India Khaas Lekh Khalas Tv Special Punjab

37 ਸਾਲਾਂ ਬਾਅਦ ਵੀ ਸਿੱਖਾਂ ਦੇ ਜ਼ ਖ਼ਮ ਹਾਲੇ ਅੱਲ੍ਹੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੀ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਦੀ ਹੱ ਤਿਆ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਸਦੇ ਸਿੱਖਾਂ ਨੂੰ ਜਿਵੇਂ ਨਿ ਸ਼ਾਨਾ ਬਣਾਇਆ ਗਿਆ, ਇਹੋ ਜਿਹੀ ਦਰਦ ਨਾਕ ਘਟ ਨਾ ਨਾ ਪਹਿਲਾਂ ਤੇ ਨਾ ਬਾਅਦ ਵਿੱਚ ਵਾਪਰੀ ਹੈ। ਸਿੱਖਾਂ ਦੇ ਕਤ ਲੇਆਮ ਦੇ ਜ਼ਖ਼ਮ ਹਾਲੇ ਵੀ ਅੱਲ੍ਹੇ ਹਨ। 37 ਸਾਲ ਪਹਿਲਾਂ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਾਪਰੀ ਇਸ ਭਿਆ ਨਕ ਘਟ ਨਾ ਨੇ 15 ਹਜ਼ਾਰ ਤੋਂ ਵੱਧ ਨਿਰਦੋਸ਼ ਸਿੱਖਾਂ ਨੂੰ ਨਿਗਲ ਲਿਆ। ਕਾਂਗਰਸ ਦੀ ਅਗਵਾਈ ਹੇਠ ਜ਼ਾ ਲਮਾਂ ਦੇ ਹਜ਼ੂਮ ਨੇ ਬੜੀ ਬੇ ਰਹਿਮੀ ਨਾਲ ਸਿੱਖਾਂ ਨੂੰ ਘਰਾਂ ‘ਚੋਂ ਕੱਢ-ਕੱਢ ਕੇ ਮਾ ਰਿਆ। ਹੋਰਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾ ੜ ਦਿੱਤਾ ਗਿਆ। ਧੀਆਂ ਦੀ ਜਿਸ ਬੇ ਰਹਿਮੀ ਨਾਲ ਇੱਜ਼ਤ ਨੂੰ ਨਿਸ਼ਾਨਾ ਬਣਾਇਆ ਗਿਆ, ਉਸਨੇ 1947 ਨੂੰ ਵੀ ਮਾਤ ਪਾ ਦਿੱਤੀ।

ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦੋ ਸਿੱਖ ਬਾਡੀਗਾਰਡਾਂ ਨੇ ਗੋ ਲੀ ਮਾ ਰ ਕੇ ਹੱ ਤਿਆ ਕਰ ਦਿੱਤੀ ਸੀ। ਉਸ ਤੋਂ ਬਾਅਦ ਉਨ੍ਹਾਂ ਦੇ ਬੇਟੇ ਅਤੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ ਦਿੱਤੇ ਬਿਆਨ ਕਿ ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ, ਨੇ ਬਲਦੀ ‘ਤੇ ਤੇਲ ਪਾਇਆ। ਰਿਪੋਰਟ ਦੇ ਮੁਤਾਬਕ ਦਿੱਲੀ, ਕਾਨਪੁਰ ਅਤੇ ਰੋੜ ਕਲਾ ਸਮੇਤ 15 ਹਜ਼ਾਰ ਸਿੱਖਾਂ ਦੀ ਦਿਨ-ਦਿਹਾੜੇ ਕ ਤਲ ਕਰ ਦਿੱਤਾ ਗਿਆ। ਸਿਰਫ਼ ਦਿੱਲੀ ਵਿੱਚ ਹੀ ਦਿਨ ਦਿਹਾੜੇ ਸੱਤ ਹਜ਼ਾਰ ਦੇ ਕਰੀਬ ਸਿੱਖ ਚੁਣ-ਚੁਣ ਕੇ ਕ ਤਲ ਕੀਤੇ ਗਏ। ਇੱਕ ਰਿਪੋਰਟ ਮੁਤਾਬਕ ਇੰਦਰਾ ਗਾਂਧੀ ਦੀ ਹੱ ਤਿਆ ਤੋਂ ਬਾਅਦ ਭੀੜ ਸੜਕ ‘ਤੇ ਉੱਤਰ ਆਈ ਅਤੇ ਖੂ ਨ ਦੇ ਬਦਲੇ ਖੂ ਨ ਦਾ ਨਾਅਰਾ ਲਗਾਉਂਦਿਆਂ ਸਿੱਖਾਂ ਨੂੰ ਮੌ ਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਜਾਇਦਾਦ ਨੂੰ ਅੱ ਗ ਲਾ ਦਿੱਤੀ ਗਈ। ਘਰਾਂ ਦੇ ਘਰ ਅੱ ਗ ਦੀ ਲਪੇਟ ਵਿੱਚ ਆ ਗਏ। ਨਿਰ ਦਈ, ਸਿੱਖ ਲੜਕੀਆਂ ਨੂੰ ਅਗਵਾ ਕਰਕੇ ਆਪਣੀ ਹ ਵਸ ਬੁਝਾਉਂਦੇ ਰਹੇ। ਵੱਡੀ ਗਿਣਤੀ ਪਰਿਵਾਰ ਹਾਲੇ ਤੱਕ ਘਰਾਂ ਨੂੰ ਨਹੀਂ ਪਰਤੇ। ਕੁੱਝ ਲੋਕਾਂ ਨੂੰ ਜਿਊਂਦਾ ਸਾ ੜ ਦਿੱਤਾ ਗਿਆ ਤੇ ਕਈਆਂ ਨੂੰ ਚੱਲਦੀ ਗੱਡੀ ਤੋਂ ਬਾਹਰ ਸੁੱਟ ਦਿੱਤਾ ਗਿਆ। ਦਿੱਲੀ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਯੂਪੀ ਵਿੱਚ ਵੱਸਦੇ ਸਿੱਖਾਂ ਦਾ ਕਤ ਲੇਆਮ ਹੋਇਆ।

ਇੱਕ ਹੋਰ ਜਾਣਕਾਰੀ ਅਨੁਸਾਰ ਦੇਸ਼ ਵਿੱਚ ਪਹਿਲੀ ਤੋਂ ਲੈ ਕੇ ਚਾਰ ਨਵੰਬਰ ਤੱਕ ਸਿੱਖਾਂ ਦੇ ਕਤ ਲੇਆਮ ਦੀਆਂ 498 ਘਟ ਨਾਵਾਂ ਵਾਪਰੀਆਂ। ਸਰਕਾਰਾਂ ਇੰਨੀਆਂ ਘਟ ਨਾਵਾਂ ਦੀ ਜਾਂਚ ਕਰਾਉਣ ਤੋਂ ਇਹ ਕਹਿ ਕੇ ਟਾਲਾ ਵੱਟਦੀ ਰਹੀ ਹੈ ਕਿ ਕਮਿਸ਼ਨ ਕੋਲ ਇੰਨੇ ਸਾਧਨ ਨਹੀਂ ਹਨ। ਸਪੈਸ਼ਲ ਟਾਸਕ ਫੋਰਸ ਦੀ ਲੋੜ ਹੈ ਪਰ ਇੰਨੇ ਸਾਧਨਾਂ ਅਤੇ ਸਮਰੱਥਾ ਨਾਲ ਲੈਸ ਸਰਕਾਰਾਂ ਲਈ ਐੱਸਟੀ ਦਾ ਗਠਨ ਕਰਨਾ ਕੋਈ ਵੱਡਾ ਕੰਮ ਨਹੀਂ। ਸਿਆਸੀ ਪਾਰਟੀਆਂ ਤਾਂ ਵੋਟਾਂ ‘ਤੇ ਅੱਖ ਰੱਖੀ ਬੈਠੀਆਂ ਹਨ, ਉਨ੍ਹਾਂ ਦੀ ਨਜ਼ਰੇ 37 ਸਾਲਾਂ ਤੋਂ ਇਨਸਾਫ ਲਈ ਵਿਲਕਦੇ ਸਿੱਖ ਕਿਵੇਂ ਚੜਨ।

