ਇਹ 25-25 ਤੇ 30-30 ਪੈਸੇ ਦਾ ਵਾਧਾ ਹੀ ਵਿਗਾੜਦਾ ਹੈ ਤੁਹਾਡੀ ਜੇਬ੍ਹ ਦਾ ਬਜਟ
‘ਦ ਖ਼ਾਲਸ ਬਿਊਰੋ:-ਕੌਮਾਂਤਰੀ ਪੱਧਰ ‘ਤੇ ਕੱਚੇ ਤੇਲ ਦੇ ਭਾਅ 13 ਫੀਸਦੀ ਸਸਤੇ ਹੋਏ ਹਨ ਪਰ ਭਾਰਤੀਆਂ ਨੂੰ ਜਨਵਰੀ 2020 ਤੋਂ ਲੈ ਕੇ ਜਨਵਰੀ 2021 ਤੱਕ 13 ਫੀਸਦੀ ਵੱਧ ਭਾਅ ‘ਤੇ ਪੈਟਰੋਲ ਡੀਜ਼ਲ ਖਰੀਦਣਾ ਪਿਆ ਹੈ, ਜਨਵਰੀ 2020 ਵਿੱਚ ਕੋਰੋਨਾ ਤੋਂ ਪਹਿਲਾਂ ਕੱਚਾ ਤੇਲ 29 ਰੁਪਏ ਪ੍ਰਤੀ ਲਿਟਰ ਸੀ ਜਦਕਿ ਗਾਹਕਾਂ ਨੂੰ 78 ਰੁਪਏ ਪ੍ਰਤੀ ਲਿਟਰ ਵੇਚਿਆ ਜਾਂਦਾ ਸੀ, ਫਰਵਰੀ 2020 ‘ਚ ਕੱਚਾ ਤੇਲ ਹੇਠਲੇ ਪੱਧਰ ‘ਤੇ ਆ ਗਿਆ ਸੀ ਯਾਨਿ ਕੱਚਾ ਤੇਲ 15 ਰੁਪਏ 60 ਪੈਸੇ ਪ੍ਰਤੀ ਲਿਟਰ ਸੀ ਪਰ ਫੇਰ ਵੀ ਲੋਕਾਂ ਨੂੰ ਪੈਟਰੋਲ ਡੀਜ਼ਲ 72.93 ਪੈਸੇ ਪ੍ਰਤੀ ਲਿਟਰ ਵੇਚਿਆ ਗਿਆ, ਜਿਹੜਾ ਕਿ ਅਸਲ ਭਾਅ ਦਾ 5 ਗੁਣਾ ਬਣਦਾ ਸੀ, ਇਹ ਸਾਰਾ ਚਾਰਟ ਤੁਸੀਂ ਦੇਖ ਸਕਦੇ ਹੋ ਇੰਡੀਆ ਟੂਡੇ ਗਰੁੱਪ ਨੇ ਇਹ ਬਣਾਇਆ ਹੈ ਅਤੇ ਸਾਰੇ ਅੰਕੜੇ ਪੈਟਰੋਲੀਅਮ ਪਲੈਨਿੰਗ ਐਂਡ ਅਨਾਲਿਸਸ ਤੋਂ ਲਏ ਗਏ ਹਨ, ਹੱਦ ਤਾਂ ਉਦੋਂ ਹੋਈ ਜਦੋਂ ਕੋਰੋਨਾ ਦੇ ਪੀਕ ਸਮੇਂ ਤੇ ਅਪ੍ਰੈਲ 2020 ਵਿੱਚ ਕੱਚਾ ਤੇਲ 9 ਰੁਪਏ 54 ਪੈਸੇ ਪ੍ਰਤੀ ਲਿਟਰ ਸੀ ਜਦਕਿ ਭਾਰਤ ਵਾਸੀਆਂ ਨੂੰ 72 ਰੁਪਏ 87 ਪੈਸੇ ਪ੍ਰਤੀ ਲਿਟਰ ਹੀ ਵੇਚਿਆ ਗਿਆ, ਯਾਨਿ ਕਿ ਅਸਲ ਭਾਅ ਤੋਂ 8 ਗੁਣਾ ਮਹਿੰਗਾ, ਇਹ ਪਿਛਲੇ ਸਾਲ ਕੱਚੇ ਤੇਲ ਦੀ ਰਿਕਾਰਡ ਸਸਤੀ ਕੀਮਤ ਸੀ।
