Others

ਮੌ ਤ ਦੀ ਸਜ਼ਾ ਸੁਣਕੇ ਮੁ ਜ਼ਰਮਾਂ ਨੂੰ ਦਿਸਦੀ ਹੈ ਆਹ ਦੇਵੀ, ਸੁਣਦੀਆਂ ਨੇ ਆਵਾਜ਼ਾਂ…

‘ਦ ਖ਼ਾਲਸ ਟੀਵੀ ਬਿਊਰੋ :-ਕਦੇ ਸੋਚ ਕੇ ਦੇਖੋ ਕਿ ਜਦੋਂ ਕਿਸੇ ਦੋਸ਼ੀ ਨੂੰ ਅਦਾਲਤ ਮੌ ਤ ਦੀ ਸਜ਼ਾ ਦਿੰਦੀ ਹੈ ਤਾਂ ਉਸਦੇ ਅੰਦਰ ਕੀ ਚੱਲਦਾ ਹੋਵੇਗਾ। ਅਚਾਨਕ ਮਰਨਾ ਹੋਰ ਗੱਲ ਹੈ ਪਰ ਜਦੋਂ ਇਹ ਪਤਾ ਹੋਵੇ ਕਿ ਇਸ ਤਰੀਕ ਨੂੰ ਇੰਨੇ ਵਜੇ ਮੈਨੂੰ ਮਾਰ ਦਿੱਤਾ ਜਾਵੇਗਾ ਤਾਂ ਇਹ ਉਹ ਦੋਸ਼ੀ ਦੀ ਮਾਨਸਿਕਤਾ ਉੱਤੇ ਕੀ ਅਸਰ ਕਰਦਾ ਹੈ, ਇਸਨੂੰ ਸਮਝਣ ਲਈ ਇਕ ਅਧਿਐਨ ਕੀਤਾ ਗਿਆ ਹੈ।

ਇਸਦੇ ਅਨੁਸਾਰ ਮੌ ਤ ਦੀ ਸਜ਼ਾ ਪਾਉਣ ਵਾਲੇ ਦੋਸ਼ੀਆਂ ਵਿੱਚੋਂ 62 ਫੀਸਦ ਕਿਸੇ ਨਾ ਕਿਸੇ ਮਾਨਸਿਕ ਬੀਮਾਰੀ ਨਾਲ ਪੀੜਿਤ ਹੁੰਦੇ ਹਨ ਤੇ ਇਨ੍ਹਾਂ ਵਿੱਚੋਂ ਅੱਧੇ ਜੇਲ੍ਹ ਵਿੱਚ ਹੀ ਆਤਮਹੱਤਿਆ ਕਰਨ ਦਾ ਵਿਚਾਰ ਘੜ੍ਹਦੇ ਰਹਿੰਦੇ ਹਨ। ਉਨ੍ਹਾਂ ਨੂੰ ਅਜੀਬ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਤੇ ਕੋਈ ਦੇਵੀ ਵੀ ਨਜਰ ਆਉਂਦੀ ਹੈ ਤੇ ਉਹ ਕਾਰਨ ਆਤਮ ਹੱਤਿ ਆ ਕਰਨ ਦੀ ਕੋਸ਼ਿਸ਼ ਵੀ ਕਰ ਲੈਂਦੇ ਹਨ। ਇਹ ਦਾਅਵਾ ਰਾਸ਼ਟਰੀ ਵਿਧੀ ਯੂਨੀਵਰਸਿਟੀ ਦਿੱਲੀ ਨੇ ਦੇਸ਼ ਵਿੱਚ ਸਜਾ ਪਾਉਣ ਵਾਲੇ 88 ਦੋਸ਼ੀਆਂ ਉੱਤੇ ਕਰੀਬ ਪੰਜ ਸਾਲ ਦੇ ਅਧਿਐਨ ਮਗਰੋਂ ਪੇਸ਼ ਕੀਤੀ ਰਿਪੋਰਟ ਵਿਚ ਕੀਤਾ ਹੈ। ਇਨ੍ਹਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਿਲ ਹਨ।

