ਼ੇ ਡਰੋਨ, ਸਤ੍ਹਾ ਤੋਂ ਸਤ੍ਹਾ ਅਤੇ ਹਵਾ ਤੋਂ ਸਤ੍ਹਾ ਮਿਜ਼ਾਈਲਾਂ ਸਿੱਧੇ ਹਰਿਮੰਦਰ ਸਾਹਿਬ ਲਈ ਦਾਗੀਆਂ ਗਈਆਂ। ਲਗਭਗ 3 ਦਿਨਾਂ ਤੱਕ ਸਾਡੇ ਹਵਾਈ ਟਿਕਾਣਿਆਂ ਅਤੇ ਫੌਜੀ ਟਿਕਾਣਿਆਂ ਨੂੰ ਨੁਕਸਾਨ ਪਹੁੰਚਾਉਣ ਵਿੱਚ ਕੋਈ ਸਫਲਤਾ ਨਾ ਮਿਲਣ ਤੋਂ ਬਾਅਦ, ਉਨ੍ਹਾਂ ਨੇ ਇਨ੍ਹਾਂ ਕਾਮਿਕਾਜ਼ੇ ਡਰੋਨਾਂ ਅਤੇ ਰਾਕੇਟਾਂ ਨਾਲ ਨਾਗਰਿਕ ਖੇਤਰਾਂ, ਗੁਰਦੁਆਰਾ ਸਾਹਿਬ ਅਤੇ ਹੋਰ ਖੇਤਰਾਂ ਨੂੰ ਨਿਸ਼ਾਨਾ ਬਣਾਇਆ। ਸਾਰੇ ਹਵਾਈ ਹਮਲਿਆਂ ਨੂੰ ਰੋਕਿਆ ਗਿਆ।

ਜਿਕਰੇਖਾਸ ਹੈ ਕੇ ਅੱਜ ਭਾਰਤੀ ਫੌਜ ਨੇ ਅੰਮ੍ਰਿਤਸਰ ਏਰੀਆ ਵਿੱਚ ਇੱਕ ਡੈਮੋ ਦਿਖਾਇਆ ਕਿ ਕਿਵੇਂ ਭਾਰਤੀ ਹਵਾਈ ਰੱਖਿਆ ਪ੍ਰਣਾਲੀਆਂ, ਜਿਸ ਵਿੱਚ ਆਕਾਸ਼ ਮਿਜ਼ਾਈਲ ਪ੍ਰਣਾਲੀ ਵੀ ਸ਼ਾਮਲ ਹੈ, ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਅਤੇ ਪੰਜਾਬ ਦੇ ਸ਼ਹਿਰਾਂ ਨੂੰ ਪਾਕਿਸਤਾਨੀ ਮਿਜ਼ਾਈਲ ਅਤੇ ਡਰੋਨ ਹਮਲਿਆਂ ਤੋਂ ਬਚਾਇਆ। ਉਸ ਵੇਲੇ ਨਿਊਜ਼ ਏਜੰਸੀ ANI ਨਾਲ ਗੱਲ ਕਰਦਿਆਂ ਉਹਨਾਂ ਇਹ ਜਾਣਕਾਰੀ ਸਾਂਝੀ ਕੀਤੀ ਹੈ।