‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ 1704 ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਜੁਝਾਰ ਸਿੰਘ ਤੇ 40 ਸਿੰਘ ਚਮੌਕਰ ਦੀ ਅਸਾਵੀਂ ਜੰਗ ‘ਚ ਸ਼ਹੀਦ ਹੋ ਗਏ ਸਨ। ‘ਦ ਖ਼ਾਲਸ ਟੀਵੀ ਵੱਲੋਂ ਸਰਬੰਸਦਾਨੀ, ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਸਮੂਹ ਸਿੰਘਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕਰਦਾ ਹੈ। ਸ੍ਰੀ ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹੀਦੀ ਨਗਰ ਕੀਰਤਨ ਸਜਾਇਆ ਗਿਆ। ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਈ। ਪੰਜ ਪਿਆਰਿਆਂ ਦੀ ਅਗਵਾਈ ਵਿੱਚ ਰਵਾਨਾ ਹੋਏ ਨਗਰ ਕੀਰਤਨ ਵਿੱਚ ਸੰਗਤਾਂ ਸ਼ਰਧਾ ਅਤੇ ਸਤਿਕਾਰ ਨਾਲ ਸ਼ਾਮਿਲ ਹੋਈਆਂ। ਫੁੱਲਾਂ ਦੇ ਨਾਲ ਸਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਆਲੇ-ਦੁਆਲੇ ਸੰਗਤਾਂ ਦਾ ਇਕੱਠ ਸੀ ਅਤੇ ਹਰ ਕੋਈ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਲੈ ਕੇ ਨਿਹਾਲ ਹੋ ਰਿਹਾ ਸੀ। ਪੰਜ ਪਿਆਰਿਆਂ ਅਤੇ ਸੰਗਤਾਂ ਉੱਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਸੰਗਤਾਂ ਵੱਲੋਂ ਸ਼ਬਦਾਂ ਦਾ ਗਾਇਣ ਕੀਤਾ ਗਿਆ।
ਅੱਜ ਦੇ ਦਿਨ 8 ਪੋਹ ਨੂੰ ਕਲਗੀਧਰ ਦਸ਼ਮੇਸ਼ ਪਿਤਾ ਦੇ ਵੱਡੇ ਸਾਹਿਬਜ਼ਾਦਿਆਂ ਸਮੇਤ ਤਿੰਨ ਪਿਆਰੇ ਭਾਈ ਹਿਮੰਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ , ਭਾਈ ਮੋਹਕਮ ਸਿੰਘ ਜੀ ਅਤੇ 37 (ਹੇਠਾਂ ਲਿਖੇ ) ਹੋਰ ਸਿੰਘਾਂ ਸੂਰਮਿਆਂ ਨੇ ਚਮਕੌਰ ਦੀ ਗੜੀ ‘ਚ ਸ਼ਹੀਦੀ ਦੇ ਜਾਮ ਪੀਤੇ। ਇਸ ਘਮਸਾਨ ਯੁੱਧ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਮੈਦਾਨ ਵਿੱਚ ਨਿੱਤਰਨ ਦਾ ਫੈਸਲਾ ਕੀਤਾ। ਪਰ ਗੜ੍ਹੀ ਵਿੱਚ ਮੌਜੂਦ ਸਿੰਘਾਂ ਨੇ ਗੁਰੂ ਸਾਹਿਬ ਜੀ ਦੇ ਇਸ ਫੈਸਲੇ ਨੂੰ ਪ੍ਰਵਾਨਗੀ ਨਾ ਦਿੱਤੀ ਅਤੇ ਪੰਜ ਪਿਆਰਿਆਂ ਨੇ ਇਕੱਤਰ ਹੋ ਕੇ ਖ਼ਾਲਸੇ ਦੀ ਇੱਛਾ ਮੁਤਾਬਕ ਗੜ੍ਹੀ ਛੱਡ ਕੇ ਜਾਣ ਦੀ ਬੇਨਤੀ ਕੀਤੀ।
