ਬਿਉਰੋ ਰਿਪੋਰਟ – ਪੰਜਾਬ ਦੇ ਮਸ਼ਹੂਰ ਗਾਇਕ ਸ਼੍ਰੀ ਬਰਾੜ (Shree Brar) ਦੇ ਨਵੇਂ ਗਾਣੇ ਨੂੰ ਲੈਕੇ ਵਿਵਾਦ ਛਿੜ ਗਿਆ ਹੈ । ਪੰਜਾਬ ਹਰਿਆਣਾ ਹਾਈਕੋਰਟ (Punjab Haryana High court) ਦੇ ਵਕੀਲ ਨੇ ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਦੇ ਡੀਜੀਪੀ (DGP)ਨੂੰ ਨੋਟਿਸ ਭੇਜ ਕੇ ਯੂ-ਟਿਊਬ (YOUTUBE)ਤੋਂ ਹਟਾਉਣ ਦੀ ਮੰਗ ਕੀਤੀ ਗਈ ਹੈ । ਗਾਣੇ ਵਿੱਚ ‘ਮਰਡਰ ਦੇ ਬਦਲੇ ਮਰਡਰ’ ਦੀ ਗੱਲ ਕਹੀ ਗਈ ਹੈ । ਗੀਤ ਵਿੱਚ ਗੈਂਗਸਟਰ ਬਿੰਦੀ ਜੋਹਲ ਦਾ ਵੀ ਜ਼ਿਕਰ ਕੀਤਾ ਗਿਆ ਹੈ ।
ਵਕੀਲ ਵੱਲੋਂ ਪਾਈ ਗਈ ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ 7 ਦਿਨਾਂ ਦੇ ਅੰਦਰ ਗਾਣਾ ਯੂ-ਟਿਊਬ ਤੋਂ ਹਟਾ ਲਿਆ ਜਾਵੇ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਸ੍ਰੀ ਬਰਾੜ ਦੇ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਗਾਣੇ ਆ ਚੁੱਕੇ ਹਨ ਜੋ ਵਿਵਾਦਾਂ ਵਿੱਚ ਰਹੇ ਹਨ । ਪੰਜਾਬ ਹਰਿਆਣਾ ਹਾਈਕੋਰਟ ਦੇ ਨਾਲ ਸੂਬਾ ਸਰਕਾਰ ਵੀ ਹਿੰਸਕ ਗਾਣਿਆਂ ਨੂੰ ਲੈਕੇ ਪਹਿਲਾਂ ਵੀ ਕਈ ਵਾਰ ਚਿਤਾਵਨੀ ਜਾਰੀ ਕਰ ਚੁੱਕੀ ਹੈ ।
ਪੰਜਾਬ ਪੁਲਿਸ ਨੇ 2 ਸਾਲ ਪਹਿਲਾਂ ਸੋਸ਼ਲ ਮੀਡੀਆ ‘ਤੇ ਬੰਦੂਕ ਨਾਲ ਫੋਟੋਆਂ ਪਾਉਣ ਦਾ ਨੋਟਿਸ ਲੈਂਦੇ ਹੋਏ ਕਈ ਗਾਇਕਾਂ ਅਤੇ ਲੋਕਾਂ ਖਿਲਾਫ ਕਾਰਵਾਈ ਕੀਤੀ ਸੀ ।