ਇਸਦੀ ਰਿਪੋਰਟ ਜਾਰੀ ਕਰਦਿਆਂ ਇੱਕ ਪੈਨਲ ਚਰਚਾ ਵਿੱਚ ਉੜੀਸਾ ਹਾਈਕੋਰਟ ਦੇ ਚੀਫ ਜਸਟਿਸ ਐਸ ਮੁਰਲੀਧਰਨ ਨੇ ਕਿਹਾ ਹੈ ਕਿ ਮੌ ਤ ਦੀ ਸਜ਼ਾ ਨਾਲ ਜੁੜੇ ਸਾਰੇ ਪੱਖਾਂ ਤੇ ਸਮਾਜ ਉੱਤੇ ਇਸਦੇ ਅਸਰ ਨੂੰ ਦੇਖਣ ਦੀ ਲੋੜ ਹੈ। ਇਸ ਅਧਿਐਨ ਦੀ ਅਗੁਵਾਈ ਕਰਨ ਵਾਲੀ ਮੈਤ੍ਰੇਈ ਮਿਸ਼ਰਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਕਾਨੂੰਨ ਮਾਨਸਿਕ ਰੋਗੀਆਂ ਨੂੰ ਮੌ ਤ ਦੀ ਸਜਾ ਦੇਣ ਦੀ ਇਜਾਜਤ ਨਹੀਂ ਦਿੰਦਾ ਹੈ। ਹਾਲਾਂਕਿ ਭਾਰਤ ਵਿਚ ਅਜਿਹੇ 9 ਮੁ ਜ਼ਰਮਾਂ ਦੇ ਮਾਨਸਿਕ ਰੂਪ ਵਿਚ ਬੀਮਾਰ ਹੋਣ ਦੀ ਗੱਲ ਕਦੇ ਅਦਾਲਤਾਂ ਨੂੰ ਦੱਸੀ ਹੀ ਨਹੀਂ ਗਈ ਹੈ।

ਇਹ ਨਿਕਲੇ ਅਧਿਐਨ ਦੇ ਨਤੀਜੇ

  • 62 ਫੀਸਦ ਮੁਜ਼ਰਮ ਕਿਸੇ ਨਾ ਕਿਸੇ ਮਾਨਸਿਕ ਬੀਮਾਰੀ ਨਾਲ ਲੜਦੇ ਹਨ।
  • 75 ਫੀਸਦ ਦੀ ਸੋਚਣ ਸਮਝਣ ਦੀ ਸਮਰਥਾ ਘੱਟ ਹੋ ਗਈ ਹੈ।
  • 50 ਫੀਸਦ ਨੇ ਦੱਸਿਆ ਕਿ ਉਹ ਆਤਮਹੱਤਿਆ ਬਾਰੇ ਜੇਲ੍ਹ ਵਿੱਚ ਵਿਚਾਰ ਕਰਦੇ ਹਨ।
  • 11 ਫੀਸਦ ਆਪਣੀ ਬੌਧਿਕ ਸਮਰਥਾ ਗੁਆ ਚੁੱਕੇ ਹਨ।
  • 35.3 ਫੀਸਦ ਗੰਭੀਰ ਮਾਨਸਿਕ ਸਮੱਸਿਆ, 22.6 ਫੀਸਦ ਮਾਨਸਿਕ ਬੈਚੇਨੀ ਨਾਲ ਪੀੜਿਤ ਹਨ।
  • 6.8 ਫੀਸਦ ਸਾਈਕੋਸਿਸ (ਆਪਣੇ ਅਸਲ ਨੂੰ ਵੱਖਰਾ ਮੰਨਣ ਲੱਗਣਾ)

ਕੀ ਹੋਇਆ ਜਿਨ੍ਹਾਂ ਨੂੰ ਮਿਲੀ ਸੀ ਮੌ ਤ ਦੀ ਸਜ਼ਾ


ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜ ਸਾਲ ਦੌਰਾਨ ਇਨ੍ਹਾਂ 88 ਮੁਜ਼ਰਮਾਂ ਵਿੱਚੋਂ 19 ਰਿਹਾਅ ਹੋ ਗਏ, ਹਾਲਾਂਕਿ ਇਨ੍ਹਾਂ ਵਿਚੋਂ 13 ਵਿੱਚ ਮਾਨਸਿਕ ਸਮੱਸਿਆ ਖਤਮ ਨਹੀਂ ਹੋਈ ਸੀ। ਇਨ੍ਹਾਂ ਵਿੱਚੋਂ ਤਿੰਨ ਨੇ ਆਤਮਹੱਤਿਆ ਦੀ ਕੋਸ਼ਿਸ਼ ਵੀ ਕੀਤੀ। 33 ਕੈਦੀਆਂ ਦੀ ਸਜ਼ਾ ਉਮਰ ਕੈਦ ਵਿੱਚ ਬਦਲੀ ਗਈ। ਅਧਿਐਨ ਵਿੱਚ ਜਿਨ੍ਹਾਂ 34 ਮੁਜ਼ਰਮਾਂ ਨੇ ਆਤਮਹੱਤਿਆ ਦੀ ਕੋਸ਼ਿਸ਼ ਦਾ ਸ਼ੱਕ ਜਾਹਿਰ ਕੀਤਾ ਸੀ, ਉਨ੍ਹਾਂ ਵਿੱਚੋਂ 20 ਦੀ ਮੌ ਤ ਦੀ ਸਜ਼ਾ ਨੂੰ ਬਦਲ ਦਿੱਤਾ ਗਿਆ ਸੀ।