ਸਿੱਖ ਕਤ ਲੇਆਮ ਦੀ ਜਾਂਚ ਲਈ ਵੱਖ-ਵੱਖ 10 ਕਮਿਸ਼ਨਅਤੇ ਕਮੇਟੀਆਂ ਬਣਾਈਆਂ ਗਈਆਂ। ਕਤ ਲੇਆਮ ਦੌਰਾਨ ਕਾਂਗਰਸ ਨੇਤਾਵਾਂ ਦੀ ਭੂਮਿਕਾ ਸਾਹਮਣੇ ਆਈ। ਜਾਂਚ ਵਿੱਚ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ, ਜਿਹੜੇ ਕਿ ਕਾਂਗਰਸ ਦੇ ਦਿੱਗਜ ਨੇਤਾ ਮੰਨੇ ਜਾਂਦੇ ਹਨ, ਦੀ ਭੂਮਿਕਾ ਚੰਗੀ ਤਰ੍ਹਾਂ ਉੱਭਰ ਕੇ ਸਾਹਮਣੇ ਆਈ ਹੈ। ਪਰ ਅੱਠ ਸਾਲ ਪਹਿਲਾਂ ਅਦਾਲਤ ਨੇ ਕਲੀਨ ਚਿੱਟ ਦੇ ਦਿੱਤੀ। ਦਿੱਲੀ ਦੇ ਰਾਜਨਗਰ ਇਲਾਕੇ ਵਿੱਚ ਇੱਕੋ ਪਰਿਵਾਰ ਦੇ ਪੰਜ ਜੀਆਂ ਨੂੰ ਮਾ ਰ-ਮੁਕਾਉਣ ਦੇ ਲਈ ਤਿੰਨ ਜਣਿਆਂ ਨੂੰ ਉਮਰ ਭਰ ਦੀ ਸਜ਼ਾ ਸੁਣਾਈ ਗਈ ਪਰ ਅਸਲ ਦੋਸ਼ੀ ਬਚੇ ਰਹੇ। ਹੁਣ ਕਾਂਗਰਸ ਵੱਲੋਂ ਸਿੱਖਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਦਿਆਂ ਜਗਦੀਸ਼ ਟਾਈਟਲਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪਰਮਾਨੈਂਟ ਇਨਵਾਇਟੀ ਨਿਯੁਕਤ ਕੀਤਾ ਗਿਆ ਹੈ। ਸਿੱਖ ਕਤ ਲੇਆਮ ਦੇ ਦੋਵੇਂ ਮੁੱਖ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕਰ ਰਹੇ ਹਨ ਪਰ ਅਦਾਲਤਾਂ ਅਤੇ ਸਰਕਾਰ ਦੇ ਹੱਥ ਹਾਲੇ ਤੱਕ ਤਾਂ ਪਹੁੰਚ ਨਹੀਂ ਸਕੇ। ਮਰਹੂਮ ਇੰਦਰਾ ਗਾਂਧੀ ਵੱਲ਼ੋਂ ਗਰਮ ਖਿਆਲੀ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕਾਬੂ ਕਰਨ ਦੇ ਬਹਾਨੇ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਟੈਂਕ ਚੜਾ ਦਿੱਤੇ ਗਏ ਸਨ ਅਤੇ ਫੌਜਾਂ ਵਾੜ ਦਿੱਤੀਆਂ ਗਈਆਂ। ਬਲੂ ਸਟਾਰ ਆਪਰੇਸ਼ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਅਤੇ ਖਾੜਕੂਆਂ ਸਮੇਤ ਹਜ਼ਾਰਾਂ ਆਮ ਲੋਕ ਵੀ ਸ਼ ਹੀਦ ਹੋਏ। ਆਪਰੇਸ਼ਨ ਬਲੂ ਸਟਾਰ ਦੇ ਰੋਸ ਵਜੋਂ ਇੰਦਰਾ ਗਾਂਧੀ ਦੇ ਦੋ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨੂੰ ਆਪਣੀਆਂ ਗੋ ਲੀਆਂ ਨਾਲ ਫੁੰਡ ਕੇ ਬਦ ਲਾ ਲੈ ਲਿਆ।