ਚਮਕੌਰ ਗੜੀ ਵਿੱਚ ਸ਼ਹੀਦ ਹੋਏ ਸਿੰਘਾਂ ਦੇ ਨਾਮ
- ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ
- ਸਾਹਿਬਜਾਦਾ ਬਾਬਾ ਜੁਝਾਰ ਸਿੰਘ ਜੀ
- ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ (ਪੰਜ ਪਿਆਰਿਆਂ ਵਿੱਚੋਂ)
- ਭਾਈ ਸਾਹਿਬ ਭਾਈ ਸਾਹਿਬ ਜੀ (ਪੰਜ ਪਿਆਰਿਆਂ ਵਿੱਚੋਂ)
- ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ (ਪੰਜ ਪਿਆਰਿਆਂ ਵਿੱਚੋਂ)
- ਭਾਈ ਸਾਹਿਬ ਭਾਈ ਸਨਮੁਖ ਸਿੰਘ ਜੀ
- ਭਾਈ ਸਾਹਿਬ ਭਾਈ ਕਿਰਪਾ ਸਿੰਘ ਜੀ
- ਭਾਈ ਸਾਹਿਬ ਭਾਈ ਨਾਨੂੰ ਸਿੰਘ ਦਿਲਵਾਲੀ
- ਭਾਈ ਸਾਹਿਬ ਭਾਈ ਦੇਵਾ ਸਿੰਘ
- ਭਾਈ ਸਾਹਿਬ ਭਾਈ ਬਖਸ਼ੀਸ਼ ਸਿੰਘ ਜੀ
- ਭਾਈ ਸਾਹਿਬ ਭਾਈ ਰਾਮ ਸਿੰਘ ਜੀ
- ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ
- ਭਾਈ ਸਾਹਿਬ ਭਾਈ ਟਹਿਲ ਸਿੰਘ ਜੀ
- ਭਾਈ ਸਾਹਿਬ ਭਾਈ ਮੁਕੰਦ ਸਿੰਘ ਜੀ
- ਭਾਈ ਸਾਹਿਬ ਭਾਈ ਈਸ਼ਰ ਸਿੰਘ
- ਭਾਈ ਸਾਹਿਬ ਭਾਈ ਫਤਿਹ ਸਿੰਘ ਜੀ
- ਭਾਈ ਸਾਹਿਬ ਭਾਈ ਖਜਾਨ ਸਿੰਘ ਜੀ
- ਭਾਈ ਸਾਹਿਬ ਭਾਈ ਲਾਲ ਸਿੰਘ ਜੀ
- ਭਾਈ ਸਾਹਿਬ ਭਾਈ ਜਵਾਹਰ ਸਿੰਘ ਜੀ
- ਭਾਈ ਸਾਹਿਬ ਭਾਈ ਕੀਰਤ ਸਿੰਘ ਜੀ
- ਭਾਈ ਸਾਹਿਬ ਭਾਈ ਸ਼ਾਮ ਸਿੰਘ ਜੀ
- ਭਾਈ ਸਾਹਿਬ ਭਾਈ ਹੁਕਮ ਸਿੰਘ ਜੀ
- ਭਾਈ ਸਾਹਿਬ ਭਾਈ ਕੇਸਰਾ ਸਿੰਘ ਜੀ
- ਭਾਈ ਸਾਹਿਬ ਭਾਈ ਧੰਨਾ ਸਿੰਘ ਜੀ
- ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ
- ਭਾਈ ਸਾਹਿਬ ਭਾਈ ਮਦਨ ਸਿੰਘ ਜੀ
- ਭਾਈ ਸਾਹਿਬ ਭਾਈ ਬੁੱਢਾ ਸਿੰਘ ਜੀ
- ਭਾਈ ਸਾਹਿਬ ਭਾਈ ਕਥਾ ਸਿੰਘ ਜੀ