ਅੱਜ ਦੀ ਗੱਲ ਕਰੀਏ ਤਾਂ ਲੰਘੇ ਮਹੀਨੇ ਜਨਵਰੀ 2021 ‘ਚ ਕੱਚੇ ਤੇਲ ਦੀ ਕੀਮਤ 25.20 ਪੈਸੇ ਪ੍ਰਤੀ ਲਿਟਰ ਸੀ ਤੇ ਤੁਹਾਡੇ ਤੋਂ ਵਸੂਲੇ ਗਏ 3 ਗੁਣਾ ਵੱਧ ਪੈਸੇ, ਯਾਨਿ 87.57 ਪੈਸੇ ਪ੍ਰਤੀ ਲਿਟਰ ਪੈਟਰੋਲ ਤੁਸੀਂ ਖਰੀਦਿਆ, ਅੱਜ ਦੇ ਭਾਅ ਦੀ ਗੱਲ ਕਰ ਲਈਏ ਤਾਂ ਕੱਚਾ ਤੇਲ 29.34 ਪੈਸੇ ਪ੍ਰਤੀ ਲਿਟਰ ਹੈ ਜਦਕਿ ਪੈਟਰੋਲ 90 ਪੈਸੇ ਪ੍ਰਤੀ ਲਿਟਰ ਵਿਕ ਰਿਹਾ ਹੈ, ਮੱਧ ਪ੍ਰਦੇਸ਼ ਵਿੱਚ ਤਾਂ ਇਹ ਸੈਂਕੜਾ ਪਾਰ ਕਰ ਗਿਆ ਹੈ, ਰਾਜਸਥਾਨ ਦੇ ਸ਼੍ਰੀਗੰਗਾਨਗਰ ਚ ਵੀ ਪੈਟਰੋਲ 100 ਰੁਪਏ ਪ੍ਰਤੀ ਲਿਟਰ ਨੂੰ ਟੱਪ ਗਿਆ ਹੈ, ਪੰਜਾਬ ’ਚ ਪੈਟਰੋਲ 91.32 ਰੁਪਏ ਤੇ ਡੀਜ਼ਲ 82.44 ਰੁਪਏ ਪ੍ਰਤੀ ਲਿਟਰ।
ਮੁਲਕ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਕਹਿ ਰਹੇ ਨੇ ਕਿ ਇਸ ਵਾਧੇ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਦਾਰ ਨੇ, ਇਸ ਲਈ ਪਿਛਲੀ ਸਰਕਾਰ ਨਾਲ ਵੀ ਅੰਕੜਿਆਂ ਦਾ ਮੁਲਾਂਕਣ ਕਰਨਾ ਪਏਗਾ, BJP ਦੀ ਮੁਲਕ ਵਿੱਚ 2014 ਤੋਂ ਲਗਾਤਾਰ ਸਰਕਾਰ ਹੈ, 2014 ਵਿੱਚ ਕੱਚਾ ਤੇਲ 47 ਰੁਪਏ 12 ਪੈਸੇ ਸੀ ਤੇ ਟੈਕਸ ਲਾਉਣ ਤੋਂ ਬਾਅਦ ਲੋਕਾਂ ਤੱਕ 71 ਰੁਪਏ 41 ਪੈਸੇ ਚ ਪਹੁੰਚਦਾ ਸੀ, ਫਰਵਰੀ 2021 ‘ਚ ਕੱਚਾ ਤੇਲ 29 ਰੁਪਏ 34 ਪੈਸੇ ਹੈ ਜਦਕਿ ਪੈਟਰੋਲ 100 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ, ਯਾਨਿ 