– ਕਮਲਜੀਤ ਸਿੰਘ ਬਨਵੈਤ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਅੰਦੋਲਨ ਚਾਹੇ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਕਰਾਉਣ ਦਾ ਮਾਅਰਕਾ ਤਾਂ ਮਾਰ ਗਿਆ ਪਰ ਅੰਦੋ ਲਨਕਾਰੀ ਆਪਣੀ ਬੁੱਕਲ ਵਿੱਚ ਅਜਿਹੇ ਦਰਦ ਵੀ ਲੈ ਆਏ, ਜਿਨ੍ਹਾਂ ਦੇ ਜ਼ਖ਼ਮ ਉਮਰਾਂ ਲਈ ਰਿਸਦੇ ਰਹਿਣਗੇ। ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਹੇ ਅੰਦੋਲਨ ਦੌਰਾਨ 700 ਤੋਂ ਵੱਧ ਬਲੀਦਾਨ ਦੇਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪੁੱਛਿਆਂ ਹੀ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਜ਼ਖ਼ਮਾਂ ‘ਤੇ ਜਿੱਤ ਨੇ ਸੱਚਮੁੱਚ ਹੀ ਮੱਲ੍ਹਮ ਲਾਈ ਹੈ।
ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿੱਚ ਕਈ ਗੇੜਾਂ ਦੀ ਵਾਰਤਾ ਸਿਰੇ ਨਾ ਚੜਨ ਤੋਂ ਬਾਅਦ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਕੱਢੀ ਗਈ।
ਗੌਰਵ ਦੀ ਗੱਲ ਇਹ ਹੈ ਕਿ ਇੰਨੀ ਵੱਡੀ ਮਾਰ ਖਾ ਕੇ ਕਿਸਾਨਾਂ ਨੇ 29 ਨਵੰਬਰ 2021 ਨੂੰ ਦਿੱਲੀ ਵੱਲੋਂ ਟਰੈਕਟਰ ਤੋਰਨ ਦਾ ਮੁੜ ਡਗਾ ਵਜਾ ਦਿੱਤਾ। ਇਹ ਤਾਂ ਰੱਬ-ਸਬੱਬੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈ ਲਏ।
ਰੱਬ ਕਰੇ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਸੁੱਖ-ਸਵੀਲੀ ਸਿਰੇ ਚੜ ਜਾਣ, ਨਹੀਂ ਤਾਂ ਮੁੜ ਝੂਲ ਸਕਦੇ ਨੇ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨੀ ਝੰਡੇ ਅਤੇ ਦਿੱਲੀ ਦੀ ਸੰਸਦ ਵੱਲ ਨੂੰ ਕਿਸਾਨੀ ਤੇ ਕੇਸਰੀ ਝੰਡੇ ਵਾਲੇ ਧੂੜਾਂ ਪੱਟਦੇ ਟਰੈਕਟਰ ਫਿਰ ਤੋਂ ਮੋੜ ਸਕਦੇ ਨੇ ਮੁਹਾਰਾਂ।