ਬਿਉਰੋ ਰਿਪੋਰਟ – ਪੰਜਾਬ ਦੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਗੈਂਗਸਟਰਾਂ ਤੋਂ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (PUNJAB ASSEMBLY SPEAKER) ਨੇ ਇੱਕ ਹੋਰ ਵੱਡਾ ਹੁਕਮ ਜਾਰੀ ਕੀਤਾ ਹੈ। ਪੰਜਾਬ ਦੇ ਗ੍ਰਹਿ ਸਕੱਤਰ (Punjab home secretary ) ਤੋਂ ਸਾਰੇ ਵਿਭਾਗਾਂ ਦੇ ਸਬੰਧਿਤ ਡਿਟੇਲ ਰਿਪੋਰਟ ਤਲਬ ਕੀਤੀ ਹੈ। ਬੀਤੇ ਦਿਨ ਉਨ੍ਹਾਂ ਨੇ ASI ਦੇ ਰਿਕਾਰਡ ਦੇ ਮਾਮਲੇ ਵਿੱਚ DGP ਨੂੰ ਤਲਬ ਕੀਤਾ ਸੀ। ਹਾਲਾਂਕਿ ਅੱਜ ਡੀਜੀਪੀ ਵੱਲੋਂ ਰਿਪੋਰਟ ਨਹੀਂ ਸੌਂਪੀ ਗਈ ਹੈ।
ਸਪੀਕਰ ਨੇ ਪੱਤਰ ਲਿਖ ਕੇ ਸਾਰੇ ਵਿਭਾਗਾਂ ਤੋਂ ਉਨ੍ਹਾਂ ਮੁਲਾਜ਼ਮਾਂ ਦੀ ਜਾਣਕਾਰੀ ਮੰਗੀ ਹੈ ਜਿਸ ਦੀ ਪਛਾਣ ਕਾਲੀਆਂ ਭੇਡਾਂ ਦੇ ਰੂਪ ਵਿੱਚ ਹੋਈ ਹੈ। ਜਿੰਨਾਂ ‘ਤੇ ਹੁਣ ਤੱਕ ਦੀ ਕਾਰਵਾਈ ਕੀਤੀ ਗਈ ਹੈ। ਇਸ ਵਿੱਚ ਪੁਲਿਸ, ਮਾਇਨਿੰਗ, ਐਕਸਾਇਜ਼ ਸਮੇਤ ਸਾਰੇ ਵਿਭਾਗ ਸ਼ਾਮਲ ਹਨ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੱਤਰ ਜਾਰੀ ਕਰਦੇ ਹੋਏ ਤਿੰਨ ਦਿਨਾਂ ਦੇ ਅੰਦਰ ਰਿਪੋਰਟ ਮੰਗੀ ਹੈ। ਹਾਲਾਂਕਿ ਅੱਜ ਡੀਜੀਪੀ ਨੇ ਵੱਲੋਂ ਰਿਪੋਰਟ ਨਹੀਂ ਦਿੱਤੀ ਗਈ ਹੈ, ਸਪੀਕਰ ਨੇ ਕਿਹਾ ਹੁਣ ਇਸ ਦੀ ਡਿਟੇਲ ਰਿਪੋਰਟ ਗ੍ਰਹਿ ਸਕੱਤਰ ਦੇਣ।
ਦਰਅਸਲ ਪੰਜਾਬ ਵਿਧਾਨ ਸਭਾ ਦੇ ਜ਼ੀਰੋ ਕਾਲ ਦੇ ਦੌਰਾਨ ਬੀਤੇ ਦਿਨੀ ਸਪੀਕਰ ਕੁਲਤਾਰ ਸੰਧਵਾਂ ਨੇ ਆਪ ਇਹ ਮੁੱਦਾ ਚੁੱਕਿਆ ਸੀ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਰਿਸ਼ਵਤ ਦੇ ਪੈਸੇ ਬੈਂਕ ਖਾਤੇ ਵਿੱਚ ਪਾਉਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਬਚਾਇਆ ਜਾ ਰਿਹਾ ਹੈ। ਸਪੀਕਰ ਨੇ ਕਿਹਾ ਅਜਿਹਾ ਕੌਣ ਕਰ ਰਿਹਾ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ ਕਿ ASI ਬੋਹੜ ਸਿੰਘ ਨੇ ਇੱਕ ਮਾਮਲੇ ਵਿੱਚ ਪਹਿਲਾਂ ਇੱਕ ਲੱਖ ਰੁਪਏ ਕੈਸ਼ ਲਏ ਫਿਰ 50 ਹਜ਼ਾਰ ਦਾ ਚੈੱਕ ਰਿਸ਼ਵਤ ਦੇ ਰੂਪ ਵਿੱਚ ਲਿਆ। 