2014 ਚ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਗਈ ਹੈ ਉਦੋਂ ਕੱਚਾ ਤੇਲ ਅੱਜ ਨਾਲੋਂ 17 ਰੁਪਏ ਮਹਿੰਗਾ ਸੀ ਪਰ ਲੋਕਾਂ ਨੂੰ ਪੈਟਰੋਲ ਅੱਜ ਨਾਲੋਂ 30 ਰੁਪਏ ਸਸਤਾ ਮਿਲਦਾ ਸੀ, ਉਦੋਂ ਕੇਂਦਰ ਸਰਕਾਰ ਦਾ ਟੈਕਸ 10 ਰੁਪਏ 40 ਪੈਸੇ ਸੀ, ਡੀਲਰ ਦਾ 3 ਫੀਸਦੀ ਟੈਕਸ ਸੀ ਯਾਨਿ 2 ਰੁਪਏ ਸੂਬੇ ਦਾ ਟੈਕਸ 11 ਰੁਪਏ 9 ਪੈਸੇ ਸੀ, ਪਰ ਅੱਜ ਕੇਂਦਰ ਸਰਕਾਰ ਦਾ ਟੈਕਸ 32.98 ਪੈਸੇ ਹੈ ਯਾਨਿ ਕਿ ਮੋਦੀ ਸਰਕਾਰ ਦੇ 7 ਸਾਲਾਂ ਵਿੱਚ ਟੈਕਸ 23 ਰੁਪਏ ਵਧ ਗਿਆ, ਜੇ ਪੈਟਰੋਲ ਦੇ ਸਾਰੇ ਭਾਅ ਦੀ ਗੱਲ ਕਰੀਏ ਤਾਂ 100 ਫੀਸਦੀ ਚੋਂ 34 ਫੀਸਦੀ ਦਾ ਕੱਚਾ ਤੇਲ ਯਾਨਿ ਅਸਲ ਮੁੱਲ ਸਿਰਫ 34 ਫੀਸਦੀ ਹੈ 66 ਫੀਸਦੀ ਟੈਕਸ ਹੀ ਟੈਕਸ ਹਨ। ਇੰਨਾ ਬੋਝ, ਇਸ ਫਿਗਰ ਨੂੰ ਜ਼ਰੂਰ ਸਮਝਣਾ ਪਏਗਾ, 100 ਚੋਂ 34 ਫੀਸਦੀ ਦਾ ਕੱਚਾ ਤੇਲ, 38 ਫੀਸਦੀ ਕੇਂਦਰ ਸਰਕਾਰ ਦਾ ਟੈਕਸ, 4 ਫੀਸਦੀ ਡੀਲਰ ਦਾ ਟੈਕਸ, ਸੂਬਾ ਸਰਕਾਰ ਦਾ 23 ਫੀਸਦੀ ਟੈਕਸ, ਖਾ ਕੌਣ ਰਿਹਾ, ਸਰਕਾਰਾਂ, ਡੀਲਰ ਜਿਹੜਾ ਤੁਹਾਡੇ ਤੱਕ ਤੇਲ ਪਹੁੰਚਾਉਂਦਾ ਹੈ, ਉਸਦੇ ਟੈਕਸ ਵਿੱਚ 7 ਸਾਲਾਂ ਵਿੱਚ ਸਿਰਫ 1 ਫੀਸਦੀ ਦਾ ਵਾਧਾ ਹੋਇਆ ਹੈ, ਪਹਿਲਾਂ ਉਹਨੂੰ 2 ਰੁਪਏ ਮਿਲਦੇ ਸੀ ਹੁਣ 3 ਰੁਪਏ 69 ਪੈਸੇ, ਪਰ ਕੇਂਦਰ ਸਰਕਾਰ ਨੂੰ ਪਹਿਲਾਂ 10.39 ਪੈਸੇ ਮਿਲਦੇ ਸੀ ਹੁਣ 