The Khalas Tv Blog Punjab ਸਿੱਖ ਕੌਮ ਨੂੰ ਇੱਕਜੁੱਟ ਕਰਨ ਲਈ ਜਥੇਦਾਰ ਹਰਪ੍ਰੀਤ ਸਿੰਘ ਦਾ ਖਾਸ ਆਦੇਸ਼
Punjab

ਸਿੱਖ ਕੌਮ ਨੂੰ ਇੱਕਜੁੱਟ ਕਰਨ ਲਈ ਜਥੇਦਾਰ ਹਰਪ੍ਰੀਤ ਸਿੰਘ ਦਾ ਖਾਸ ਆਦੇਸ਼

‘ਦ ਖ਼ਾਲਸ ਬਿਊਰੋ:- ਸਿੱਖ ਕੌਮ ਨੂੰ ਇੱਕਮੁੱਠ ਕਰਨ ਲਈ ਜਥੇਦਾਰ ਹਰਪ੍ਰੀਤ ਸਿੰਘ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਸਮੁੱਚੇ ਸਿੱਖ ਪੰਥ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਇੱਕਮੁੱਠ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ  ਸਾਂਝਾ ਡਿਜੀਟਲ ਮੰਚ ਮਹੁੱਈਆਂ ਕਰਵਾਏ ਜਾਵੇਗਾ, ਜਿਸ ਦਾ ਐਲਾਨ ਪੰਜ ਸਿੰਘ ਸਹਿਬਾਨਾ ਦੀ ਇੱਕਤਰਤਾ ਵਿੱਚ ਵਿਚਾਰ ਕਰਨ ਉਪਰੰਤ ਕੀਤਾ ਜਾਵੇਗਾ।

 

ਇਸ ਦੇ ਨਾਲ ਹੀ ਸਿੱਖ ਲੋੜਵੰਦ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਸਿੱਖ ਧਰਮ ਅੰਦਰ ਦੱਬੇ- ਕੁੱਚਲੇ ਮਾਨਸਿਕ ਤੌਰ ‘ਤੇ ਝੰਬੇ ਸਿੱਖਾਂ ਦੀ ਮੱਦਦ ਲਈ ਸਿੱਖ ਬੁੱਧੀਜੀਵੀਆਂ, ਸਾਬਕਾ ਬੈਂਕਰਾਂ, ਵਕੀਲਾਂ, ਡਾਕਟਰਾਂ ਅਤੇ IAS ਅਧਿਕਾਰੀਆਂ ਦੀ ਚੋਣਵੀ ਕਮੇਟੀ ਰਾਹੀਂ ਸਿੱਖ ਸਹਾਇਤਾ ਫੰਡ ਕਾਇਮ ਕਰਨ ਦਾ ਯਤਨ ਕੀਤਾ ਜਾਵੇਗਾ।

 

ਜਥੇਦਾਰ ਹਰਪ੍ਰੀਤ ਸਿੰਘ ਨੇ ਸਿੱਖ ਨੌਜਵਾਨਾਂ ਨੂੰ ਖਾਸ ਸੁਨੇਹਾ ਦਿੰਦਿਆਂ ਕਿਹਾ ਕਿ ਸਿੱਖ ਨੌਜਵਾਨ ਆਪਣਾ ਸਾਰਾ ਧਿਆਨ ਪੜ੍ਹਾਈ ‘ਤੇ ਹੀ ਲਗਾਉਣ। ਉਹਨਾਂ ਕਿਹਾ ਕਿ ਨੌਜਵਾਨ ਉਸਾਰੂ ਸੋਚ ਦੇ ਧਾਰਨੀ ਬਣ ਕੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਖੇਤਰ ਵਿੱਚ ਉੱਚੇ ਮੁਕਾਮ ਹਾਸਲ ਕਰਨ ਦੇ ਨਾਲ-ਨਾਲ ਗੁਣਵੱਤਾ ਧਾਰਨ ਕਰਨ ਦਾ ਵੀ ਯਤਨ ਕਰਨ।

Exit mobile version