- ਭਾਈ ਸਾਹਿਬ ਭਾਈ ਆਨੰਦ ਸਿੰਘ ਜੀ
- ਭਾਈ ਸਾਹਿਬ ਭਾਈ ਨਾਹਰ ਸਿੰਘ ਜੀ
- ਭਾਈ ਸਾਹਿਬ ਭਾਈ ਸੰਤ ਸਿੰਘ ਬੰਗਸ਼ੇਰੀ ਜੀ
- ਭਾਈ ਸਾਹਿਬ ਭਾਈ ਸ਼ੇਰ ਸਿੰਘ ਜੀ
- ਭਾਈ ਸਾਹਿਬ ਭਾਈ ਸੰਗਤ ਸਿੰਘ ਜੀ (ਜੋ ਹੂ ਬ ਹੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗੂੰ ਦਿਖਾਈ ਦਿੰਦੇ ਸਨ)
- ਭਾਈ ਸਾਹਿਬ ਭਾਈ ਮੁਕੰਦ ਸਿੰਘ ਜੀ (2)
- ਭਾਈ ਸਾਹਿਬ ਭਾਈ ਅਨੇਕ ਸਿੰਘ ਜੀ ( ਬੰਦ ਬੰਦ ਕਟਾ ਕੇ ਸ਼ਹੀਦ ਹੋਣ ਵਾਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪੁੱਤਰ)
- ਭਾਈ ਸਾਹਿਬ ਭਾਈ ਅਜਬ ਸਿੰਘ ਜੀ ( ਬੰਦ ਬੰਦ ਕਟਾ ਕੇ ਸ਼ਹੀਦ ਹੋਣ ਵਾਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪੁੱਤਰ)
- ਭਾਈ ਸਾਹਿਬ ਭਾਈ ਅਜੀਬ ਸਿੰਘ ਜੀ ( ਬੰਦ ਬੰਦ ਕਟਾ ਕੇ ਸ਼ਹੀਦ ਹੋਣ ਵਾਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪੁੱਤਰ)
- ਭਾਈ ਸਾਹਿਬ ਭਾਈ ਦਾਨ ਸਿੰਘ ਜੀ ( ਬੰਦ ਬੰਦ ਕਟਾ ਕੇ ਸ਼ਹੀਦ ਹੋਣ ਵਾਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪੁੱਤਰ)
39 . ਭਾਈ ਸਾਹਿਬ ਭਾਈ ਆਲੀਮ ਸਿੰਘ ਜੀ
- ਭਾਈ ਸਾਹਿਬ ਭਾਈ ਵੀਰ ਸਿੰਘ ਜੀ (ਭਾਈ ਸਾਹਿਬ ਭਾਈ ਆਲੀਮ ਸਿੰਘ ਜੀ ਦੇ ਸਪੁੱਤਰ)
- ਭਾਈ ਸਾਹਿਬ ਭਾਈ ਮੋਹਰ ਸਿੰਘ ਜੀ (ਭਾਈ ਸਾਹਿਬ ਭਾਈ ਆਲੀਮ ਸਿੰਘ ਜੀ ਦੇ ਸਪੁੱਤਰ)
- ਭਾਈ ਸਾਹਿਬ ਭਾਈ ਅਮੋਲਕ ਸਿੰਘ ਜੀ (ਭਾਈ ਸਾਹਿਬ ਭਾਈ ਆਲੀਮ ਸਿੰਘ ਜੀ ਦੇ ਸਪੁੱਤਰ)
ਆਉ ਅਸੀਂ ਪ੍ਰਣ ਕਰੀਏ ਕਿ ਅਸੀਂ ਆਪਣੇ ਬੱਚਿਆਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਜੀ ਦੇ ਪਾਏ ਪੂਰਨਿਆਂ ‘ਤੇ ਚੱਲਣ ਦੇ ਸਮਰੱਥ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ। ਇਹੀ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।