32.98 ਪੈਸੇ, ਇਹੀ ਹਾਲ ਸੂਬਾ ਸਰਕਾਰਾਂ ਦਾ ਹੈ ਪਹਿਲਾਂ 11.9 ਪੈਸੇ ਸਰਕਾਰ ਖਾਂਦੀ ਸੀ ਹੁਣ 19.92 ਪੈਸੇ ਸਰਕਾਰ ਦੇ ਖਾਤੇ ਚ ਜਾਂਦੇ ਨੇ, ਜੇਬ ਕਿਹਦੀ ਖਾਲੀ ਹੁੰਦੀ ਹੈ, ਤੁਹਾਡੀ ਸਾਡੀ, ਸਾਰੇ ਦੇਸ਼ਵਾਸੀਆਂ ਦੀ, ਜਿੰਨੇ ਸਰਕਾਰੀ ਲੋਕ,ਮੰਤਰੀ, ਵਿਧਾਇਕ, ਸਾਂਸਦ ਸਭ ਨੂੰ ਕਾਰਾਂ ਵੀ ਮੁਫਤ, ਕਾਰਾਂ ਦਾ ਤੇਲ ਵੀ ਮੁਫਤ, ਸੰਸਦ ਚ ਬਹਿਕੇ ਰੌਲਾ ਪਾ ਕੇ ਆ ਜਾਂਦੇ ਨੇ, ਹਕੀਕਤ ਚ ਕਰਦੇ ਕੁਝ ਨਹੀਂ, ਸਰਕਾਰ ਕਾਂਗਰਸ ਦੀ ਤਾਂ ਬੀਜੇਪੀ ਰੌਲਾ ਪਾਉਂਦੀ ਹੈ, ਸਰਕਾਰ ਬੀਜੇਪੀ ਦੀ ਕਾਂਗਰਸ ਰੌਲਾ ਪਾਉਂਦੀ ਹੈ।
ਸਰਕਾਰਾਂ ਦੇ ਹਮਾਇਤੀ ਲੋਕ ਆਪਣੀ ਬੇਇਜ਼ਤੀ ਕਰਾਉਂਦੇ ਰਹਿੰਦੇ ਨੇ, ਹਿਪੋਕਰੇਸੀ ਦੀ ਕੋਈ ਤਾਂ ਹੱਦ ਹੁੰਦੀ ਹੈ, ਪਰ ਇਸ ਮੁਲਕ ਚ ਸ਼ਾਇਦ ਹੱਦ ਨਹੀਂ ਅਗਲੀ ਵੀਡੀਉ ਯੋਗ ਗੁਰੂ ਬਾਬਾ ਰਾਮਦੇਵ ਦੀ ਹੈ, ਬੋਲ ਤੇਲ ਦੇ ਮੁੱਦੇ ਤੇ ਰਹੇ ਪਰ ਕਰ ਹੱਦ ਰਹੇ ਹਨ।
ਹੁਣ ਇਹਦਾ ਕਾਰਨ ਕੀ ਹੈ, ਇੱਕੋ ਹੀ ਹੈ ਕਿ ਸਰਕਾਰਾਂ ਇਮਨਾਦਾਰ ਨਹੀਂ, ਵੋਟਾਂ ਵੇਲੇ ਇਹ ਆਪਣੇ ਸੰਘ ਲੋਕਾਂ ਦੇ ਹੱਕ ਚ ਪਾੜਦੇ ਰਹਿੰਦੇ ਨੇ ਪਰ ਕੁਰਸੀ ਤੇ ਬਹਿ ਕੇ ਇਨਾਂ ਦੇ ਕੰਮ ਬੋਲੇ, ਮੂੰਹ ਗੂੰਗੇ ਤੇ ਅੱਖਾਂ ਅੰਨੀਆਂ ਹੋ ਜਾਂਦੀਆਂ… ਹੋਰ ਤਾਂ ਕੋਈ ਕਾਰਨ ਹੋ ਨਹੀਂ ਸਕਦਾ, ਕਿਉਂਕ ਟੈਕਸ ਘਟਾਉਣਾ ਤਾਂ ਸਰਕਾਰ ਦੇ ਹੱਥ ਵਿੱਚ ਹੀ ਹੈ ਨਾ, ਜਿਹਦੇ ਹੱਥ ਚ ਪਾਵਰ ਹੈ ਉਹ ਕੀ ਨਹੀਂ ਕਰ ਸਕਦਾ ?