ਕੈਦੀਆਂ ਦੇ ਪਰਿਵਾਰ ਵੀ ਭੋਗਦੇ ਨੇ ਸਜ਼ਾ
ਰਿਪੋਰਟ ਵਿੱਚ ਮੌ ਤ ਦੀ ਸਜ਼ਾ ਪਾਉਣ ਵਾਲੇ ਲੋਕਾਂ ਨੂੰ ਜਿਉਂਦੇ ਜਾਗਦੇ ਮ੍ਰਿਤਕ ਦੱਸਿਆ ਗਿਆ ਹੈ। ਉਨ੍ਹਾਂ ਦੇ ਜੇਲ੍ਹ ਵਿਚ ਰਹਿਣ ਦੌਰਾਨ ਪਰਿਵਾਰ ਵੀ ਗੰਭੀਰ ਮਾਨਸਿਕ ਸੰਤਾਪ ਤੇ ਤ੍ਰਾਸਦੀ ਵਿੱਚੋਂ ਗੁਜਰਦੇ ਹਨ। ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਮੁਜ਼ਰਮ ਦਾ ਕੀ ਬਣੇਗਾ, ਬਚੇਗਾ ਵੀ ਕਿ ਮਰ ਜਾਵੇਗਾ। ਰੋਜ਼ਾਨਾ ਇਹ ਸਵਾਲ ਉਨ੍ਹਾਂ ਦੇ ਮਨ ਨੂੰ ਉੱਥਲ ਪੁੱਥਲ ਕਰਕੇ ਰੱਖਦਾ ਹੈ। ਸਮਾਜਿਕ ਕਲੰਕ ਤੋਂ ਬਚਣ ਲਈ ਉਹ ਇਹ ਗੱਲ ਕਿਸੇ ਨਾਲ ਸਾਂਝਾ ਵੀ ਨਹੀਂ ਕਰਦੇ।

ਕਿਉਂ ਬਣਦਾ ਹੈ ਬੰਦਾ ਗੰਭੀਰ ਮੁਜ਼ਰਮ


ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬਚਪਨ, ਗਰੀਬੀ ਤੇ ਪਰਿਵਾਰ ਦਾ ਮਾਹੌਲ ਖਰਾਬ ਮਿਲਣਾ ਕਿਸੇ ਵਿਅਕਤੀ ਨੂੰ ਵੱਡਾ ਮੁਜ਼ਰਮ ਬਣਾਉਣ ਪਿੱਛੇ ਪਿੱਛੇ ਵੱਡਾ ਕਾਰਣ ਹੈ। ਇਸੇ ਕਾਰਨ ਵਿਅਕਤੀ ਗੰਭੀਰ ਜੁਰਮ ਕਰ ਬੈਠਦਾ ਹੈ। ਮੌ ਤ ਦੀ ਸਜ਼ਾ ਪਾਉਣ ਵਾਲੇ ਇਨ੍ਹਾਂ 88 ਮੁਜ਼ਰਮਾਂ ਵਿੱਚੋਂ 46 ਦਾ ਬਚਪਨ ਸਰੀਰਕ ਤੇ ਮੌਖਿਕ ਸ਼ੋਸ਼ਣ ਵਿਚੋਂ ਗੁਜਰਿਆ ਸੀ। 64 ਨੇ ਵਖਰੇਵੇਂ ਵਾਲਾ ਜੀਵਨ ਲੰਘਾਇਆ ਸੀ ਤੇ 73 ਨੂੰ ਅਸ਼ਾਂਤੀ ਵਾਲਾ ਪਰਿਵਾਰਿਕ ਮਾਹੌਲ ਮਿਲਿਆ ਸੀ। ਇਸੇ ਤਰ੍ਹਾਂ 56 ਨੇ ਕੁਦਰਤੀ ਆਫਤ, ਹਾਦਸੇ, ਸਰੀਰ ਨਾਲ ਹਿੰਸਾ ਦੇ ਤਿੰਨ ਤੋਂ ਵੀ ਵੱਧ ਮਾਮਲੇ ਸਹਿਣ ਕੀਤੇ ਹਨ।