20 ਅਗਸਤ ਨੂੰ ASI ਖਿਲਾਫ ਕੋਟਕਪੂਰਾ ਥਾਣੇ ਵਿੱਚ ਕੇਸ ਦਰਜ ਹੋਇਆ ਸੀ ਪਰ ਮੀਡੀਆ ਵਿੱਚ ਜਾਣ ਦੇ ਬਾਅਦ 180 ਨੰਬਰ FIR ਦਾ ਜ਼ਿਕਰ ਨਹੀਂ ਹੈ। ਹਾਲਾਂਕਿ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੰਨਾਂ ਇਲਜ਼ਾਮਾਂ ਨੂੰ ਗਲਤ ਦੱਸਿਆ ਸੀ ਅਤੇ ਸਪੀਕਰ ਕੁਲਤਾਰ ਸੰਧਵਾਂ ਤੋਂ ਮੁਆਫ਼ੀ ਦੀ ਮੰਗ ਕੀਤੀ ਸੀ।
ਸੁਖਪਾਲ ਖਹਿਰਾ ਦਾ ਇਲਜ਼ਾਮ
ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਪੀਕਰ ਕੁਲਤਾਰ ਸੰਧਵਾਂ ‘ਤੇ ਸਦਨ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਮੁਆਫ਼ੀ ਮੰਗਣ ਲਈ ਕਿਹਾ ਹੈ। ਖਹਿਰਾ ਨੇ ਇੱਕ ਅਖਬਾਰ ਦਾ ਹਵਾਲਾ ਦਿੰਦੇ ਹੋਏ ਕਿਹਾ ASI ਬੋਹੜ ਸਿੰਘ ‘ਤੇ ਗਲਤ ਇਲਜ਼ਾਮ ਲਗਾਏ ਗਏ ਸਨ। ਹਿੰਦੀ ਅਖਬਾਰ ਮੁਤਾਬਿਕ ਸੱਚਾਈ ਇਹ ਹੈ ਕਿ ਸ਼ਿਕਾਇਤਕਰਤਾ ਕੋਟਕਪੂਰਾ ਦੇ ਕੌਂਸਲਰ ਦਾ ਪੁੱਤਰ ਅਨੰਤਦੀਪ ਬਰਾੜ ਹੈ ਨਾ ਕਿ ਗੈਂਗਸਟਰ ਹੈ ਅਤੇ ਮਾਮਲਾ 2015-16 ਨਾਲ ਸਬੰਧਤ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ 2024 ਵਿਚ ਏ.ਐਸ.ਆਈ. ਦੇ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਨ ਲਈ ਸ਼ਿਕਾਇਤ ਪ੍ਰਾਪਤ ਕੀਤੀ ਗਈ ਸੀ। ਏ.ਐਸ.ਆਈ ਦੇ ਖਿਲਾਫ ਦਰਜ ਕੀਤਾ ਗਿਆ ਪੀਸੀ ਐਕਟ ਦਾ ਮਾਮਲਾ ਡੀਡੀਆਰ ਨੰਬਰ 015 ਪੀ.ਐਸ. ਸਦਰ ਫਰੀਦਕੋਟ ਦੇ ਨਤੀਜੇ ਵਜੋਂ 12.6.24 ਨੂੰ ਸਪੀਕਰ ਸੰਧਵਾਂ ਦੇ ਭਰਾ ਬੀਰਦਵਿੰਦਰ ਖਿਲਾਫ ASI ਬੋਹੜ ਦੀ ਸ਼ਿਕਾਇਤ ‘ਤੇ ਉਸ ਨਾਲ ਦੁਰਵਿਵਹਾਰ ਕਰਨ ਅਤੇ ਧਮਕੀਆਂ ਦੇਣ ਲਈ ਦਰਜ ਕੀਤਾ ਗਿਆ ਸੀ। ਖਹਿਰਾ ਨੇ ਵੀ ਸੰਧਵਾ ਦੇ ਭਰਾ ਬੀਰਦਵਿੰਦਰ ਸਿੰਘ ਅਤੇ ASI ਦਾ ਆਡੀਓ ਵੀ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ – ਗਿੱਪੀ ਗਰੇਵਾਲ ਅਦਾਲਤ ‘ਚ ਨਹੀਂ ਹੋਏ ਪੇਸ਼! ਅਦਾਲਤ ਨੇ ਦਿੱਤੀ ਨਵੀਂ ਤਰੀਕ