ਪਰ ਸਰਕਾਰ ਕੋਲ ਇਹਦਾ ਵੀ ਤਰਕ ਹੈ ਤੁਹਾਡੇ ਤੋਂ ਲਿਆ ਟੈਕਸ ਤੁਹਾਡੇ ਉੱਤੇ ਹੀ ਤਾਂ ਖਰਚ ਹੁੰਦਾ ਹੈ, ਪਰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਉ ਕਿ ਕੀ ਸਰਕਾਰ ਤੁਹਾਡੇ ਬੱਚਿਆਂ ਦੀ ਸਿਹਤ, ਪੜਾਈ, ਤੇ ਸੁਰੱਖਿਆ ਲਈ ਤੁਹਾਨੂੰ ਭੱਤਾ ਭੇਜਦੀ ਹੈ, ਕੀ ਸਰਕਾਰ ਤੁਹਾਡੇ ਬਜ਼ੁਰਗਾਂ ਲਈ ਕੁਝ ਖਾਸ ਕਰਦੀ ਹੈ, ਕੀ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰ ਭੱਤਾ ਦਿੰਦੀ ਹੈ ?
ਭਾਰਤ ਵਿੱਚ ਸਾਲ 2000 ਵਿੱਚ ਦਿੱਲੀ ਚ ਪੈਟਰੋਲ 26 ਰੁਪਏ ਪ੍ਰਤੀ ਲਿਟਰ ਹੁੰਦਾ ਸੀ, 5 ਸਾਲ ਬਾਅਦ 2005 ਚ 40.49 ਪੈਸੇ ਸੀ, 2010 ਵਿੱਚ 52 ਰੁਪਏ ਸੀ, 2014 ਵਿੱਚ ਦਸੰਬਰ 61 ਰੁਪਏ 33 ਪੈਸੇ ਸੀ, 2018 ਵਿੱਚ 80 ਰੁਪਏ ਹੋ ਗਿਆ ਸੀਤੇ ਫਿਰ ਘਟਦਾ ਵਧਦਾ ਰਿਹਾ ਹੈ, ਤੇ ਅੱਜਜ ਇਹ 100 ਰੁਪਏ ਹੈ, 20 ਸਾਲਾਂ ਵਿੱਚ ਪੈਟਰੋਲ 74 ਰੁਪਏ ਪ੍ਰਤੀ ਲਿਟਰ ਵਧ ਗਿਆ ਹੈ, ਪੂਰਾ 3 ਗੁਣਾ।
ਹਾਲਾਤ ਇਹ ਹਨ ਕਿ ਲੋਕ ਰੋਜ਼ ਹੀ ਪੈਟਰੋਲ ਪੰਪ ਤੋਂ ਪੈਟਰੋਲ ਡੀਜ਼ਲ ਪਵਾਉਣ ਤੋਂ ਪਹਿਲਾਂ ਪੰਪ ਕਰਿੰਦਿਆਂ ਨੂੰ ਤੇਲ ਦੀਆਂ ਕੀਮਤਾਂ ਪੁੱਛਦੇ ਹਨ ਕਿ ਭਾਜੀ ਪੈਟਰੋਲ ਕਿੰਨੇ ਰੁਪਏ ਦਾ ਹੋ ਗਿਆ ਤੇ ਸਿਆਸੀ ਲੋਕ ਰੌਲਾ ਪਾ ਰਹੇ ਨੇ ਇੱਕ ਦੂਜੇ ਦੇ ਖਿਲਾਫ, ਅੱਜ ਜਿਹੜੀ ਵਿਰੋਧੀ ਧਿਰ ਹੈ ਇਹ ਕੱਲ ਨੂੰ ਸੱਤਾ ਵਿੱਚ ਆਏਗੀ ਤਾਂ ਤੇਲ ਨੂੰ ਭੁੱਲ ਜਾਊਗੀ, ਪਰ ਆਸ ਕਰਦੇ ਹਾਂ ਬਦਲਾਅ ਹੋਵੇ।
‘ਦ ਖਾਲਸ ਟੀਵੀ ‘ਤੇ ਵੇਖੋ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ‘ਤੇ SPECIAL REPORT….