ਬਿਉਰੋ ਰਿਪੋਰਟ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਵਿੱਚ ਖਤਰਨਾਕ ਹਾਦਸਾ ਵਾਪਰ ਗਿਆ ਜਿਸ ਨਾਲ ਸੇਵਾਰਦਾਰ 70 ਫੀਸਦੀ ਬੁਰੀ ਤਰ੍ਹਾਂ ਨਾਲ ਝੁਲਸ ਗਿਆ । ਦਰਅਸਲ ਗੁਰਦਾਸਪੁਰ ਦੇ ਪਿੰਡ ਲਹਿਰਾ ਧਾਰੀਵਾਲ ਦਾ ਸੇਵਾਦਾਰ ਬਲਬੀਰ ਸਿੰਘ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਸੇਵਾ ਕਰ ਰਿਹਾ ਸੀ ।
ਸੇਵਾ ਕਰਦੇ ਹੋਏ ਬਲਬੀਰ ਸਿੰਘ ਦਾ ਪੈਰ ਤਿਲਕਣ ਕਰਕੇ ਉਹ ਸਬਜ਼ੀ ਦੇ ਉਬਲਦੇ ਹੋਏ ਕੜਾਹੇ ਵਿੱਚ ਡਿੱਗ ਗਿਆ । ਜਿਸ ਦੇ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ । ਉਸ ਤੋਂ ਬਾਅਦ ਬਲਬੀਰ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਨੇੜੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ 90 ਫੀਸਦੀ ਜ਼ਖਮੀ ਦੱਸਿਆ । ਉਸ ਹਾਲਤ ਖਤਰੇ ਵਿੱਚ ਦੱਸੀ ਜਾ ਰਹੀ ਹੈ ।
SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸੇਵਾਦਾਰ ਬਲਬੀਰ ਸਿੰਘ ਦਾ ਹਾਲ ਜਾਨਣ ਦੇ ਲ਼ਈ ਹਸਪਤਾਲ ਪਹੁੰਚੇ ਹਨ । ਉਨ੍ਹਾਂ ਨੇ ਕਿਹਾ ਅਸੀਂ ਸੇਵਾਦਾਰ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦੇ ਹਾਂ ।